Friday, April 19, 2024

ਧੰਨਵੰਤਰੀ ਹਰਬਲਜ਼ਜ਼ ਵਿਖੇ ਮਨਾਇਆ ਵਣ ਮਹਾ ਉਤਸਵ

PPN0308201809ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ – ਮਨਜੀਤ ਸਿੰਘ) –  ਧੰਨਵੰਤਰੀ ਹਰਬਲਸ ਨਾਗ ਕਲਾਂ ਮਜੀਠਾ ਰੋਡ ਵਿਖੇ   ਹਰਬਲ ਗਾਰਡਨ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਫਾਰਮ ਦੇ ਪ੍ਰਬੰਧ ਨਿਰਦੇਸ਼ਕ ਡਾ. ਰਵੀ ਸ਼ੰਕਰ ਅਤੇ ਸਟਾਫ ਨੇ ਸ਼ਮੂਲੀਅਤ ਕੀਤੀ।ਡਾ. ਆਤਮਜੀਤ ਸਿੰਘ ਬਸਰਾ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਧਿਕਾਰੀ ਨੇ ਦੱਸਿਆ ਕਿ ਹਰਬਲਸ ਗਾਰਡਨ ਦੇ ਵਿੱਚ ਅਮਲਤਾਸ, ਅਰਜੁਨ, ਬਹੇੜਾ, ਤੁਲਸੀ ਅਤੇ ਸੁਹਾਂਜਨਾ ਆਯੂਰਵੈਦਿਕ ਪੌਦਿਆਂ ਨੂੰ ਲਗਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਹ ਸਾਰੇ ਪੌਦੇ ਦਵਾਈਆਂ ਦੇ ਗੁਣਾਂ ਵਾਲੇ ਹਨ।ਸਭ ਨੂੰ ਵਾਤਾਵਰਣ ਨੂੰ ਸਵੱਛ ਕਰਨ ਲਈ ਅਤੇ ਸਿਹਤਮੰਦ ਹੋਣ ਲਈ ਇਸ ਤਰ੍ਹਾਂ ਦੇ ਪੌਦੇ ਲਗਾਉਣੇ ਚਾਹੀਦੇ ਹਨ। ਡਾ. ਬਸਰਾ ਨੇ ਦੱਸਿਆ ਕਿ ਅਰਜੁਨ ਛਾਲ ਦਿਲ ਦੇ ਰੋਗਾਂ, ਤੁਲਸੀ ਨਜ਼ਲਾ ਜੁਕਾਮ, ਬੁਖਾਰ, ਅਮਲਤਾਸ ਕਬਜ਼ ਵਿਚ ਅਤੇ ਸੁਹਾਂਜਨਾਂ ਦਮਾ, ਸਰੀਰਕ ਵੇਦਨਾ ਅਤੇ ਬਹੇੜਾ ਦੇ ਪੌਦੇ ਪੇਟ ਦੇ ਰੋਗਾਂ ਲਈ ਬਹੁਤ ਲਾਭਕਾਰੀ ਹਨ। ਡਾ. ਬਸਰਾ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵੱਖ-ਵੱਖ ਥਾਵਾਂ ਤੇ ਔਸ਼ਧੀ ਗੁਣਾਂ ਨਾਲ ਭਰਪੂਰ ਪੌਦੇ ਲਗਾਏ ਜਾ ਰਹੇ ਹਨ ਅਤੇ ਆਮ ਲੋਕਾਂ ਨੂੰ ਵੀ ਹਰਬਲ ਪੌਦੇ ਲਗਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਪ੍ਰਯੋਗ ਨਾਲ ਬਿਨਾਂ ਸਾਈਡ ਇਫੈਕਟਸ ਦੇ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਡਾ. ਰਵੀ ਸੰਕਰ ਸਿੰਘ ਨੇ ਆਏ ਹੋਏ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਆਯੁਰਵੈਦਿਕ ਦਵਾਈਆਂ ਦੇ ਪ੍ਰਚਾਰ ਪ੍ਰਸਾਰ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ ਅਤੇ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ।  ਇਸ ਮੌਕੇ ਡਾ. ਦਿਨੇਸ਼ ਸ਼ਰਮਾ, ਡਾ. ਸੁਰਿੰਦਰਪਾਲ ਸਿੰਘ, ਡਾ. ਅਮਨਪ੍ਰੀਤ ਸਿੰਘ ਅਤੇ ਡਾ. ਪੂਨਮ ਗੁਪਤਾ ਹਾਜ਼ਰ ਸਨ।

 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply