Thursday, March 28, 2024

ਗੁਰੂ ਕੀਆਂ ਸੰਗਤਾਂ ਨੂੰ ਭੈੜੀ ਸ਼ਬਦਾਵਲੀ ਬੋਲਣ ਵਾਲਾ ਕਦੇ ਵੀ ਸਿੱਖ ਨਹੀ ਹੋ ਸਕਦਾ – ਜਥੇਦਾਰ ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਸਿਡਨੀ ਦੇ Giani Gurbachan Sਗੁਰਦੁਆਰਾ ਸਾਹਿਬ ਆਸਟਰਲ ਦੇ ਪ੍ਰਬੰਧਕਾਂ ਨੂੰ ਪਹਿਲਾਂ ਦੋ ਵਾਰ ਮੀਡੀਆ ਰਾਹੀਂ ਸੁਚੇਤ ਕੀਤਾ ਗਿਆ ਹੈ, ਪਰੰਤੂ ਇਨ੍ਹਾਂ ਦੇ ਕੰਨ ਉਪਰ ਜੂੰ ਨਹੀਂ ਸਰਕੀ।ਉਨਾਂ ਅੱਜ ਸਖ਼ਤ ਤਾੜਨਾ ਕਰਦੇ ਹੋਏ ਗੁਰਦੁਆਰਾ ਸਾਹਿਬ ਆਸਟਰਲ ਦੇ ਪ੍ਰਧਾਨ ਨੂੰ ਕਿਹਾ ਕੇ ਜੋ ਆਦਮੀ ਗੁਰੂ ਸਾਹਿਬ ਵਲੋਂ ਦਿੱਤੇ ਸਿਧਾਂਤ “ਪਹਿਲਾ ਪੰਗਤ ਪਾਛੈ ਸੰਗਤ” ਨੂੰ ਨਹੀ ਮੰਨਦਾ ਅਤੇ ਸੰਗਤਾਂ ਨੂੰ ਨਾ ਮੰਨਣ ਬਾਰੇ ਕਹਿੰਦਾ ਹੈ ਅਤੇ ਗੁਰੂ ਕੀਆਂ ਸੰਗਤਾਂ ਨੂੰ ਭੈੜੀ ਸ਼ਬਦਾਵਲੀ ਬੋਲਦਾ ਹੈ, ਉਹ ਕਦੇ ਵੀ ਸਿੱਖ ਨਹੀ ਹੋ ਸਕਦਾ।ਜੋ ਪ੍ਰਧਾਨ ਵੱਲੋਂ ਗੁਰਦੁਆਰਾੱ ਸਾਹਿਬ ਦੇ ਨੋਟਿਸ ਬੋਰਡ ਉਪਰ ਲਿੱਖ ਕੇ ਲਾਇਆ ਹੈ ਕਿ ਲੰਗਰ ਕੁਰਸੀਆਂ ਉੱਪਰ ਬੈਠ ਕੇ ਹੀ ਛਕਿਆ ਜਾਵੇ।ਇਹ ਨਾਦਰਸ਼ਾਹੀ ਫੁਰਮਾਣ ਗੁਰੂ ਦਾ ਸਿੱਖ ਕਦਾਚਿਤ ਨਹੀ ਮੰਨ ਸਕਦਾ ਅਤੇ ਨਾ ਹੀ ਗੁਰੂ ਦੇ ਸਿੱਖ ਇਸ ਤਰ੍ਹਾ ਦੇ ਫੁਰਮਾਣ ਨੂੰ ਮੰਨਣ।
ਉਨਾਂ ਕਿਹਾ ਕਿ ਸਿਡਨੀ ਤੋਂ ਗੁਰੂ ਕੀਆਂ ਸੰਗਤਾਂ ਵੱਲੋਂ ਵਾਰ-ਵਾਰ ਟੈਲੀਫੋਨ ਅਤੇ ਈ.ਮੇਲਾਂ ਪਹੁੰਚ ਰਹੀਆਂ ਹਨ ਕਿ ਗੁਰਦੁਆਰਾੱ ਸਾਹਿਬ ਦਾ ਪ੍ਰਧਾਨ ਸਿੱਖ ਸੰਗਤਾਂ ਨੂੰ ਪੰਗਤਾਂ ਵਿਚ ਬੈਠ ਕੇ ਪ੍ਰਸ਼ਾਦਾ ਛਕਣ ਤੋ ਰੋਕਦਾ ਹੈ ਅਤੇ ਗੁ: ਸਾਹਿਬ ਤੋਂ ਬਾਹਰ ਹੋਣ ਲਈ ਕਹਿੰਦਾ ਹੈ।ਬੜੀ ਹੈਰਾਨਗੀ ਦੀ ਗੱਲ ਹੈ ਕੇ ਸਿੱਖਾਂ ਨੇ ਤਾਂ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਆਪਣੇ ਧਰਮ ਦੀਆਂ ਪ੍ਰੰਪਰਾਵਾਂ ਬਾਰੇ ਦੂਸਰੇ ਲੋਕਾਂ ਨੂੰ ਦਸੱਣਾ ਸੀ, ਪਰ ਇਸ ਤਰ੍ਹਾਂ ਦੇ ਲੋਕ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਬਜਾਏ ਦੂਜੇ ਧਰਮਾ ਵਿਚ ਆਪ ਬਦਲ ਰਹੇ ਹਨ।ਸਿੰਘ ਸਾਹਿਬ ਜੀ ਨੇ ਕਿਹਾ ਕਿ ਲੰਗਰ ਦੀ ਮਰਿਯਾਦਾ ਪੁਰਾਤਨ ਰਵਾਇਤਾਂ ਅਨੁਸਾਰ ਹੀ ਗੁਰਦੁਆਰਾ ਸਾਹਿਬ ਵਿਚ ਰੱਖੀ ਜਾਵੇ, ਜੇਕਰ ਪ੍ਰਧਾਨ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਗੁ: ਸਾਹਿਬ ਕਮੇਟੀ ਪੁਰ ਧਾਰਮਿਕ ਮਰਿਯਾਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।ਇਸ ਲਈ ਲੰਗਰ ਦੀ ਮਰਿਯਾਦਾ ਨੂੰ ਕਾਇਮ ਰੱਖਦਿਆਂ ਸਿੱਖੀ ਪ੍ਰੰਪਰਾਵਾਂ ਅਨੁਸਾਰ ਲੰਗਰ ਪੰਗਤ ਵਿਚ ਹੀ ਛਕਾਇਆ ਜਾਵੇ।ਸਿੱਖ ਸੰਗਤਾਂ ਵੀ ਇਸ ਦੇ ਖਿਲਾਫ ਅਵਾਜ ਉਠਾਉਣ ਅਤੇ ਇਸ ਤਰ੍ਹਾਂ ਦੇ ਪ੍ਰਬੰਧਕਾਂ ਨੂੰ ਗੁਰੂ ਘਰ ਦੀ ਸੇਵਾ ਕਰਨ ਦਾ ਕੋਈ ਅਧਿਕਾਰ ਨਹੀ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply