Saturday, April 20, 2024

ਸਿੱਖ ਪੰਥ ਦੀਆਂ ਉਘੀਆਂ ਸ਼ਖਸ਼ੀਅਤਾਂ ਵਲੋਂ ਭਗਤ ਜੀ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ

ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਧਾਰਮਿਕ ਸਮਾਗਮ ਦਾ ਅਯੋਜਨ
ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਦਿਨ ਐਤਵਾਰ ਨੂੰ ਵੀਹਵੀਂ ਸਦੀ ਦੇ ਮਾਨਵਤਾ ਨੂੰ ਸਮਰਪਿਤ ਮਹਾਨ ਸਮਾਜ ਸੇਵੀ, ਲੂਲ੍ਹੇ PPN0508201811ਲੰਗੜਿਆਂ, ਪਾਗਲਾਂ ਅਤੇ ਲਵਾਰਸਾਂ ਦੇ ਵਾਰਿਸ ਭਗਤ ਪੂਰਨ ਸਿੰਘ ਜੀ ਦੀ 26ਵੀਂ ਬਰਸੀ ਸਬੰਧੀ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਅੰਮ੍ਰਿਤਸਰ ਵਿਖੇ ਧੰਨ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵਲੋਂ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਨੇ ਕੀਰਤਨ ਦੀ ਸੇਵਾ ਨਿਭਾਈ।ਉਪਰੰਤ ਨਿਸ਼ਾਨ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਖੁੱਲੇ ਪੰਡਾਲ ਵਿਚ ਸ਼ਸ਼ੋਭਿਤ ਕੀਤਾ ਗਿਆ, ਦੀਵਾਨ ਸਜਾਏ ਗਏ ਅਤੇ ਸਮਾਜ ਅਤੇ ਸਿੱਖ ਪੰਥ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਭਗਤ ਜੀ ਦੀ ਜੀਵਨੀ ਉਤੇ ਚਾਨਣਾ ਪਾਇਆ ਗਿਆ ਅਤੇ ਉਨ੍ਹਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ।ਸ਼ਰਧਾਂਜਲੀ ਸਮਾਗਮ ਵਿਚ ਪਿੰਗਲਵਾੜਾ ਸੰਸਥਾ ਦੀਆਂ ਬੱਚੀਆਂ, ਬੱਚਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।
     ਭਾਈ ਅਮਰੀਕ ਸਿੰਘ ਕਥਾ ਵਾਚਕ ਚੰਡੀਗੜ੍ਹ ਵਾਲਿਆਂ ਨੇ ਭਗਤ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ।ਭਾਈ ਅਮਰੀਕ ਸਿੰਘ ਜੀ ਨੇ ਭਗਤ ਜੀ ਨੂੰ ਸ਼ਰਧਜਾਲੀ ਪੇਸ਼ ਕਰਦਿਆਂ ਉਹਨਾਂ ਦੀਆਂ ਸਮਾਜ ਪ੍ਰਤੀ ਘਾਲਨਾਵਾਂ ਦੀ ਸ਼ਲਾਘਾ ਕਰਦਿਆਂ ਆਪਣੀ ਸ਼ਰਧਾ ਦੇ ਫੁੱਲ ਅਰਪਨ ਕੀਤੇ ਅਤੇ ਕਿਹਾ ਕਿ ਸਿਖੀ ਸਿਧਾਤਾਂ ਵਿਚ ਨਿਸ਼ਕਾਮ ਸੇਵਾ ਦਾ ਸਹੀ ਸਰੂਪ ਪਿੰਗਲਵਾੜੇ ਵਿਚ ਭਗਤ ਪੂਰਨ ਸਿੰਘ ਦੁਆਰਾ ਦਿਤੀ ਸੇਧ ਦੁਆਰਾ ਵੇਖਿਆ ਜਾ ਸਕਦਾ ਹੈ।
    PPN0508201812ਜਸਵੰਤ ਸਿੰਘ ਗਿੱਲ ਜਿਨ੍ਹਾਂ ਨੇ 1989 ਵਿੱਚ ਕੋਲਾ ਖਾਨ ਵਿੱਚ ਫਸੇ 65 ਮਜ਼ਦੂਰਾਂ ਨੂੰ ਆਪਣੀ ਹਿੰਮਤ, ਸੂਝ-ਬੂਝ ਅਤੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕੋਲਾ ਖਾਨ ਵਿਚੋਂ ਬਾਹਰ ਕੱਢ ਕੇ ਜੀਵਨ ਦਾਨ ਦਿੱਤਾ, ਨੂੰ ਇਸ ਮੌਕੇ ਪਿੰਗਲਵਾੜਾ ਪਰਿਵਾਰ ਵੱਲੋਂ ਉਚ ਕੋਟੀ ਦੀ ਬਹਾਦਰੀ ਅਤੇ ਹਿੰਮਤ ਦੇ ਮਹਾਨ ਕਾਰਜ ਲਈ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ।ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਬਚਪਨ ਤੋਂ ਹੀ ਅੰਮ੍ਰਿਤਸਰ ਦੀਆਂ ਸੜਕਾਂ ਉਪਰ ਭਗਤ ਪੂਰਨ ਸਿੰਘ ਜੀ ਨੂੰ ਮਰੀਜ਼ਾਂ ਨੂੰ ਹਸਪਤਾਲ ਲਿਜਾਂਦੇ ਹੋਏ ਅਤੇ ਉਨ੍ਹਾਂ ਦੀ ਸੇਵਾ ਕਰਦੇ ਹੋਏ ਆਪਣੀਆਂ ਅੱਖਾਂ ਨਾਲ ਵੇਖਿਆ ਕਰਦੇ ਸਨ ਅਤੇ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹਨ।  
ਇਸ ਮੋਕੇ ਹੇਠ ਲਿਖੀਆਂ ਪੁਸਤਕਾਂ ਦੀ ਘੁੰਡ ਚੁਕਾਈ ਦੀ ਰਸਮ ਵੀ ਕੀਤੀ ਗਈ:
1)    ਸੋਵੀਨਅਰ (ਅੰਗਰੇਜ਼ੀ) – 2018
2)    ਮਾਤਾ ਰਾਮੇਸ਼ਵਰੀ ਨਹਿਰੂ

ਇਸ ਮੌਕੇ ਭਾਈ ਬਲਦੇਵ ਸਿੰਘ ਮੁੱਖੀ ਅਖੰਡ ਕੀਰਤਨੀ ਜਥਾ, ਭਾਈ ਮਨਜੀਤ ਸਿੰਘ ਭਾਈ ਘਨਈਆ ਸੋਸਾਇਟੀ ਮਿਸ਼ਨ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਅਮਰਜੀਤ ਸਿੰਘ ਖਡੂਰ ਸਾਹਿਬ, ਸਰਬਜੀਤ ਸਿੰਘ ਛੀਨਾ, ਮੁਖਤਾਰ ਸਿੰਘ, ਰਜਿੰਦਰਪਾਲ ਸਿੰਘ, ਰਾਜਬੀਰ ਸਿੰਘ, ਹਰਜੀਤ ਸਿੰਘ, ਡਾ. ਜਗਦੀਪਕ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਡਾ. ਤੇਜਪਾਲ ਸਿੰਘ, ਡਾ. ਕਰਨਜੋਤ ਸਿੰਘ, ਡਾ. ਸ਼ਿਆਮ ਸੁੰਦਰ ਦੀਪਤੀ ਅਤੇ ਕਈ ਹੋਰ ਸਖਸ਼ੀਅਤਾਂ ਨੇ ਹਾਜ਼ਰੀ ਭਰੀ। 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply