Friday, April 19, 2024

ਸਿਹਤ ਵਿਭਾਗ ਵਲੋਂ 10 ਅਗਸਤ ਨੂੰ ਮਨਾਇਆ ਜਾ ਰਿਹਾ ਹੈ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ

PPN0108201817ਪਠਾਨਕੋਟ, 1 ਅਗਸਤ (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ, ਅਧੀਨ ਡਿਪਟੀ ਕਮਿਸ਼ਨਰ ਰਾਮਵੀਰ ਦੀ ਪ੍ਰਧਾਨਗੀ ਹੇਠ ਸਿਹਤ ਸੰਬਧੀ ਜਿਲਾ੍ਹ ਸਿਹਤ ਸੁਸਾਇਟੀ ਦੀ ਬੈਠਕ ਹੋਈ। ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ (ਜ) ਕੁਲਵੰਤ ਸਿੰਘ, ਐਸ.ਡੀ.ਐਮ ਧਾਰਕਲਾਂ ਡਾ. ਨਿਧੀ ਕਲੋਤਰਾ, ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰ, ਪ੍ਰੋਗਰਾਮ ਅਫਸਰ, ਨੋਡਲ ਅਫਸਰ, ਮੈਡੀਕਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਵੀ ਹਾਜ਼ਰ ਸੀ।
     ਮੀਟਿੰਗ ਦੀ ਸ਼ੂਰਆਤ ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਜਿਲ੍ਹੇ ਅੰਦਰ ਸਾਲ 2018 ਦਾ ਪਹਿਲਾ ਸਬ ਨੈਸ਼ਨਲ ਇਮੂਨਾਈਜੇਸ਼ਨ ਰਾਊਂਡ 05, 06 ਅਤੇ 07 ਅਗਸਤ ਨੂੰ ਸ਼ੂਰੁ ਹੋਣ ਜਾ ਰਿਹਾ ਹੈ, ਜਿਸ ਦੌਰਾਨ ਜਿਲੇ੍ਹ ਦੀ 28,364 ਮਾਈਗੇ੍ਰਟਰੀ ਅਬਾਦੀ ਦੇ 0-5 ਸਾਲ ਤੱਕ ਦੇ 4093 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।ਇਨ੍ਹਾਂ’ਚ ਪਠਾਨਕੋਟ ਦੇ 1295, ਬਲਾਕ ਘਰੋਟਾ ਦੇ 1680, ਬਲਾਕ ਬੁੰਗਲ ਬਧਾਨੀ ਦੇ 706 ਅਤੇ ਬਲਾਕ ਨਰੋਟ ਜੈਮਲ ਸਿੰਘ ਦੇ 412 ਬੱਚੇ ਸ਼ਾਮਿਲ ਹਨ।ਇਸ ਲਈ ਸਿਹਤ ਵਿਭਾਗ ਵਲੋ 12 ਸੁਪਰਵਾਈਜ਼ਰ ਅਤੇ 30 ਟੀਮਾਂ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾਂ ਦੁਆਰਾ ਝੱੱਗੀਆਂ/ ਝੌਂਪੜੀਆਂ/ ਕਾਰਖਾਨੇ/ ਭੱਠਿਆਂ/ਕੱਚੇ ਘਰਾਂ ਵਿੱਚ ਰਹਿੰਦੇ 0 ਤੋਂ 05 ਸਾਲ ਦੇ ਬੱਚਿਆਂ ਨੁੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।
     10 ਅਗਸਤ ਨੂੰ ਸਿਹਤ ਵਿਭਾਗ ਪਠਾਨਕੋਟ ਵਲੋ 01 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋ ਬਚਾਉਣ ਲਈ ਜਿਲੇ੍ਹ ਅੰਦਰ ਨੈਸ਼ਨਲ ਡੀਵੋਰਮਿੰਗ ਦਿਵਸ `ਤੇ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਮਨਾਇਆ ਜਾ ਰਿਹਾ ਹੈ।ਇਸ ਦਿਨ ਜਿਲੇ੍ਹ ਦੇ 1,71000 ਬੱਚਿਆਂ ਨੰੁੂ ਜਿਨਾਂ੍ਹ’ਚ 548 ਸਰਕਾਰੀ ਸਕੂਲਾਂ ਦੇ, 271 ਪ੍ਰਾਈਵੇਟ ਸਕੂਲਾਂ ਦੇ ਅਤੇ 826 ਆਂਗਨਵਾੜੀ ਕੇਂਦਰਾਂ ਦੇ ਬੱਚੇ ਸ਼ਾਮਿਲ ਹਨ ਜਿਨਾਂ੍ਹ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਦੀ ਦਵਾਈ ਐਲਬੈਂਡਾਜੋਲ ਮੁਫਤ ਖੁਆਈ ਜਾਵੇਗੀ।ਇਹ ਗੋਲੀ ਸਕੂਲਾਂ ’ਚ ਅਧਿਆਪਕਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਆਂਗਣਵਾੜੀ ਵਰਕਰਾਂ ਦੀ ਨਿਗਰਾਨੀ ਹੇਠ ਦੁਪਿਹਰ ਦੇ ਖਾਣੇ ਤੋਂ ਬਾਅਦ ਖਿਲਾਈ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਗੋਲੀ ਦਾ ਕੋਈ ਮਾੜਾ ਪ੍ਰਭਾਵ ਨਹੀ ਹੈ ਅਤੇ ਇਹ ਪੂਰੀ ਤਰਾ੍ਹ ਨਾਲ ਬੱਚਿਆਂ ਅਤੇ ਵੱਡਿਆਂ ਲਈ ਸੁਰੱਖਅਤ ਹੈ। ਉਹਨਾਂ ਦੱਸਿਆ ਕਿ ਜਿਹੜੇ ਬੱਚੇ ਕਿਸੇ ਕਾਰਨ ਕਰਕੇ ਦਵਾਈ ਖਾਣ ਤੋ ਵਾਂਝੇ ਰਹਿ ਜਾਣਗੇ, ਉਹਨਾਂ ਨੰੁੂ ਮਿਤੀ 17 ਅਗਸਤ 2018 ਮੋਪ-ਅਪ ਦਿਵਸ ਨੂੰ ਖੁਆਈ ਜਾਵੇਗੀ।
     
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply