Thursday, April 25, 2024

ਬਾਬਾ ਬਲਬੀਰ ਸਿੰਘ ਨੇ ਕਰਵਾਇਆ ਦਸ਼ਮੇਸ਼ ਤਰਨਾ ਦਲ ਤੇ ਸਤਿਕਾਰ ਕਮੇਟੀ `ਚ ਸਮਝੌਤਾ

PPN2107201818ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨੀ ਦਸ਼ਮੇਸ਼ ਤਰਨਾ ਦਲ ਅਤੇ ਸਤਿਕਾਰ ਕਮੇਟੀ ਦੇ ਸਿੰਘਾਂ ਵਿਚ ਹੋਏ ਤਕਰਾਰ ਤੋਂ ਬਾਅਦ ਖੂਨ ਡੋਲਵੀਂ ਲੜਾਈ ਹੋਈ।ਸਿੱਖ ਕੌਮ ਦੀਆਂ ਦੋਵਾਂ ਜਥੇਬੰਦੀਆਂ ਵਿਚ ਹੋਇਆ ਇਹ ਝਗੜਾ ਭਰਾ ਮਾਰੂ ਜੰਗ ਵੱਲ ਵੱਧ ਰਿਹਾ ਸੀ, ਜੋ ਕੌਮ ਦੇ ਚੰਗੇਰੇ ਭਵਿੱਖ ਲਈ ਕਦਾਚਿਤ ਉਚਿਤ ਨਹੀਂ ਹੈ।ਅਜੋਕੇ ਸਮੇਂ ਕੌਮੀ ਹਿੱਤਾਂ ਖਾਤਰ ਆਪਸੀ ਮਤਭੇਦ ਭੁਲਾ ਕੇ ਇਕਮੁੱਠ ਹੋਣ ਦੀ ਸਖਤ ਲੋੜ ਹੈ।ਇਸ ਨੂੰ ਮੱਦੇਨਜਰ ਰੱਖਦੇ ਹੋਏ ਸਿੱਖ ਕੌਮ ਦੀਆਂ ਨਾਮਵਰ ਜਥੇਬੰਦੀਆਂ ਦੇ ਆਗੂਆਂ ਦੀ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਮੀਟਿੰਗ ਹੋਈ ਅਤੇ ਦੋਵਾਂ ਜਥੇਬੰਦੀਆਂ ਦੇ ਆਪਸੀ ਮਤਭੇਦ ਦੂਰ ਕਰਕੇ ਸਮਝੌਤਾ ਕਰਵਾਇਆ ਗਿਆ ਹੈ।
 ਇਸ ਮੀਟਿੰਗ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿਲਜੀਤ ਸਿੰਘ ਬੇਦੀ, ਬਾਬਾ ਅਵਤਾਰ ਸਿੰਘ ਸੰਪਰਦਾ ਬਾਬਾ ਬਿਧੀਚੰਦ ਤਰਨਾ ਦਲ ਸੁਰਸਿੰਘ ਵੱਲੋਂ ਬਾਬਾ ਨਾਹਰ ਸਿੰਘ ਸਾਧ ਤੇ ਬਾਬਾ ਸ਼ੇਰ ਸਿੰਘ, ਬਾਬਾ ਗੱਜਣ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਨਿਹਾਲ ਸਿੰਘ ਤਰਨਾ ਦਲ ਹਰੀਆਂ ਵੇਲਾਂ ਵੱਲੋਂ ਬਾਬਾ ਨਰੰਗ ਸਿੰਘ ਤੇ ਬਾਬਾ ਮਾਨ ਸਿੰਘ ਮੜ੍ਹੀਆਂਵਾਲੇ, ਬਾਬਾ ਮੇਜਰ ਸਿੰਘ ਦਸ਼ਮੇਸ ਤਰਨਾ ਦਲ, ਸਤਿਕਾਰ ਕਮੇਟੀ ਵੱਲੋਂ ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਬੀਰ ਸਿੰਘ ਮੁਛਲ, ਮਨਜੀਤ ਸਿੰਘ, ਤਰਲੋਚਨ ਸਿੰਘ, ਹਰਜੀਤ ਸਿੰਘ ਤੇ ਨਿਸ਼ਾਨ ਸਿੰਘ ਸ਼ਾਮਲ ਹੋਏ। ਇਸ ਮੌਕੇ ਦੋਵਾਂ ਧਿਰਾਂ ਦੇ ਵੀਚਾਰ ਸੁਣ ਕੇ ਮਤਭੇਦ ਦੂਰ ਕੀਤੇ ਗਏ ਅਤੇ ਕੌਮ ਦੇ ਉਚੇਰੇ ਹਿੱਤਾਂ ਖਾਤਰ ਇਕਜੱਟ ਹੋ ਕੇ ਕੰਮ ਕਰਨ ਲਈ ਪ੍ਰੇਰਿਆ ਗਿਆ।ਜਥੇਦਾਰ ਬਾਬਾ ਬਲਬੀਰ ਸਿੰਘ ਅਤੇ ਬਾਕੀ ਜਥੇਬੰਦੀਆਂ ਦੇ ਮੁਖੀਆਂ ਨੇ ਦੋਵਾਂ ਧਿਰਾਂ ਨੂੰ ਕੌਮੀ ਹਿੱਤਾ ਖਾਤਰ ਮਿਲਵਰਤਨ ਨਾਲ ਚੱਲਣ ਦੀ ਪ੍ਰੇਰਨਾ ਕੀਤੀ ਅਤੇ ਪੰਥ ਦੀ ਚੜ੍ਹਦੀ ਕਲ੍ਹਾ ਲਈ ਸਮੁੱਚੇ ਤੌਰ `ਤੇ ਅਰਦਾਸ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪਾਸ ਪੁੱਜ ਕੇ ਉਨ੍ਹਾਂ ਨੂੰ ਦਿੱਤੀਆਂ ਦਰਖਾਸਤਾਂ ਵਾਪਸ ਲੈ ਲਈਆਂ ਹਨ ਅਤੇ ਉਥੇ ਹੀ ਮੌਜੂਦ ਪੁਲਿਸ ਪ੍ਰਸ਼ਾਸਨ ਪਾਸ ਵੀ ਦਰਜ ਦਰਖਾਸਤਾਂ ਵਾਪਸ ਕਰਨ ਦੀ ਅਪੀਲ ਕੀਤੀ ਹੈ।ਪੁਲਿਸ ਪ੍ਰਸ਼ਾਸਨ ਵੱਲੋਂ ਐਸ.ਐਸ.ਪੀ ਬੀ.ਐਸ ਵਾਲੀਆ, ਡੀ.ਐਸ.ਪੀ ਵਿਰਕ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਬਾਬਾ ਵੱਸਣ ਸਿੰਘ ਮੁਖ ਬੁਲਾਰੇ ਨਿਹੰਗ ਸਿੰਘ ਦਲ, ਬਾਬਾ ਗੁਰਪਿੰਦਰ ਸਿੰਘ ਸਤਲਾਨੀ ਸਾਹਿਬ, ਬਾਬਾ ਤਰਸੇਮ ਸਿੰਘ ਮਹਿਤਾ ਚੌਂਕ, ਬਾਬਾ ਲਾਲ ਸਿੰਘ ਮਾਲਵਾ ਤਰਨਾ ਦਲ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਸਤਨਾਮ ਸਿੰਘ ਖਾਪੜਖੇੜੀ, ਬਾਬਾ ਨਰੈਣ ਸਿੰਘ ਭੱਕਣਾ, ਬਾਬਾ ਏਕਮ ਸਿੰਘ ਘਣੀਏ ਕੇ ਬਾਂਗਰ, ਬਾਬਾ ਬਲਵਿੰਦਰ ਸਿੰਘ ਸਰਪੰਚ ਕੈਲਿਆਂਵਾਲੀ, ਬਾਬਾ ਪ੍ਰਗਟ ਸਿੰਘ, ਜਥੇਦਾਰ ਬਲਦੇਵ ਸਿੰਘ ਮੁਸਰਾਪੁਰ, ਬਾਬਾ ਭਗਤ ਸਿੰਘ, ਬਾਬਾ ਜੱਸਾ ਸਿੰਘ ਅਤੇ ਸਮੁਚੀਆਂ ਰੰਗਰੇਟਾ ਜਥੇਬੰਦੀਆਂ ਹਾਜ਼ਰ ਸਨ।
 

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply