Friday, April 19, 2024

ਮਾਈਗੇ੍ਰਟਰੀ ਅਬਾਦੀ ਲਈ 2018 ਦੇ ਪਹਿਲੇ ਮਾਈਗੇ੍ਰਟਰੀ ਪਲਸ ਪੋਲਿਓ ਰਾਊਂਡ ਦੀ ਸ਼ੁਰੂਆਤ

ਪਠਾਨਕੋਟ, 5 ਅਗਸਤ (ਪੰਜਾਬ ਪੋਸਟ ਬਿਊਰੋ) -ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਾਲਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 5 ਤੋਂ 7 ਅਗਸਤ ਤੱਕ ਚੱਲਣ PPN0508201813ਵਾਲੇ ਮਾਈਗੇ੍ਰਟਰੀ ਪਲਸ ਪੋਲਿਓ ਪਹਿਲੇ ਰਾਊਂਡ ਦੀ ਜਿਲੇ੍ ਅੰਦਰ ਅੱਜ ਸ਼ੁਰੂਆਤ ਕੀਤੀ ਗਈ।ਇਸ ਤਿੰਨ ਦਿਨਾਂ ਮੁਹਿੰਮ ਦਾ ਨਿਰੀਖਣ ਕਰਨ ਲਈ ਵਿਸ਼ੇਸ਼ ਤੌਰ `ਤੇ ਸਟੇਟ ਇਮੂਨਾਈਜੇਸ਼ਨ ਅਫਸਰ ਡਾ. ਜੀ. ਬੀ ਅੱਜ ਪਠਾਨਕੋਟ ਪਹੁੰਚੇ।ਜਿਲਾ੍ਹ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ `ਮਿਸ਼ਨ ਤੰਦਰੁਸਤ ਪੰਜਾਬ` ਤਹਿਤ ਜਿਲੇ ਨੂੰ ਪੋਲਿਓ ਮੁਕਤ ਰੱਖਣ ਲਈ ਸਿਹਤ ਵਿਭਾਗ ਪਠਾਨਕੋਟ ਵਲੋ ਇਸ ਰਾਊਂਡ ਦੌਰਾਨ ਮਾਈਗੇ੍ਰਟਰੀ ਅਬਾਦੀ ਦੇ 0 ਤੋ 5 ਸਾਲ ਤੱਕ ਦੇ 4093 ਬੱਚਿਆਂ ਨੂੰ ਦੋ ਬੂੰਦਾ ਜ਼ਿੰਦਗੀ ਦੀਆਂ ਪਿਲਾਈਆਂ ਜਾਣਗੀਆਂ।ਉਨਾਂ ਦੱਸਿਆ ਕਿ ਇਸ ਵੇਲੇ ਜਿਲੇ੍ ਅੰਦਰ ਲੱਗਭਗ 20 ਉਸਾਰੀ ਅਧੀਨ ਬਿਲਡਿੰਗਾਂ, 2812 ਝੁੱਗੀਆਂ, 55 ਭੱਠੇ, 4 ਫੈਕਟਰੀਆਂ, 23 ਸਲੱਮ ਖੇਤਰ ਅਤੇ 855 ਗੁੱਜਰਾਂ ਦੇ ਡੇਰੇ ਹਨ ਜਿਨਾਂ ’ਚ ਅੰਦਾਜਨ 28,364 ਮਾਈਗ੍ਰੇਟਰੀ ਅਬਾਦੀ (ਪ੍ਰਵਾਸੀ ਮਜ਼ਦੂਰ) ਰਹਿ ਰਹੀ ਹੈ।ਇਸ ਵਿਸ਼ੇਸ਼ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ 30 ਟੀਮਾਂ ਬਣਾਈਆਂ ਗਈਆਂ ਹਨ, ਜਿਨਾਂ ’ਚ 60 ਵੈਕਸੀਨੈਟਰ ਅਤੇ 12 ਸੁਪਰਵਾਈਜਰ ਲਗਾਏ ਗਏ ਹਨ।ਇਸ ਤੋਂ ਇਲਾਵਾ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਇਸ ਮੁੰਹਿਮ ਦੇ ਨੋਡਲ ਅਫਸਰ ਵਜੋਂ ਨਿਯੁੱਕਤ ਕੀਤਾ ਗਿਆ ਹੈ ਜਿੰਨਾਂ ਦੀ ਦੇਖ-ਰੇਖ ਹੇਠ ਇਹ ਮੁੰਹਿਮ ਅਗਲੇ ਦੌ ਦਿਨ ਤੱਕ ਚਲਾਈ ਜਾਵੇਗੀ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply