Friday, March 29, 2024

ਪੰਜ ਤਖ਼ਤਾਂ ਦੀ ਮਰਿਯਾਦਾ ਇੱਕ ਕਰਨ ਲਈ ਧਾਰਮਿਕ ਜਥੇਬੰਦੀਆਂ ਤੇ ਸਭਾ ਸੁਸਾਇਟੀਆਂ ਉਪਰਾਲੇ ਆਰੰਭਣ- ਜਥੇਦਾਰ

ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਥੇਦਾਰ ਨੇ ਆਖਿਆ ਹੈ ਕਿ ਤਖ਼ਤ ਸ੍ਰੀ Giani Gurbachan Sਪਟਨਾ ਸਾਹਿਬ ਵਿਖੇ ਕਮੇਟੀ ਨਵੀਂ ਬਣ ਚੁੱਕੀ ਹੈ, ਪਰ ਇੱਕ ਇਕੱਲਾ ਆਦਮੀ ਜਿਸ ਕੋਲ ਇਸ ਵੇਲੇ ਕੋਈ ਅਧਿਕਾਰ ਨਹੀ ਹੈ, ਉਹ ਤਖ਼ਤ ਸਾਹਿਬ ਦੇ ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ ਕਰ ਰਿਹਾ ਹੈ ਅਤੇ ਸੰਗਤਾਂ ਨੂੰ ਕਈ ਭਰਮ ਭੁਲੇਖਿਆਂ ਵਿਚ ਪਾ ਰਿਹਾ ਹੈ।ਉਸ ਨੂੰ ਇਹ ਨਹੀ ਪਤਾ ਕੇ ਇਹ ਮਸਲਾ ਤਾਂ ਸਮੁੱਚੇ ਪੰਥ ਦਾ ਮਸਲਾ ਹੈ ਸਰਕਾਰਾਂ ਦਾ ਨਹੀਂ।ਇਹ ਸਿੱਖਾਂ ਦੇ ਧਾਰਮਿਕ ਅਸਥਾਨ ਅਤੇ ਮਰਿਯਾਦਾ ਨਾਲ ਸਬੰਧਤ ਹੈ।ਉਨਾਂ ਕਿਹਾ ਕਿ ਇਸ ਤਰ੍ਹਾਂ ਦੇ ਵਿਅਕਤੀ ਆਪਣੀ ਸ਼ੋਹਰਤ ਲਈ ਸਰਕਾਰਾਂ ਦੇ ਹੱਥ ਠੋਕੇ ਬਣ ਕੇ ਸਿੱਖੀ ਦਾ ਨੁਕਸਾਨ ਕਰ ਰਹੇ ਹਨ।ਇਹ ਤਾਂ ਸਰਕਾਰ ਦੀ ਕੋਈ ਗੁੱਝੀ ਸਾਜਿਸ਼ ਹੈ, ਜਿਸ ਵਿਚ ਸਿੱਖਾਂ ਨੂੰ ਹੀ ਮੋਹਰਾ ਬਣਾ ਕੇ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਉਪਰ ਕਬਜ਼ਾ ਕਰਨ ਦੀ ਯੋਜਨਾ ਹੈ।
ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਇਸੇ ਤਰ੍ਹਾਂ ਤਖ਼ਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਜੀ ਵਿਖੇ ਸਰਕਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹੁਣ ਪੰਜਾਬ ਤੋਂ ਬਾਹਰ ਦੂਸਰੇ ਤਖ਼ਤ ਸਾਹਿਬਾਨ `ਤੇ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ।ਜਿਸ ਲਈ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਕਰਕੇ ਅੱਗੇ ਹੋ ਕੇ ਇਸ ਲੜਾਈ ਨੂੰ ਠੱਲ ਪਾਉਣ ਲਈ ਆਪਣਾ ਯੋਗਦਾਨ ਪਾਵੇ।ਸਿੰਘ ਸਾਹਿਬ ਜੀ ਨੇ ਕਿਹਾ ਕੇ ਸਰਕਾਰ ਦੇ ਇਸ ਤਰ੍ਹਾਂ ਦੇ ਕਾਰਨਾਮੇ ਨਾਲ ਸਿੱਖਾਂ ਵਿਚ ਭਰਾ ਮਾਰੂ ਜੰਗ ਛੇੜਨ ਦੀ ਗੁੱਝੀ ਚਾਲ ਜਾਪਦੀ ਹੈ।ਉਨਾਂ ਕਿਹਾ ਕਿ ਸਮੁੱਚਾ ਪੰਥ ਇਸ ਤਰ੍ਹਾਂ ਦੀਆਂ ਚਾਲਾਂ ਤੋਂ ਸੁਚੇਤ ਹੋਵੇ ਅਤੇ ਪੰਜ ਤਖ਼ਤਾਂ ਦੀ ਮਰਿਯਾਦਾ ਇੱਕ ਕਰਨ ਵਾਸਤੇ ਸਮੂਹ ਧਾਰਮਿਕ ਜਥੇਬੰਦੀਆਂ, ਸਭਾ ਸੁਸਾਇਟੀਆਂ ਇਸ ਕਾਰਜ ਲਈ ਉਪਰਾਲੇ ਆਰੰਭਣ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply