Friday, April 19, 2024

ਪੁਲਿਸ ਵਲੋਂ ਵੱਖ-ਵੱਖ ਪਿੰਡਾਂ ਦੇ ਸਰਕਾਰੀ ਸਕੂਲਾਂ ’ਚ ਨਸ਼ਿਆਂ ਖਿਲਾਫ਼ ਸੈਮੀਨਾਰ

ਬਠਿੰਡਾ, 7 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੁਲਿਸ ਵਲੋਂ ਪਿੰਡ ਧਨ ਸਿੰਘ ਖਾਨਾ, ਕੋਟਫੱਤਾ ਅਤੇ ਕਿੱਲੀ ਨਿਹਾਲ ਸਿੰਘ ਵਾਲਾ ਵਿਖੇ ਪਿੰਡਾਂ ਦੀਆਂ PPN0708201806ਸੱਥਾਂ ਅਤੇ ਸਰਕਾਰੀ ਸਕੂਲਾਂ ਵਿਚ ਨਸ਼ਿਆਂ ਖਿਲਾਫ਼ ਜਾਣਕਾਰੀ ਦਿੱਤੀ ਗਈ।ਪਿੰਡ ਵਾਸੀ ਅਤੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਵੀ ਜਾਗਰੂਕ ਕੀਤਾ ਗਿਆ।ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਵਲੋਂ ਪਸ਼ੂ ਪਾਲਣ ਵਿਭਾਗ ਅਤੇ ਡੇਅਰੀ ਫਾਰਮਰ ਐਸੋਸੀਏਸ਼ਨ ਨਾਲ ਮਿਲ ਕੇ ਨਕਲੀ ਦੁੱਧ ਅਤੇ ਉਸ ਦੇ ਉਤਪਾਦਾਂ ਸਬੰਧੀ ਬੈਠਕ ਕੀਤੀ ਗਈ, ਜੇਕਰ ਕੋਈ ਵੀ ਦੁੱਧ ਉਤਪਾਦਕ ਜਾਂ ਦੁੱਧ ਵੇਚਣ ਵਾਲਾ ਦੁੱਧ ਵਿਚ ਕਿਸੇ ਵੀ ਪ੍ਰਕਾਰ ਦੀ ਮਿਲਾਵਟ ਕਰਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਬਾਗਬਾਨੀ ਵਿਭਾਗ ਵਲੋਂ ਪਿੰਡ ਭਗਵਾਨਗੜ੍ਹ ਵਿਖੇ ਕਿਸਾਨਾਂ ਨੂੰ ਬਗ਼ੀਚੀ ਬਣਾਉਣ ਲਈ ਪ੍ਰੇਰਿਆ ਗਿਆ ਅਤੇ ਉਨ੍ਹਾਂ ਨੂੰ ਬਿਨਾਂ ਰੇਹ-ਸਪਰੇਅ ਦੇ ਸਬਜ਼ੀ ਦੀ ਕਾਸ਼ਤ ਸਬੰਧੀ ਨੁਸਕੇ ਦੱਸੇ ਗਏ।ਨਗਰ ਪੰਚਾਇਤ ਨਥਾਣਾ ਵਲੋਂ ਮੁੱਖ ਬਜ਼ਾਰਾਂ ਦੀ ਸਫ਼ਾਈ ਕੀਤੀ ਗਈ, ਮੰਡੀ ਕਲਾਂ ਵਿਖੇ ਵਾਰਡ ਨੰਬਰ 4 ਅਤੇ 5 ਦੀਆਂ ਗਲੀਆਂ ਅਤੇ ਨਾਲੀਆਂ ਦੀ ਸਫ਼ਾਈ ਕੀਤੀ ਗਈ। ਨਗਰ ਪੰਚਾਇਤ ਮਹਿਰਾਜ ਵਿਖੇ ਸੰਦਲੀ ਪੱਤੀ ਅਤੇ ਸਰਕਾਰੀ ਹਸਪਤਾਲ ਦੀ ਸਫਾਈ ਕੀਤੀ ਗਈ,ਨਗਰ ਪੰਚਾਇਤ ਮਲੂਕਾ ਵਿਖੇ ਵਾਰਡ ਨੰਬਰ 3 ਦੀਆਂ ਗਲੀਆਂ ਅਤੇ ਨਾਲੀਆਂ ਦੀ ਸਫ਼ਾਈ ਕੀਤੀ ਗਈ ਅਤੇ ਨਗਰ ਪੰਚਾਇਤ ਭਾਈਰੂਪਾ ਵਿਖੇ ਵਾਰਡ ਨੰਬਰ 12 ਅਤੇ 13 ਦੀ ਸਫ਼ਾਈ ਕੀਤੀ ਗਈ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply