Friday, March 29, 2024

ਖਿਡਾਰੀਆਂ ਲਈ 01.04.2018 ਤੋਂ ਸੋਧੀ ਪੈਨਸ਼ਨ ਦਰ

ਦਿੱਲੀ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ (ਸੁਤੰਤਰ ਚਾਰਜ) ਕਰਨਲ ਰਾਜਯਵਰਧਨ ਸਿੰਘ ਰਾਠੌੜ ਨੇ ਕਿਹਾ ਕਿ Pensionਸਰਕਾਰ ‘ਪ੍ਰਤਿਭਸ਼ਾਲੀ ਖਿਡਾਰੀਆਂ’ ਲਈ ਪੈਨਸ਼ਨ ਯੋਜਨਾ  ਤਹਿਤ ਉਨ੍ਹਾਂ ਖਿਡਾਰੀਆਂ ਨੂੰ ਪੈਨਸ਼ਨ ਦਿੰਦੀ ਹੈ, ਜਿਨ੍ਹਾਂ ਨੇ ਕਿਸੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਦੇਸ਼ ਲਈ ਮੈਡਲ ਜਿੱਤੇ ਹੋਣ ਅਤੇ ਖੇਡਾਂ ਨਾਲ ਸਰਗਰਮ ਤੌਰ ‘ਤੇ ਜੁੜੇ ਰਹਿੰਦਿਆਂ ਸੇਵਾਮੁਕਤ ਹੋਏ ਹੋਣ।ਰਾਠੌੜ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਉਤਰ ਵਿਚ ਇਹ ਸੂਚਨਾ ਦਿਤੀ। ਉਨ੍ਹਾਂ  ਕਿਹਾ ਕਿ ਇਸ ਸਮੇਂ ਦੇਸ਼ ਵਿੱਚ 588 ਖਿਡਾਰੀਆਂ ਨੂੰ ਪੈਨਸ਼ਨ ਮਿਲ ਰਹੀ ਹੈ।ਪੈਨਸ਼ਨ 01 ਅਪ੍ਰੈਲ. 2018 ਤੋਂ ਸੋਧੀ ਕੀਤੀ ਗਈ ਹੈ ਅਤੇ ਇਸ ਨੂੰ ਵਧਾ ਕੇ ਦੁੱਗਣਾ ਕਰ ਦਿੱਤਾ ਗਿਆ ਹੈ।
01.04.2018 ਤੋਂ ਪ੍ਰਭਾਵੀ ਸੋਧੀ ਪੈਨਸ਼ਨ ਦਰ ਇਸ ਪ੍ਰਕਾਰ ਹੈ : –
    1    ਓਲੰਪਿਕ ਖੇਡਾਂ ਅਤੇ ਪੈਰਾ-ਓਲੰਪਿਕ ਖੇਡਾਂ ਵਿੱਚ ਮੈਡਲ ਜੇਤੂ ਨੂੰ 20,000/-,
2    ਚਾਰ ਸਾਲ ਵਿੱਚ ਇੱਕ ਵਾਰੀ ਹੋਣ ਵਾਲੇ ਵਿਸ਼ਵ ਕੱਪ/ਵਿਸ਼ਵ ਚੈਂਪੀਅਨਸ਼ਿਪ ਮੁਕਾਬਲੇ ਅਤੇ ਓਲੰਪਿਕ ਅਤੇ ਏਸ਼ਿਆਈ ਖੇਡਾਂ ਵਿੱਚ ਗੋਲਡ ਮੈਡਲ ਜੇਤੂ 16,000/-    
3    ਚਾਰ ਸਾਲ ਵਿੱਚ ਇੱਕ ਵਾਰੀ ਹੋਣ ਵਾਲੇ ਵਿਸ਼ਵ ਕੱਪ/ਵਿਸ਼ਵ ਚੈਂਪੀਅਨਸ਼ਿਪ ਮੁਕਾਬਲੇ ਅਤੇ ਓਲੰਪਿਕ ‘ਤੇ ਏਸ਼ਿਆਈ ਖੇਡਾਂ ਵਿੱਚ ਚਾਂਦੀ ਅਤੇ ਕਾਂਸੀ ਮੈਡਲ ਜੇਤੂ ਨੂੰ 14,000/-    
4    ਏਸ਼ਿਆਈ ਖੇਡ/ਰਾਸ਼ਟਰਮੰਡਲ ਖੇਡ ਅਤੇ ਪੈਰਾ-ਏਸ਼ਿਆਈ ਖੇਡਾਂ ਵਿੱਚ ਗੋਲਡ ਮੈਡਲ ਜੇਤੂ ਨੂੰ 14,000    
5    ਏਸ਼ਿਆਈ ਖੇਡ/ਰਾਸ਼ਟਰਮੰਡਲ ਖੇਡ ਅਤੇ ਪੈਰਾ-ਏਸ਼ਿਆਈ ਖੇਡਾਂ ਵਿੱਚ ਚਾਂਦੀ ਅਤੇ ਕਾਂਸੀ ਮੈਡਲ ਜੇਤੂ ਨੂੰ 12,000/ –

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply