Friday, March 29, 2024

ਵਾਰਡ ਨੰਬਰ 13 ਦੇ ਵਾਸੀਆਂ ਨੇ ਸ਼ਮਸ਼ਾਨਘਾਟ ਦੀ ਸਫਾਈ ਕਰ ਕੇ ਪੌਦੇ ਲਗਾਏ

ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਵੱਛ ਭਾਰਤ ਮੁਹਿੰਮ ਤਹਿਤ ਵਾਰਡ ਨੰਬਰ 13 ਨਿਵਾਸੀਆਂ ਵੱਲੋਂ ਸ਼ਮਸ਼ਾਨਘਾਟ ਤੁੰਗ ਬਾਲਾ ਇੰਦਰਾ PPN0508201816ਕਲੋਨੀ ਦੀ ਸਫਾਈ ਕਰਦਿਆਂ ਦਰਜਨਾਂ ਪੌਦੇ ਲਗਾਏ ਗਏ।ਵਾਰਡ ਇੰਚਾਰਜ ਲਵਲੀਨ ਵੜੈਚ ਦੀ ਦੇਖ-ਰੇਖ `ਚ ਸ਼ਮਸ਼ਾਨ ਘਾਟ ਵਿੱਚ ਫੈਲੀ ਕਾਂਗਰਸੀ ਬੂਟੀ ਦਾ ਸਫਾਇਆ ਕਰਦਿਆਂ ਝਾੜੂ ਲਗਾ ਕੇ ਸਫਾਈ ਕੀਤੀ ਗਈ।ਜਿਸ ਦੌਰਾਨ ਏਕਨੂਰ ਸੇਵਾ ਟਰੱਸਟ, ਲੇਡੀ ਕੇਅਰ ਟੈਕਨੀਕਲ ਐਜੂਕੇਸ਼ਨ ਸੋਸਾਇਟੀ, ਹਿਮਜਨ ਏਕਤਾ ਮੰਚ, ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ ਸਮੇਤ ਭਾਜਪਾ ਵਰਕਰਾਂ, ਔਰਤਾਂ ਤੇ ਬੱਚਿਆਂ ਨੇ ਆਪਣਾ ਪੂਰਾ ਯੋਗਦਾਨ ਪਾਇਆ।
    ਲਵਲੀਨ ਵੜੈਚ, ਪਵਨ ਸ਼ਰਮਾ, ਤਲਵਿੰਦਰ ਸਿੰਘ ਬੰਟੀ, ਡਿੰਪਲ ਸ਼ਰਮਾ ਨੇ ਕਿਹਾ ਕਿ ਹਰ ਸ਼ਹਿਰ ਵਾਸੀ ਆਪਣੇ-ਆਪਣੇ ਘਰਾਂ ਅਤੇ ਦੁਕਾਨਾਂ ਦੇ ਸਾਹਮਣੇ ਸਫਾਈ ਕਰ ਲੈਣ ਤਾਂ ਪੂਰਾ ਸ਼ਹਿਰ ਖੁਦ-ਬ-ਖੁਦ ਸਾਫ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ, ਰੁੱਖਾਂ ਦੀ ਕਟਾਈ ਅਤੇ ਪਾਣੀ ਦੀ ਦੁਰਵਰਤੋਂ ਕਰਕੇ ਪਾਣੀ ਜ਼ਮੀਨੀ ਪੱਧਰ ’ਤੇ ਹੇਠਾਂ ਜਾ ਰਿਹਾ ਹੈ ਜਿਸ ਨਾਲ ਇਨਸਾਨਾਂ, ਜੀਵ ਜੰਤੂਆਂ, ਕੁਦਰਤ ਦੇ ਨੁਕਸਾਨ ਹੋਣ ਦਾ ਖਤਰਾ ਵਧ ਗਿਆ ਹੈ।ਉਨਾਂ ਕਿਹਾ ਕਿ ਦੂਸਰਿਆਂ ਨੂੰ ਜਗਾਉਣ ਲਈ ਸਾਨੂੰ ਆਪ ਅੱਗੇ ਆਉਣਾ ਪਵੇਗਾ।
    ਇਸ ਮੌਕੇ ਰਾਜੀਵ ਸ਼ਰਮਾ, ਗਣੇਸ਼ ਦੱਤ, ਦੀਕਸ਼ ਗੋਸਾਈਂ, ਆਸ਼ਾ ਸ਼ਰਮਾ, ਜਸਬੀਰ ਕੌਰ, ਕਾਂਤਾ ਸ਼ਰਮਾ, ਅਮਨਦੀਪ ਸਿੰਘ ਸਾਬਾ, ਰਜੇਸ਼ ਪਾਠਕ, ਜਤਿੰਦਰ ਅਰੋੜਾ, ਅਵਤਾਰ ਸਿੰਘ, ਮੇਜਰ ਸਿੰਘ, ਲਵਪ੍ਰੀਤ ਸਾਹਿਲ, ਮਾਨਵ ਸ਼ਰਮਾ, ਸੋਮਦੱਤ, ਰੋਹਿਤ ਸ਼ਰਮਾ, ਰਮਨ ਸ਼ਰਮਾ, ਰਾਜ ੁਕਮਾਰ, ਪਵਿੱਤਰਜੋਤ ਪਾਰਸ ਸਮੇਤ ਹੋਰ ਕਈ ਵਾਰਡ ਵਾਸੀ ਮੌਜੂਦ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply