Thursday, April 18, 2024

ਖੜੇ ਪਾਣੀ `ਚ ਸਪਰੇਅ ਅਤੇ ਮੱਛਰਾਂ ਤੋਂ ਬਚਾਅ ਲਈੇ ਫੋਗਿੰਗ ਕਰਾਈ ਗਈ – ਸਿਵਲ ਸਰਜਨ

ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਬਰਸਾਤ ਦੇ ਮੌਸਮ ਵਿੱਚ PPN3107201802ਮੱਛਰ ਦੀ ਪੈਦਾਵਾਰ ਰੌਕਣ ਅਤੇ ਆਮ ਜਨਤਾ ਨੂੰ ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਹਿੱਤ ਜ਼੍ਹਿਲਾ ਐਪੀਡਿਮੋਲੋਜਿਸਟ ਡਾ. ਮਦਨ ਮੋਹਨ ਵਲੋ ਦਫਤਰ ਸਿਵਲ ਸਰਜਨ ਅਤੇ ਆਲੇ ਦੁਆਲੇ ਇਲਾਕੇ ਵਿੱਚ ਜਿਥੇ ਪਾਣੀ ਖੜਾ ਸੀ ਉਥੇ ਸਪਰੇਅ ਕਰਾਇਆ ਗਿਆ ਅਤੇ ਫੋਗਿੰਗ ਕਰਾਈ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼੍ਹਿਲਾ ਐਪੀਡਿਮੋਲੋਜਿਸਟ ਡਾ. ਮਦਨ ਮੋਹਨ ਨੇ ਦੱਸਿਆ ਕਿ ਡੇਗੂ ਅਤੇ ਚਿਕਨਗੁਣੀਆਂ ਦੀ ਬੀਮਾਰੀਆਂ ਬਾਰੇ ਬਹੁਤ ਵਿਸਥਾਰ ਢੰਗ ਨਾਲ ਦਸਿਆ ਅਤੇ ਕਿਹਾ ਕਿ ਡੇਗੂ ਤੋ ਬੱਚਣ ਲਈ ਸਭ ਤੋ ਜਿਆਦਾ ਜਰੂਰੀ ਹੈ ਕੀ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ।ਕਿਉਕਿ ਇਲਾਜ ਨਾਲੋ ਪਰਹੇਜ ਜਿਆਦਾ ਜਰੂਰੀ ਹੈ।
ਉਨਾਂ ਕਿਹਾ ਕਿ ਡੇਗੂ ਅਤੇ ਚਿਕਨਗੁਨੀਆਂ ਦੀ ਬੀਮਾਰੀਆਂ ਬਾਰੇ ਬਹੁਤ ਵਿਸਥਾਰ ਢੰਗ ਨਾਲ ਦੱਸਿਆ ਨਕਾਰਾ ਸਮਾਨ ਛੱਤ `ਤੇ ਸੁੱਟਣ ਦੀ ਬਜਾਏ ਨਸ਼ਟ ਕੀਤਾ ਜਾਵੇ ਜਾਂ ਕਬਾੜੀਏ ਨੁੰ ਦਿੱਤਾ ਜਾਵੇ, ਦਿਨ ਵੇਲੇ ਪੁਰੀ ਬਾਹਵਾਂ ਤੇ ਕੱਪੜੇ ਪਹਿਨੇ ਜਾਣ ਅਤੇ ਮੱਛਰ ਭਜਾਉਣ ਵਾਲੀਆ ਕਰੀਮਾ ਆਦਿ ਦਾ ਇਸਤੇਮਾਲ ਵੀ ਸਾਨੂੰ ਡੇਗੂ ਤੋ ਬਚਾ ਸਕਦਾ ਹੈ। ਡੇਂਗੂ ਇੱਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੰਦਾ ਹੈ।ਜਿਸ ਦੇ ਲੱਛਣ ਤੇਜ ਸਿਰ ਦਰਦ ਅਤੇ ਤੇਜ਼ ਬੁਖਾਰ, ਮਾਸ ਪੇਸ਼ੀਆਂ ਅਤੇ ਜੋੜਾਂ ਦਾ ਦਰਦ, ਅੱਖਾਂ ਦੇ ਪਿਛਲੇ ਹਿੱਸੇ ਦਰਦ, ਉਲਟੀਆਂ, ਨੱਕ-ਮੂੰਹ ਅਤੇ ਮਸੂੜਿਆ ਵਿੱਚੋ ਖੁਨ ਵਗਣਾ ਆਦਿ ਹੈ।ਡੇਂਗੂ ਬੁਖਾਰ ਦਾ ਸ਼ੱਕ ਹੋਣ, ਦੀ ਸੂਰਤ ਵਿੱਚ ਤੂਰੰਤ ਸਰਕਾਰੀ ਹਸਪਤਾਲ ਤੋ ਹੀ ਫਰੀ ਚੈਕਅੱਪ ਅਤੇ ਇਲਾਜ ਕਰਵਾਉਣ।ਇਸ ਅਵਸਰ ਤੇ ਗੁਰਦੇਵ ਸਿੰਘ, ਰਾਮ ਮਹਿਤਾ ਅਤੇ ਦਫਤਰ ਦਾ ਸਾਰਾ ਸਟਾਫ ਹਾਜਰ ਸੀ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply