Friday, March 29, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਵਿਖੇ ‘ਮਹਿੰਦੀ ਪ੍ਰਤਿਯੋਗਤਾ’ ਅਤੇ ‘ਬਲੂ ਡੇਅ’ ਗਤੀਵਿਧੀਆਂ ਕਰਵਾਈਆਂ

PPN2707201807 ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਵਿਦਿਆਰਥੀਆਂ ਦੀ ਅੰਦਰਲੀ ਪ੍ਰਤਿਭਾ ਨੂੰ ਉਘਾੜਨ ਲਈ ਅਤੇ ਸਾਉਣ ਮਹੀਨੇ ਨਾਲ ਸੰਬੰਧਤ ਪੰਜਾਬੀ ਸਭਿਆਚਾਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ‘ਮਹਿੰਦੀ ਪ੍ਰਤਿਯੋਗਤਾ’ ਕਰਾਈ ਗਈ।ਇਸ ਪ੍ਰਤਿਯੋਗਿਤਾ ਵਿੱਚ ਸਕੂਲ ਦੇ ਚਾਰ ਹਾਊਸਾਂ ਦੀਆਂ ਵਿਦਿਆਰਥਣਾਂ ਨੇ ਬੜੀ ਰੀਝ ਨਾਲ ਮਹਿੰਦੀ ਦੇ ਸੁੰਦਰ ਨਮੂਨੇ ਬਣਾਏ।ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਦੀਆਂ ਵਿਦਿਆਰਥਣਾਂ ਜੈਸਮੀਨ ਕੌਰ, ਜਸਕਿਰਨ ਕੌਰ, ਅਰਸ਼ਦੀਪ ਕੌਰ ਨੇ ਪਹਿਲਾਂ ਸਥਾਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਦੀਆਂ ਵਿਦਿਆਰਥਣਾਂ ਭਵਨੀਤ ਕੌਰ, ਤਰਨਪ੍ਰੀਤ ਕੌਰ, ਰੋਜ਼ਦੀਪ ਕੌਰ, ਸਿਮਰਦੀਪ ਕੌਰ , ਅਨਮੋਲ ਕੌਰ, ਗੁਰਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਦੀਆਂ ਵਿਦਿਆਰਥਣਾਂ ਅਰਸ਼ਦੀਪ ਕੌਰ, ਸਿਮਰਨਜੀਤ ਕੌਰ, ਅਰਸ਼ਦੀਪ ਕੌਰ, ਬ੍ਰਹਮਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। PPN2707201808
ਸਕੂਲ ਪਿੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਜੇਤੂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡੇ।ਉਨਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਵਿੱਦਿਆ ਦੇ ਨਾਲ ਸਹਿ ਪਾਠ-ਕ੍ਰਮ ਗਤੀਵਿਧੀਆਂ ਦਾ ਬਹੁਤ ਮਹੱਤਵ ਹੈ ਅਤੇ ਇਨ੍ਹਾਂ ਵਿੱਚ ਹਿੱਸਾ ਲੈ ਕੇ ਵਿਦਿਆਰਥੀ ਆਪਣਾ ਸਰਵਪੱਖੀ ਵਿਕਾਸ ਕਰ ਸਕਦੇ ਹਨ।ਇਸ ਤੋਂ ਇਲਾਵਾ ਨਵੀਂ ਪਨੀਰੀ ਦੇ ਨੰਨੇ-ਮੰਨੇ ਬੱਚਿਆਂ ਨੂੰ ਰੰਗਾਂ ਦੀ ਪਛਾਣ ਯੋਗਤਾ ਨਿਖਾਰਨ ਲਈ ‘ਬਲੂ ਡੇ’ ਮਨਾਇਆ ਗਿਆ।ਇਸ ਗਤੀਵਿਧੀ `ਚ ਪਲੇ ਪੈਨ, ਨਰਸਰੀ ਅਤੇ ਕੇ.ਜੀ ਜਮਾਤਾਂ ਨੇ ਭਾਗ ਲਿਆ। ਇਸ ਦਿਨ ਵਿਦਿਆਰਥੀ ਨੀਲੇ ਰੰਗ ਦੀ ਪੋਸ਼ਾਕ ਪਾ ਕੇ ਆਏ ਅਤੇ ਨੀਲੇ ਰੰਗ ਦੀਆਂ ਵਸਤਾਂ ਲੈ ਕੇ ਆਏ ਸਨ।ਵਿਦਿਆਰਥੀਆਂ ਕੋਲੋਂ ਇਸ ਰੰਗ ਨਾਲ ਸੰਬੰਧਤ ‘ਵਰਕ ਸ਼ੀਟਾਂ’ ਵੀ ਬਣਵਾਈਆਂ ਗਈਆਂ।ਪ੍ਰਿੰਸੀਪਲ ਮਰਵਾਹਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਗਿਆਨ  ਨੂੰ ਪਰਪੱਕ ਕਰਨ ਲਈ ਕਿਤਾਬੀ ਗਿਆਨ ਦੇ ਨਾਲ ਤਜ਼ਰਬਾ ਦੇਣ ਵਾਲੀਆਂ ਗਤੀਵਿਧੀਆਂ ਦਾ ਬਹੁਤ ਮਹੱਤਵ ਹੈ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply