Thursday, April 18, 2024

ਯੂਨੀਵਰਸਿਟੀ ਦੇ ਲਾਈਫਲੋਂਗ ਲਰਨਿੰਗ ਵਿਭਾਗ ਲਈ ਇੰਸਟਰਕਟਰ ਭਰਤੀ ਦੀ ਆਖਰੀ ਮਿਤੀ 30 ਜੁਲਾਈ

GNDUਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੂਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੋਂਗ ਲਰਨਿੰਗ ਵਿਭਾਗ ਲਈ ਇੰਸਟਰੱਕਟਰ ਇੰਨ ਡਰੈਸ ਡਿਜ਼ਾਈਨਿੰਗ ਕਟਿੰਗ ਐਂਡ ਟੇਲਰਿੰਗ, ਫੈਸ਼ਨ ਡਿਜ਼ਾਈਨਿੰਗ, ਕਾਸਮੋਟੋਲੋਜੀ, ਕੰਪਿਊਟਰ ਐਪਲੀਕੇਸ਼ਨਜ਼, ਵੈਬ ਡਿਜ਼ਾਈਨਿੰਗ, ਇੰਗਲਿਸ਼ ਸਪੀਕਿੰਗ ਐਂਡ ਕਮਿਊਨਿਕੇਸ਼ਨ ਸਕਿਲਜ਼ ਦੀਆਂ ਪੋਸਟਾਂ ਲਈ ਨਿਰੋਲ ਪਾਰਟ-ਟਾਈਮ ਕੰਟਰੈਕਟ ਦੇ ਆਧਾਰ ਤੇ (ਸੈਸ਼ਨ 2018-19 ਲਈ) ਵਾਕ-ਇੰਨ-ਇੰਟਰਵਿਊ ਮਿਤੀ 01 ਅਗਸਤ, 2018 ਨੂੰ ਡੀਨ, ਅਕਾਦਮਿਕ ਮਾਮਲੇ ਜੀ ਦੇ ਦਫਤਰ ਵਿਖੇ ਕਰਵਾਈ ਜਾਵੇਗੀ। ਨਿਰਧਾਰਿਤ ਯੋਗਤਾਵਾਂ ਪੂਰੀਆਂ ਕਰਨ ਵਾਲੇ ਉਮੀਦਵਾਰ ਯੂਨੀਵਰਸਿਟੀ ਦੀ ਵੈਬਸਾਈਟ <http://www.gndu.ac.in/lifelongteacher> ਤੇ ਆਪਣਾ ਫਾਰਮ ਆਨ-ਲਾਈਨ ਭਰਨ ਉਪਰੰਤ ਮਿਤੀ 30-07-2018 ਤੋਂ ਪਹਿਲਾਂ ਜਲਦ ਤੋਂ ਜਲਦ ਭਰੇ ਹੋਏ ਫਾਰਮ ਸਮੇਤ ਤਸਦੀਕਸ਼ੁਦਾ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ (ਨਾਲ ਅਸਲ ਦਸਤਾਵੇਜ਼ ਤਸਦੀਕ ਕਰਨ ਲਈ) ਵਿਭਾਗ ਵਿਖੇ ਜਮ੍ਹਾਂ ਕਰਵਾ ਸਕਦੇ ਹਨ।ਵਿਦਿਅਕ ਯੋਗਤਾਵਾਂ/ਹਦਾਇਤਾਂ ਆਦਿ ਸਬੰਧੀ ਵਧੇਰੇ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply