Friday, March 29, 2024

ਵਿਰਸਾ ਸੰਭਾਲ ਸੁਸਾਇਟੀ ਨੇ ਲਹਿਰਾਖਾਨਾ ਵਿਖੇ ਕਰਵਾਏ ਕੇਸਾਂ ਦੇ ਮੁਕਾਬਲੇ

ਬਠਿੰਡਾ, 7 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪਿੰਡ ਲਹਿਰਾਖਾਨਾ ਗੁਰਦੁਆਰਾ ਸਾਹਿਬ ਵਿਖੇ ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੁਸਾਇਟੀ PPN0708201805ਦਮਦਮੀ ਟਕਸਾਲ ਵੱਲੋਂ ਗੁਰਬਾਣੀ ਗੁਰਇਤਿਹਾਸ ਅਤੇ ਸੁੰਦਰ ਕੇਸਾਂ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਮੁੱਖ ਸੰਚਾਲਕ ਦਮਦਮੀ ਟਕਸਾਲ ਬਾਬਾ ਹਰਜਿੰਦਰ ਖਾਲਸਾ ਨੇ ਬੱਚਿਆਂ ਨੂੰ ਗੁਰਇਤਿਹਾਸ ਬਾਰੇ ਅਤੇ ਗੁਰਸਿੱਖੀ ਬਾਰੇ ਬੜੇ ਹੀ ਸੁਚੱਜੇ ਢੰਗ ਨਾਲ ਜਾਣੂ ਕਰਵਾਇਆ ਅਤੇ ਬੱਚਿਆਂ ਨੂੰ ਗੁਰਸਿੱਖੀ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕਿਹਾ।ਉਨ੍ਹਾਂ ਕਿਹਾ ਕਿ ਅੱਜ ਕੱਲ ਦੇ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਭੈੜੀ ਸੰਗਤ ਵਿੱਚ ਪੈ ਕੇ ਗੁਰਸਿੱਖੀ  ਨੂੰ ਭੁੱਲ ਰਹੀ ਹੈ।ਇਸ ਕੈਂਪ ਵਿੱਚ ਕੁੱਲ 45 ਬੱਚਿਆਂ ਨੇ ਭਾਗ ਲਿਆ।ਹਰਮਨਪ੍ਰੀਤ ਸਿੰਘ ਅਮਨਦੀਪ ਕੌਰ, ਦਵਿੰਦਰ ਕੌਰ ਅਵੱਲ ਰਹੇ।
ਇਸ ਸਮਾਗਮ ਦੌਰਾਨ ਲਹਿਰਾਖਾਨਾ ਨਗਰ ਨਿਵਾਸੀ, ਭਾਈ ਮਨਜੀਤ ਸਿੰਘ, ਜਗਸੀਰ  ਸਿੰਘ, ਪੰਚ ਸੁਖਮੰਦਰ ਸਿੰਘ ਖਾਲਸਾ, ਗੁਰਮੀਤ ਸਿੰਘ, ਅੰਗਰੇਜ ਸਿੰਘ, ਬੰਟੀ ਦਰਸੀ ਮਿਸਤਰੀ, ਗੁਰੂ ਰਵਿਦਾਸ ਕਮੇਟੀ ਅਤੇ ਸਮੂਹ ਮੈਂਬਰ ਹਾਜਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply