Thursday, April 25, 2024

ਲਾਇਸੰਸ ਜਾਂ ਗੱਡੀ ਦੇ ਦਸਤਾਵੇਜ ਨਾ ਹੋਣ ਦੀ ਸੂਰਤ `ਚ ਪੁਲਿਸ ਨਹੀਂ ਕੱਟ ਸਕਦੀ ਚਲਾਨ ?

ਧੂਰੀ, 27 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਜੇਕਰ ਵਾਹਣ ਚਾਲਕ ਜਲਦੀ ਵਿੱਚ ਕਿਸੇ ਵੀ ਵਾਹਨ ਦੇ ਕਾਗਜ਼ਾਤ ਅਤੇ ਲਾਇਸੰਸ ਘਰ ਭੁੱਲ ਜਾਣ ਤਾਂ ਟ੍ਰੈਫਿਕ ਪੁਲਿਸ ਜਾਂ ਪੁਲਿਸ ਚਲਾਨ ਨਹੀਂ ਕੱਟ ਸਕਦੀ। ਜੇਕਰ ਪੁਲਿਸ ਚਲਾਨ ਕੱਟ ਵੀ ਦਿੰਦੀ ਹੈ ਤਾਂ ਹੱਥੋ-ਹੱਥ ਨਾ ਭਰਿਅ ਜਾਵੇ।ਨਿਯਮਾਂ ਮੁਤਾਬਿਕ ਪੁਲਿਸ ਨੂੰ ਆਪਣੇ ਦਸਤਾਵੇਜ ਦਿਖਾਉਣ ਲਈ ਵਿਅਕਤੀ ਪਾਸ 15 ਦਿਨ ਦਾ ਸਮਾਂ ਹੁੰਦਾ ਹੈ।ਪੁਲਿਸ ਵਲੋਂ ਦਸਤਾਵੇਜ ਦੇਖ ਕੇ ਸਹੀ ਪਾਉਣ `ਤੇ ਸਿਰਫ 100 ਰੁਪਏ ਭਰ ਕੇ ਕੱਟਿਆ ਹੋਇਆ ਚਲਾਨ ਵਾਪਸ ਕੀਤਾ ਜਾ ਸਕਦਾ ਹੈ।ਇਹ ਖੁਲਾਸਾ ਆਰ.ਟੀ.ਆਈ ਐਕਟੀਵਿਸਟ ਗੁਰਦੀਪ ਸਿੰਘ ਨੇ ਕੀਤਾ ਹੈ।
ਇਸ ਸਬੰਧੀ ਜਦੋਂ ਧੂਰੀ ਦੇ ਟ੍ਰੈਫਿਕ ਇੰਚਾਰਜ ਪਵਨ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਲੋਕਾਂ ਨੂੰ ਇਹਨਾਂ ਕਾਨੂੰਨਾਂ ਵਾਰੇ ਜਾਣਕਾਰੀ ਹੋਣੀ ਚਾਹੀਦੀ ਹੈ।ਇਸ ਦੇ ਨਾਲ ਹੀ ਉਹਨਾਂ ਲੋਕਾਂ ਨੇ ਨੂੰ ਅਪੀਲ ਵੀ ਕੀਤੀ ਕਿ ਪਰੇਸ਼ਾਨੀ ਤੋਂ ਬਚਣ ਲਈ ਲੋਕ ਟ੍ਰੈਫਿਕ ਨਿਯਮਾਂ ਦਾ ਸਹੀ ਢੰਗ ਨਾਲ ਪਾਲਣ ਕਰਨ ਅਤੇ ਆਪਣੇ ਵਾਹਨਾਂ ਦੇ ਜਰੂਰੀ ਕਾਗਜ਼ਾਤ ਵਾਹਣ ਦੇ ਨਾਲ ਰੱਖਣ ਤਾਂ ਕਿ ਪਰੇਸ਼ਾਨੀ ਤੋਂ ਬਚਿਆ ਜਾ ਸਕੇ।
 

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply