Friday, April 19, 2024

ਫੀਫਾ ਵਿਸ਼ਵ ਫੁੱਟਬਾਲ ਪ੍ਰਤੀਯੋਗਤਾ ਤੋਂ ਬਾਅਦ ਵਧੀ ਫੁੱਟਬਾਲ ਖੇਡ ਦੀ ਹਰਮਨ ਪਿਆਰਤਾ – ਮਨਿੰਦਰ ਸਿੰਘ

ਖਾਲਸਾ ਕਾਲਜ ਤੇ ਯੂਨਾਇਟਿਡ ਫੁੱਟਬਾਲ ਕਲੱਬ ਦੇ ਖਿਡਾਰੀ ਹੁਸ਼ਿਆਪੁਰ ਰਵਾਨਾ
ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ- ਸੰਧੂ) – ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਵਲੋਂ ਕਰਵਾਈ ਜਾ ਰਹੀ ਫੁੱਟਬਾਲ ਲੀਗ `ਚ ਸ਼ਮੂਲੀਅਤ ਕਰਨ ਦੇ ਮੰਤਵ PPN1807201807ਨਾਲ ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਖਾਲਸਾ ਕਾਲਜ ਅਤੇ ਯੁਨਾਇਟਿਡ ਫੁੱਟਬਾਲ ਕਲੱਬ ਦੀ ਸਾਂਝੀ ਟੀਮ ਹੁਸ਼ਿਆਰਪੁਰ ਵਿਖੇ ਬੀ-ਡਵੀਜਨ ਦੇ ਪਲੇਠਾ ਮੈਚ ਖੇਡਣ ਲਈ ਕੋਚ ਪ੍ਰਦੀਪ ਕੁਮਾਰ ਤੇ ਕੋਚ ਭੁਪਿੰਦਰ ਪਾਲ ਸਿੰਘ ਦੇਖ-ਰੇਖ ਹੇਠ ਰਵਾਨਾ ਹੋਈ।ਟੀਮ ਨੂੰ ਰਵਾਨਾ ਕਰਦਿਆਂ ਯੁਨਾਇਟਿਡ ਫੁੱਟਬਾਲ ਦੇ ਪ੍ਰਧਾਨ ਮਨਿੰਦਰ ਸਿੰਘ ਨੇ ਕਿਹਾ ਕਿ ਫੀਫਾ ਵਿਸ਼ਵ ਫੁੱਟਬਾਲ ਪ੍ਰਤੀਯੋਗਤਾ ਤੋਂ ਬਾਅਦ ਫੁੱਟਬਾਲ ਖੇਡ ਦੀ ਹਰਮਨ ਪਿਆਰਤਾ ਤੇ ਲੋਕ ਪਿਆਰਤਾ ਦੇ ਵਿਚ ਬੇਹੱਦ ਵਾਧਾ ਹੋਇਆ ਹੈ।ਇਹ ਹੀ ਕਾਰਨ ਹੈ ਕਿ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਵਿੱਚ ਫੁੱਟਬਾਲ ਖੇਡ ਖੇਤਰ ਦਾ ਬੋਲਬਾਲਾ ਪਹਿਲਾ ਨਾਲੋਂ ਵੱਧ ਗਿਆ ਹੈ ਤੇ ਹਰ ਖਿਡਾਰੀ ਆਪਣੀ ਕਿਸਮਤ ਅਜਮਾਈ ਕਰਨਾ ਚਾਹੁੰਦਾ ਹੈ।ਉਨ੍ਹਾਂ ਇਹ ਵੀ ਕਿਹਾ ਹੈ ਕਿ ਵਿਸ਼ਵ ਖੇਡ ਖਾਕੇ `ਤੇ ਸਭ ਤੋਂ ਮਹਿੰਗੀ ਖੇਡ ਫੁੱਟਬਾਲ ਮੰਨੀ ਗਈ ਹੈ।
ਇਸ ਮੌਕੇ ਕੋਚ ਪ੍ਰਦੀਪ ਕੁਮਾਰ ਤੇ ਭੁਪਿੰਦਰਪਾਲ ਸਿੰਘ ਲੂਸੀ ਨੇ ਕਿਹਾ ਉਨ੍ਹਾਂ ਦੇ ਖਿਡਾਰੀਆਂ ਦੇ ਵਿੱਚ ਬਹੁਤ ਜੋਸ਼ ਤੇ ਉਤਸ਼ਾਹ ਹੈ।ਕਰੜਾ ਅਭਿਆਸ ਕਰਨ ਵਾਲੇ ਉਨ੍ਹਾਂ ਦੇ ਖਿਡਾਰੀ ਇਹ ਮੈਚ ਜਿੱਤ ਕੇ ਅਗਲੇਰੀ ਪ੍ਰਤੀਯੋਗਤਾ ਲਈ ਰਾਹ ਪੱਧਰਾ ਕਰਕੇ ਹੀ ਵਾਪਸ ਪਰਤਣਗੇ।

Check Also

ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦਸਵੀਂ ਕਲਾਸ ਦਾ ਨਤੀਜਾ 100 ਫੀਸਦ ਰਿਹਾ

ਭੀਖੀ, 19 ਅਪ੍ਰੈਲ (ਕਮਲ ਜ਼ਿੰਦਲ) – ਪੰਜਾਬ ਸਕੂਲ ਸਿੱਖਿਆ ਵਲੋਂ ਐਲਾਨੇ ਗਏ ਦਸਵੀਂ ਕਲਾਸ ਦੇ …

Leave a Reply