Thursday, April 25, 2024

ਪੰਜਾਬੀ ਪਹਿਰਾਵੇ ਵਿੱਚ ਸੱਜ ਕੇ ਮਨਾਇਆ ਤੀਆਂ ਦਾ ਤਿਓਹਾਰ

ਧੂਰੀ, 7 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਖੀ ਸਹੇਲੀ ਫੈਡਰੇਸ਼ਨ ਧੂਰੀ ਵੱਲੋਂ ਤੀਆਂ ਦਾ ਤਿਓਹਾਰ ਚਾਰੂ ਗੁਪਤਾ ਦੀ ਅਗਵਾਈ ਵਿੱਚ ਮਨਾਇਆ ਗਿਆ, PPN0708201816ਜਿਸ ਦੌਰਾਨ ਇੱਕਤਰ ਹੋਈਆਂ ਮੁਟਿਆਰਾਂ ਵਲੋਂ ਰੁੱਖ ਅਤੇ ਕੁੱਖ ਬਚਾਉਣ ਦਾ ਸੁਨੇਹਾ ਵੀ ਦਿੱਤਾ ਗਿਆ।ਸਖੀ ਸਹੇਲੀ ਫੈਡਰੇਸ਼ਨ ਦੀ ਪ੍ਰਬੰਧਕ ਚਾਰੂ ਗੁਪਤਾ ਨੇ ਕਿਹਾ ਕਿ ਤੀਆਂ ਪੰਜਾਬ ਦੇ ਅਮੀਰ ਵਿਰਸੇ ਦਾ ਇੱਕ ਅਹਿਮ ਅੰਗ ਹਨ ਅਤੇ ਪੁਰਾਤਨ ਸਮੇਂ ਵਿੱਚ ਲੜਕੀਆਂ ਸਾਉਣ ਦੇ ਮਹੀਨੇ ਵਿੱਚ ਆਪਣੇ ਪੇਕੇ ਘਰ ਆ ਕੇ ਪਿੱਪਲਾਂ ਅਤੇ ਬੋਹੜਾਂ ਦੀ ਛਾਵੇਂ ਖੁੱਲੀਆਂ ਥਾਂਵਾਂ `ਤੇ ਨੱਚ-ਟੱਪ ਕੇ ਆਪਣਾ ਮਨੋਰੰਜਨ ਕਰਨ ਦੇ ਨਾਲ-ਨਾਲ ਆਪਣੀਆਂ ਸਹੇਲੀਆਂ ਨਾਲ ਦੁੱਖ-ਸੁੱਖ ਵੀ ਸਾਂਝਾ ਕਰਦੀਆਂ ਸਨ।ਜਦਕਿ ਅਜੋਕੇ ਯੁੱਗ ਵਿੱਚ ਤੀਆਂ ਬੰਦ ਕਮਰਿਆਂ ਵਿੱਚ ਅਤੇ ਹੋਟਲਾਂ ਵਿੱਚ ਮਨਾਈਆਂ ਜਾਣ ਲੱਗ ਪਈਆਂ ਹਨ।ਵੱਖ-ਵੱਖ ਮੁਕਾਬਲਿਆਂ ਵਿੱਚ ਸ਼੍ਰੀਮਤੀ ਤਰਿਸ਼ੀ ਅਤੇ ਸ਼੍ਰੀਮਤੀ ਮੰਜੂ ਨੂੰ ਮਿਸਜ਼ ਤੀਜ਼ ਚੁਣਿਆ ਗਿਆ।
ਇਸ ਮੌਕੇ ਮਧੁ, ਨਿਧੀ, ਅਨੀਸ਼ਾ, ਰੇਖਾ, ਅਨੀਤਾ, ਰੰਜੂ, ਸਵੀਤਾ, ਨਿਸ਼ੂ, ਕੁਸਮ, ਨਿਸ਼ੀ, ਪੂਜਾ, ਨੈਨਸੀ, ਸ਼ਿਵਾਨੀ, ਹਰਦੀਪ, ਵੰਦਨਾ, ਰਿਸ਼ੂ ਅਤੇ ਰੀਮਾ ਆਦਿ ਹਾਜ਼ਰ ਸਨ।
 

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply