Thursday, April 25, 2024

ਕੇਂਦਰੀ ਟੀਮ ਪੰਜਾਬ `ਚ ਚੁਣੇਗੀ ਸਵੱਛ ਪਿੰਡ, 2 ਅਕਤੂਬਰ ਨੂੰ ਕੀਤੇ ਜਾਣਗੇ ਸਨਮਾਨਿਤ

ਪਿੰਡ ਨੂੰ 100 ਫ਼ੀਸਦੀ ਨੰਬਰ ਦੇਣ ਲਈ ਤਿੰਨ ਪੈਮਾਨੇ ਬਣੇ -ਡਿਪਟੀ ਕਮਿਸ਼ਨਰ
ਭੀਖੀPPN0108201804, 1 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਸਰਵੇਖਣ ਟੀਮ ਵਲੋਂ 100 ਫ਼ੀਸਦੀ ਨੰਬਰ ਦੇਣ ਲਈ ਤਿੰਨ ਪੈਮਾਨੇ ਰੱਖੇ ਗਏ ਹਨ।ਪਹਿਲਾ ਟੀਮ ਖ਼ੁਦ ਮੌਕੇ `ਤੇ ਜਾ ਕੇ ਜਾਇਜ਼ਾ ਲਵੇਗੀ ਜਿਸ ਦੇ 30 ਫ਼ੀਸਦੀ ਨੰਬਰ ਹੋਣਗੇ, ਦੂਜਾ ਲੋਕਾਂ ਤੋਂ ਫ਼ੀਡ ਬੈਕ ਲਵੇਗੀ ਅਤੇ ਇਸ ਦੇ 35 ਫ਼ੀਸਦੀ ਨੰਬਰ ਹੋਣਗੇ ਅਤੇ ਤੀਜੇ ਪੈਮਾਨੇ ਤਹਿਤ ਪੰਜ ਮਾਪਦੰਡ ਜਿਵੇਂ ਜ਼ਿਲ੍ਹੇ `ਚ ਸਫ਼ਾਈ ਕਵਰੇਜ, ਜ਼ਿਲ੍ਹੇ ਦੇ ਖੁੱਲ੍ਹੇ `ਚ ਪਖ਼ਾਨੇ ਜਾਣ ਤੋਂ ਮੁਕਤ ਪਿੰਡਾਂ ਦੀ ਫ਼ੀਸਦ, ਮੋਬਾਈਲ ਐਪ ਰਾਹੀਂ ਪਖ਼ਾਨਿਆਂ ਦੀ ਭੂਗੋਲਿਕ ਸਥਿਤੀ ਦਾ ਵੇਰਵਾ, ਜ਼ਿਲ੍ਹੇ `ਚ ਬਣਾਏ ਜਾ ਬਣ ਰਹੇ ਪਖ਼ਾਨਿਆਂ ਦੀ ਗਿਣਤੀ ਅਤੇ ਖੁੱਲ੍ਹੇ `ਚ ਪਖ਼ਾਨੇ ਜਾਣ ਤੋਂ ਮੁਕਤ ਪਿੰਡਾਂ ਦੇ ਤਸਦੀਕੀਕਰਨ ਆਦਿ ਨੂੰ ਆਨਲਾਈਨ ਚੈਕ ਕੀਤਾ ਜਾਵੇਗਾ, ਜਿਸ ਦੇ 35 ਫ਼ੀਸਦੀ ਨੰਬਰ ਹੋਣਗੇ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply