Friday, April 19, 2024

ਜੀ.ਐਨ.ਡੀ.ਯੂ ਐਲੂਮਨੀ ਐਸੋਸੀਏਸ਼ਨ ਦੇ ਬੀ.ਸੀ ਚੈਪਟਰ ਦਾ ਗਠਨ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੂਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਲੂਮਨੀ ਐਸੋਸੀਏਸ਼ਨ ਅੱਜ ਦਸ ਕੁ ਸਾਲ ਪਹਿਲਾਂ PPN2007201820ਹੋਂਦ ਵਿਚ ਆਈ ਸੀ, ਜਿਸ ਦਾ ਮਕਸਦ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥਆਂ ਨੂੰ ਆਪਸ ਵਿਚ ਅਤੇ ਯੂਨੀਵਰਸਿਟੀ  ਜੋੜਨਾਂ ਸੀ ਅੱਜ ਆਪਣੇ ਦਾਇਰੇ ਨੂੰ ਵਿਸ਼ਵ ਪੱਧਰ ’ਤੇ ਲੈ ਜਾਣ ਲਈ ਪੂਰੀ ਤਰਾਂ ਉਤਸ਼ਾਹਿਤ ਹੈ।ਐਸੋਸੀਏਸ਼ਨ ਦੇ ਓਵਰਸੀਜ਼ ਵਾਈਸ ਪ੍ਰੈਜ਼ੀਡੈਂਟ ਮਨਜੀਤ ਸਿੰਘ ਨਿੱਝਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਡਾ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਦੀ ਪ੍ਰੇਰਨਾ ਦੇ ਨਾਲ ਕੈਨੇਡਾ ਦੇ ਬਿ੍ਟਟਿਸ਼ ਕੋਲੰਬੀਆ ਸੂਬੇ ਵਿਚ ਜੀ.ਐੱਨ.ਡੀ.ਯੂ ਬੀ.ਸੀ ਚੈਪਟਰ ਦਾ ਗਠਨ ਕੀਤਾ ਗਿਆ।ਇਸ ਦੌਰਾਨ ਯੂਨੀਵਰਸਿਟੀ ਦੇ ਲਗਭਗ 35 ਸਾਬਕਾ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪੋ ਆਪਣੇ ਵਿਚਾਰ ਰੱਖੇ।ਨਿੱਝਰ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਇਹ ਕੋਸ਼ਿਸ਼ ਰਹੇਗੀ ਕਿ ਵੱਧ ਤੋਂ ਵੱਧ ਸਾਬਕਾ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਨਾਲ ਜੋੜਿਆ ਜਾਵੇ ਅਤੇ ਤਾਂ ਜੋ ਉਹ ਯੂਨੀਵਰਸਿਟੀ ਦੀ ਚੜਦੀ ਕਲਾ ਲਈ ਆਪਣਾ ਬਣਦਾ ਯੋਗਦਾਨ ਪਾ ਸਕਣ।ਇਹ ਐਸੋਸੀਏਸ਼ਨ ਇਕ ਭਾਈਚਾਰਕ ਸਾਂਝ ਦਾ ਮੰਚ ਵੀ ਹੋਵੇਗੀ ਅਤੇ ਇੱਥੋ ਤੱਕ ਵੀ ਸੋਚਿਆ ਜਾ ਰਿਹਾ ਹੈ ਕਿ ਸਾਬਕਾ ਵਿਦਿਆਰਥੀ ਆਪਸ ਵਿਚ ਵਪਾਰਕ ਸਾਂਝ ਵੀ ਪਾ ਸਕਣਗੇ।ਨਿੱਝਰ ਨੇ ਦੱਸਿਆ ਕਿ ਇਸ ਐਸੋਸੀਏਸ਼ਨ ਦਾ ਮਕਸਦ ਇਹ ਵੀ ਰਹੇਗਾ ਕਿ ਯੂਨੀਵਰਸਿਟੀ ਵਿਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਵੀ ਕੰਮ ਕੀਤਾ ਜਿਸ ਵਿਚ ਉਹਨਾਂ ਲਈ ਸਕਾਰਲਸ਼ਿਪ, ਵਿਦੇਸ਼ੀ ਵਿੱਦਿਆ, ਉਦਯੋਗਿਕ ਖੇਤਰ ਅਤੇ ਹੋਰ ਤਰੱਕੀ ਦੇ ਰਸਤਿਆਂ ਸਬੰਧੀ ਵੀ ਜਾਣੂੰ ਕਰਵਾਇਆ ਜਾਵੇ।                                                     
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply