Thursday, April 25, 2024

ਮੁੰਬਈ ਦੇ ਸਿੱਖਾਂ ਨੇ 1957 ਵਿਚ ਮਿਲੀ ਕਲੋਨੀ ਬਚਾਉਣ ਦੀ ਸ੍ਰੋਮਣੀ ਕਮੇਟੀ ਨੂੰ ਲਗਾਈ ਗੁਹਾਰ

ਕਲੋਨੀ ਦੇ ਵਸਨੀਕਾਂ ਨੇ ਲੌਂਗੋਵਾਲ ਨੂੰ ਦਿੱਤਾ ਮੰਗ ਪੱਤਰ
ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ ਬਿਊਰੋ) – ਮੁੰਬਈ ਦੀ ਸਿੱਖ ਵਸੋਂ ਵਾਲੀ ਇਕ ਕਲੋਨੀ ਗੁਰੂ ਤੇਗ ਬਹਾਦਰ ਨਗਰ ਦੇ ਨਿਵਾਸੀਆਂ ਨੇ ਉਨ੍ਹਾਂ ਨੂੰ 1957 ਵਿਚ PPN0308201804ਮਿਲੀ ਕਲੋਨੀ ਦੀ ਜਗ੍ਹਾ ਬਚਾਉਣ ਲਈ ਸ਼੍ਰੋਮਣੀ ਕਮੇਟੀ ਪਾਸ ਗੁਹਾਰ ਲਗਾਈ ਹੈ। ਇਸ ਸਬੰਧ ਵਿਚ ਇੱਕ ਲਿਖਤੀ ਮੰਗ ਪੱਤਰ ਮੁੰਬਈ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈਗੋਬਿੰਦ ਸਿੰਘ ਲੌਂਗੋਵਾਲ ਨੂੰ ਇਸ ਪੰਜਾਬੀ ਕਲੋਨੀ ਦੇ ਵਸਨੀਕਾਂ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਦਿੱਤਾ ਹੈ।ਕਲੋਨੀ ਦੇ ਪ੍ਰਧਾਨ ਰਘਬੀਰ ਸਿੰਘ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਦੀ ਅਗਵਾਈ ਵਿਚ ਲੌਂਗੋਵਾਲ ਨੂੰ ਮਿਲੇ ਵਫ਼ਦ ਵਿਚ ਵੱਡੀ ਗਿਣਤੀ ਲੋਕ ਸ਼ਾਮਲ ਸਨ। ਕਲੋਨੀ ਨਿਵਾਸੀਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦੱਸਿਆ ਕਿ 1947 ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਪੁਰਖੇ ਪਾਕਿਸਤਾਨ ਛੱਡ ਕੇ ਮੁੰਬਈ ਆਏ ਸਨ ਅਤੇ 1957 ਵਿਚ ਉਨ੍ਹਾਂ ਨੂੰ ਇਸ ਕਲੋਨੀ ਦੀ ਜਗ੍ਹਾ ਸਰਕਾਰ ਵੱਲੋਂ ਅਲਾਟ ਕੀਤੀ ਗਈ ਸੀ, ਜੋ ਅੱਜਕਲ੍ਹ ਪੰਜਾਬੀ ਕੈਂਪ ਵਜੋਂ ਜਾਣੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਇਥੇ ਵੱਸਣ ਵਾਲੇ ਉਸ ਵਕਤ ਕੋਈ 1200 ਦੇ ਕਰੀਬ ਪਰਿਵਾਰ ਸਨ।ਰਘਬੀਰ ਸਿੰਘ ਨੇ ਦੱਸਿਆ ਕਿ 60 ਸਾਲ ਬੀਤਣ ਤੋਂ ਬਾਅਦ ਉਨ੍ਹਾਂ ਨੂੰ ਇਹ ਕਲੋਨੀ ਖ਼ਾਲੀ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਦੇ ਕਹਿਣ ਅਨੁਸਾਰ ਇਹ ਜਗ੍ਹਾ ਦੇ ਕਾਗਜ਼ ਸਰਕਾਰ ਦੇ ਨਾਮ ਹਨ, ਇਸ ਲਈ ਇਸ ਜਗ੍ਹਾ ਨੂੰ ਤੁਰੰਤ ਖ਼ਾਲੀ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਹ ਜਗ੍ਹਾ ਅਲਾਟ ਹੋਈ ਸੀ ਤਾਂ ਉਨ੍ਹਾਂ ਦੇ ਪੁਰਖੇ ਅਨਪੜ੍ਹ ਹੋਣ ਕਾਰਨ ਕਾਨੂੰਨੀ ਜਾਣਕਾਰੀ ਤੋਂ ਕੋਰੇ ਸਨ।ਉਨ੍ਹਾਂ ਕਿਹਾ ਕਿ ਉਹ ਇਥੇ ਲੰਮੇ ਅਰਸੇ ਤੋਂ ਰਹਿ ਰਹੇ ਹਨ, ਇਸ ਲਈ ਉਨ੍ਹਾਂ ਨੂੰ ਇਥੋਂ ਉਜੜਨ ਤੋਂ ਬਚਾਇਆ ਜਾਵੇ।ਉਨ੍ਹਾਂ ਦੱਸਿਆ ਕਿ ਅਜਿਹੀਆਂ 31 ਕਲੋਨੀਆਂ 1947 ਦੀ ਵੰਢ ਤੋਂ ਬਾਅਦ ਮੁੰਬਈ ਵਿਚ ਰਿਫਿਊਜੀਆਂ ਨੂੰ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਇਕ ਕਲੋਨੀ ਇਹ ਵੀ ਹੈ।
    ਗੁਰੂ ਤੇਗ ਬਹਾਦਰ ਨਗਰ ਦੇ ਇਨ੍ਹਾਂ ਨਿਵਾਸੀਆਂ ਨੇ ਜਾਣਕਾਰੀ ਦਿੱਤੀ ਕਿ ਕਲੋਨੀ ਵਿਚ ਦੋ ਸਕੂਲ ਅਤੇ ਇਕ ਕਾਲਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਬਣੇ ਹੋਏ ਹਨ।ਇਸ ਤੋਂ ਇਲਾਵਾ ਸੱਤ ਗੁਰਦੁਆਰਾ ਸਾਹਿਬ ਅਤੇ ਤਿੰਨ ਮੰਦਰ ਮੌਜੂਦ ਹਨ।ਇਸ ਕਲੋਨੀ ਵਿਚ ਵੱਡੀ ਗਿਣਤੀ ਵਿਚ ਸਿੱਖਾਂ ਤੋਂ ਇਲਾਵਾ ਹੋਰ ਧਰਮਾਂ ਨਾਲ ਸਬੰਧਤ ਪੰਜਾਬੀ ਲੋਕ ਵੀ ਰਹਿੰਦੇ ਹਨ।ਉਨ੍ਹਾਂ ਦੱਸਿਆ ਕਿ ਬੇਸ਼ੱਕ ਕੋਰਟ ਵੱਲੋਂ ਵੀ ਕਲੋਨੀ ਦੀ ਹਾਲਤ ਖ਼ਦਸਾ ਹੋਣ ਕਰਕੇ ਇਸ ਨੂੰ ਖ਼ਾਲੀ ਕਰਨ ਲਈ ਕਿਹਾ ਗਿਆ ਹੈ, ਪਰ ਉਹ ਅਜਿਹੇ ਹਾਲਾਤਾਂ ਵਿਚ ਇਥੋਂ ਕਿਵੇਂ ਨਿਕਲ ਸਕਦੇ ਹਨ।ਉਨ੍ਹਾਂ ਕਿਹਾ ਕਿ ਉਹ ਇਸ ਜਗ੍ਹਾ ’ਤੇ ਨਵੇਂ ਮਕਾਨ ਬਣਾਉਣ ਲਈ ਵੀ ਰਾਜੀ ਹਨ, ਪਰ ਸਰਕਾਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ।ਕਲੋਨੀ ਵਾਸੀਆਂ ਨੇ ਕਮੇਟੀ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਇਸ ਮਾਮਲੇ ਨੂੰ ਸਰਕਾਰਾਂ ਪਾਸ ਉਠਾਇਆ ਜਾਵੇ, ਤਾਂ ਜੋ ਉਹ ਆਪਣੇ ਪੁਰਖਿਆਂ ਦੇ ਸਮੇਂ ਤੋਂ ਮਿਲੇ ਰਿਹਾਇਸ਼ੀ ਇਲਾਕੇ ਵਿਚ ਰਹਿ ਸਕਣ।
    ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਲੋਨੀ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਸਲੇ ਸਬੰਧੀ ਭਾਰਤ ਸਰਕਾਰ ਦੇ ਨਾਲ ਨਾਲ ਮਹਾਰਾਸ਼ਟਰ ਸਰਕਾਰ ਨਾਲ ਵੀ ਗੱਲ ਕਰਨਗੇ।ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਸਿੱਖਾਂ ਨਾਲ ਹਮਦਰਦੀ ਭਰਿਆ ਵਤੀਰਾ ਅਪਨਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਕੱਢਣੇ ਚਾਹੀਦੇ ਹਨ।ਇਸ ਮੌਕੇ ਲੌਂਗੋਵਾਲ ਨਾਲ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਮੁੱਖ ਸਕੱਤਰ ਡਾ. ਰੂਪ ਸਿੰਘ, ਨਿੱਜੀ ਸਕੱਤਰ ਜਗਜੀਤ ਸਿੰਘ ਜੱਗੀ ਅਤੇ ਨਿੱਜੀ ਸਹਾਇਕ ਦਰਸ਼ਨ ਸਿੰਘ ਲੌਂਗੋਵਾਲ ਵੀ ਮੌਜੂਦ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply