Thursday, March 28, 2024

ਖਾਲਸਾ ਕਾਲਜ ਵਿਖੇ ਖੁਰਾਕ ਦੀ ਗੁਣਵਤਾ ਤੇ ਵਪਾਰਕ ਚੁਣੌਤੀਆਂ ਸਬੰਧੀ ਸਮਾਗਮ

ਵਪਾਰ, ਖਾਦ-ਪਦਾਰਥਾਂ ਅਤੇ ਖੁਰਾਕ ਦੀ ਸ਼ੁੱਧਤਾ ’ਤੇ ਉਦਯੋਗਪਤੀਆਂ ਨੇ ਕੀਤੀ ਵਿਚਾਰ-ਚਰਚਾ

PPN2107201816 ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਹਾਲ ਵਿਖੇ ਅੱਜ ਸਨਅਤਕਾਰਾਂ ਨੂੰ ਵਪਾਰ ਸਬੰਧੀ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਨਾਲ ਖਾਦ ਪਦਾਰਥਾਂ ਦੀ ਗੁਣਵਤਾ ਅਤੇ ਮਿਲਾਵਟਖੋਰੀ ਨਾਲ ਨਜਿੱਠਣ ਲਈ ਇਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ ਹੈ।ਮੈਨੇਜ਼ਮੈਂਟ ਦੇ ਸਹਿਯੋਗ ਨਾਲ ਕਰਵਾਏ ਫੂਡ ਪ੍ਰੋਸੈਸਿੰਗ ਨਿਊਕਲਸ ਪ੍ਰੋਗਰਾਮ ’ਚ ਉਚੇਚੇ ਤੌਰ ’ਤੇ ਪੁੱਜੇ ਨੈਸ਼ਨਲ ਇੰਸਟੀਚਿਊਟ ਆਫ਼ ਫੂਡ ਟੈਕਨਾਲੋਜੀ ਇੰਟਰਪ੍ਰੋਇਨਸ਼ਿਪ ਐਂਡ ਮੈਨੇਜ਼ਮੈਂਟ ਦੇ ਉੱਪ ਕੁਲਪਤੀ ਡਾ. ਚਿੰਦੀ ਵਾਸੂਦੇਵਅੱਪਾ ਅਤੇ ਫ਼ੂਡ ਸੇਫ਼ਟੀ ਐਂਡ ਸਟੈਂਡਰਸ ਅਥਾਰਟੀ ਆਫ਼ ਇੰਡੀਆ ਦੇ ਸਲਾਹਕਾਰ ਡਾ. ਨਰਾਇਣ ਭਾਸਕਰ ਨੇ ਫ਼ੂਡ ਪ੍ਰਸੋਸਿੰਗ ’ਚ ਆਪਣੇ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਈ ਨਾਮੀ ਇੰਡਰਸਟਰੀਆਂ ਦੇ ਉਦਯੋਗਪਤੀਆਂ ਤੇ ਵਪਾਰਿਕ ਨੁਮਾਇੰਦਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ
    ਇਸ ਮੌਕੇ ਸਨਅਤਕਾਰਾਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਉਪਰੰਤ ਡਾ. ਵਾਸੂਦੇਵਅੱਪਾ ਨੇ ਕਿਹਾ ਖੁਰਾਕ ਦੀ ਗੁਣਵਤਾ ਨੂੰ ਲਾਜ਼ਮੀ ਬਣਾਉਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਸਬੰਧੀ ਬਹੁਤ ਸਾਰੇ ਕਦਮ ਉਠਾਏ ਜਾ ਰਹੇ ਹਨ, ਉਨ੍ਹਾਂ ਨੇ ਖੁਰਾਕ ਦੀ ਜਾਂਚ ਅਤੇ ਪਰਖ ਲਈ ਫੂਡ ਲੈਬਾਂ ਸਥਾਪਿਤ ਕਰਨ ਦੀ ਗੱਲ ਵੀ ਕਹੀ। ਇਸ ਮੌਕੇ ਉਨ੍ਹਾਂ ਕਾਲਜ ਕੈਂਪਸ ’ਚ ਮੌਜ਼ੂਦ ਫੂਡ ਟੈਕਨਾਲੋਜੀ ਵਿਭਾਗ ਦਾ ਦੌਰਾ ਕੀਤਾ, ਜਿਸ ਨੂੰ ਵੇਖ ਕੇ ਆਈਆਂ ਸਖਸ਼ੀਅਤਾਂ ਬਹੁਤ ਪ੍ਰਭਾਵਿਤ ਹੋਈਆਂ। ਇਸ ਮੌਕੇ ਉਦਯੋਗਪਤੀਆਂ ਨੇ ਡਾ. ਭਾਸਕਰ ਨਾਲ ਸਵਾਲ-ਜਵਾਬ ਵੀ ਕੀਤੇ ਜਿਨ੍ਹਾਂ ਦਾ ਉਨ੍ਹਾਂ ਵੱਲੋਂ ਬਹੁਤ ਹੀ ਬਾਖੂਬੀ ਨਾਲ ਜਵਾਬ ਦਿੱਤਾ ਗਿਆ। PPN2107201817
    ਸਮਾਗਮ ’ਚ ਡਾ. ਵਾਸੂਦੇਵਅੱਪਾ, ਡਾ. ਭਾਸਕਰ ਨਾਲ ਮੰਚ ’ਤੇ ਮੌਜ਼ੂਦ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਦਿਲਬੀਰ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਕੌਂਸਲ ਦੇ ਜੁਆਇੰਟ ਸਕੱਤਰ ਗੁਨਬੀਰ ਸਿੰਘ ਨੇ ਸਨਅਤਕਾਰਾਂ ਦੀਆਂ ਵਪਾਰ ਨਾਲ ਸਬੰਧਿਤ ਮੁਸ਼ਕਿਲਾਂ ਤੋਂ ਇਲਾਵਾ ਫ਼ੂਡ ਪ੍ਰਸੋਸਿੰਗ ਨੂੰ ਪ੍ਰਫ਼ਲਿੱਤ ਕਰਨ ਅਤੇ ਖੁਰਾਕ ਨਾਲ ਸਬੰਧਿਤ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ।ਜਿਸ ’ਚ ਸੀ.ਆਈ.ਆਈ., ਪੀ.ਐਚ.ਡੀ.ਸੀ.ਸੀ.ਆਈ, ਐਫ਼.ਆਈ.ਸੀ.ਸੀ.ਆਈ, ਐਫ਼.ਆਈ.ਈ.ਓ, ਫ਼ਿੱਕੀ, ਫ਼ੋਕਲ ਪੁਆਇੰਟ ਐਸੋਸੀਏਸ਼ਨ, ਰਾਈਸ ਮਿੱਲਸ ਐਸੋਸੀਏਸ਼ਨ, ਫੂਡ ਪ੍ਰਸੋਸਿੰਗ ਆਫ਼ ਪੰਜਾਬ, ਪੰਜਾਬ ਵਪਾਰ ਮੰਡਲ ਨਾਲ ਸਬੰਧਿਤ ਉਦਯੋਗਪਤੀ ਮੌਜ਼ੂਦ ਸਨ।
    ਮੀਟਿੰਗ ਦੇ ਉਦਘਾਟਨੀ ਭਾਸ਼ਣ ’ਚ ਛੀਨਾ ਨੇ ਕਿਹਾ ਕਿ ਬਦਲਦੇ ਹਾਲਤਾਂ ਨਾਲ ਖਾਦ ਪਦਾਰਥਾਂ ਨੂੰ ਬਣਾਉਣ ਲਈ ਅਜੋਕੇ ਸਮੇਂ ’ਚ ਕਈ ਪ੍ਰਕਾਰ ਦੇ ਖੁਰਾਕ ਦੇ ਢੰਗਾਂ ’ਚ ਪਰਿਵਰਤਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਭਰ ’ਚ ਖੇਤੀਬਾੜੀ ਵਪਾਰ ਨਾਲ 60 ਫ਼ੀਸਦੀ ਲੋਕਾਂ ਨੂੰ ਰੋਜਗਾਰ ਪ੍ਰਦਾਨ ਹੁੰਦਾ ਹੈ।ਇਸ ਲਈ ਅੰਮ੍ਰਿਤਸਰ ਜ਼ਿਲ੍ਹੇ ਅਤੇ ਪੰਜਾਬ ’ਚ ਫ਼ੂਡ ਟੈਸਟਿੰਗ ਯੂਨਿਟ ਦਾ ਹੋਣਾ ਬਹੁਤ ਲਾਜਮੀ ਹੈ।
    ਸਮਾਗਮ ਮੌਕੇ ਸ. ਗੁਨਬੀਰ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਨ ਦੀ ਨੀਤੀ ਕਿਸਾਨਾਂ ਲਈ ਲਾਹੇਵੰਦ ਹੋਵੇਗੀ। ਉਨ੍ਹਾਂ ਕਿਹਾ ਕਿ ਮਾਡਲ ਨੀਤੀ ਨੂੰ ਵੱਖ-ਵੱਖ ਖੇਤਰਾਂ ਦੇ ਉਤਪਾਦਨ ਸ਼ਕਤੀ ਦੇ ਆਧਾਰ ’ਤੇ ਖੇਤੀਬਾੜੀ ’ਚ ਕਲੱਸਟਰਾਂ ਦੇ ਵਿਕਾਸ ’ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਫੂਡ ਪ੍ਰੋਸੈਸਿੰਗ ਉਦਯੋਗ ਦੇ ਵਿਕਾਸ ਅਤੇ ਵਹਿਣ ਨੂੰ ਘਟਾਉਣ ਲਈ ਇਕ ਨਿਸ਼ਾਨਾ ਅਤੇ ਤਾਲਮੇਲ ਵਾਲੇ ਪਹੁੰਚ ਨੂੰ ਯੋਗ ਬਣਾਇਆ ਜਾ ਸਕੇ।  

 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply