Saturday, April 20, 2024

ਗਰੀਬ ਪਰਿਵਾਰ ਨੇ ਓਪਰੇਸ਼ਨ ਕਰਵਾਉਣ ਲਈ ਮਦਦ ਦੀ ਲਾਈ ਗੁਹਾਰ

ਭੀਖੀ, 7 ਅਗਸਤ (ਪੰਜਾਬ ਪੋਸਟ – ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਖੀਵਾ ਖੁਰਦ ਦੇ ਇਕ ਦਲਿਤ ਅਤੇ ਆਰਥਿਕ ਪੱਖੋਂ ਕਮਜੋਰ ਪਰਿਵਾਰ ਨੂੰ ਪੀ.ਜੀ.ਆਈ ਚੋਂ PPN0708201809ਇਲਾਜ ਕਰਵਾਉਣ ਲਈ ਲੋਕਾਂ ਅੱਗੇ ਹੱਥ ਅੱਡਣੇ ਪੈ ਰਹੇ ਹਨ। ਗਰੀਬ ਪਰਿਵਾਰ ਨਾਲ ਸਬੰਧਤ ਬੂਟਾ ਸਿੰਘ ਪੁੱਤਰ ਚਰਨ ਸਿੰਘ ਉਰਫ ਚਰਨਾ ਆਰਥਿਕ ਤੰਗੀ ਦੇ ਚਲਦਿਆਂ ਟੱਟੀ-ਪਿਸ਼ਾਬ ਵਾਲੀਆਂ ਥੈਲੀਆਂ ਦਾ ਆਪਰੇਸ਼ਨ ਕਰਵਾਉਣ ਤੋਂ ਵੀ ਅਸਮਰਥ ਹੈ।ਦੋ ਛੋਟੇ ਬੱਚਿਆਂ ਦੇ ਪਿਤਾ ਬੂਟਾ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਟਰੈਕਟਰ `ਤੇ ਡਰਾਇਵਰੀ ਕਰਦਾ ਹੋਇਆ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਕਿ 4 ਕੁ ਸਾਲ ਪਹਿਲਾਂ ਭੀਖੀ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਉਹ ਗੰਭੀਰ ਜਖਮੀ ਹੋ ਗਿਆ। ਉਦੋਂ ਤੋਂ ਹੀ ਉਸ ਦਾ ਇਲਾਜ ਪੀ.ਜੀ.ਆਈ ਚੰਡੀਗੜ੍ਹ ਤੋਂ ਚੱਲ ਰਿਹਾ ਹੈ।ਅਜੇ ਤੱਕ ਕੋਈ ਸਰਕਾਰੀ ਮਦਦ ਨਹੀਂ ਮਿਲੀ ਅਤੇ ਉਹਨਾਂ ਦਾ ਬੀ.ਪੀ.ਐਲ ਕਾਰਡ ਵੀ ਨਹੀਂ ਬਣਿਆ ਹੋਇਆ ਹੈ।ਹੁਣ ਤੱਕ ਉਹ ਸਮਾਜ ਸੇਵੀ ਵਿਅਕਤੀਆਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਇਲਾਜ ਕਰਵਾਉਂਦਾ ਰਿਹਾ।ਸਰਕਾਰੇ ਦਰਬਾਰੇ ਵੀ ਗੁਹਾਰ ਲਾਈ ਪਰ ਕੁੱਝ ਪੱਲੇ ਨਹੀਂ ਪਿਆ। ਸਰਬਜੀਤ ਕੌਰ ਨੇ ਕਿਹਾ ਕਿ ਹੁਣ ਉਹਨਾਂ ਡਾਕਟਰਾਂ ਵੱਲੋਂ ਦਿੱਤੀ ਗਈ ਤਰੀਕ ਅਨੁਸਾਰ 18 ਅਗਸਤ ਨੂੰ ਬੂਟਾ ਸਿੰਘ ਦੀਆਂ ਥੈਲੀਆਂ ਦਾ ਅਪ੍ਰੇਸ਼ਨ ਕਰਵਾਉਣ ਜਾਣਾ ਹੈ, ਪਰ ਅਪ੍ਰੇਸ਼ਨ ਲਈ ਲੋੜੀਂਦੇ 20-25 ਹਜਾਰ ਰੁਪੈ ਦਾ ਪ੍ਰਬੰਧ ਕਰਨਾ ਬਹੁਤ ਮੁਸ਼ਕਿਲ ਹੈ।ਕਮਾਈ ਦਾ ਵੀ ਕੋਈ ਸਾਧਨ ਨਹੀਂ ਹੈ।ਜਿਸ ਦੀ ਚਿੰਤਾ ਉਹਨਾਂ ਨੂੰ ਦਿਨ ਰਾਤ ਸਤਾ ਰਹੀ ਹੈ।ਉਹਨਾਂ ਕਿਹਾ ਕਿ ਅਜਿਹੇ ਮੌਕੇ ਉਹਨਾਂ ਦੀ ਮਦਦ ਕਰਨ ਵਾਲਿਆਂ ਦਾ ਅਹਿਸਾਨ ਉਹ ਜਿੰਦਗੀ ਭਰ ਨਹੀਂ ਭੁੱਲਣਗੇ।ਉਹਨਾਂ ਸਹਾਇਤਾ ਦੇਣ ਵਾਲਿਆਂ ਨੂੰ ਮੋਬਾਇਲ ਨੰ: 97814-67176 ਰਾਹੀਂ ਉਹਨਾਂ ਨਾਲ ਤਾਲਮੇਲ ਕਰਨ ਦੀ ਅਪੀਲ ਕੀਤੀ ਹੈ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply