Thursday, March 28, 2024

ਲੋਕ ਸਾਹਿਤ ਸੰਗਮ ਰਾਜਪੁਰਾ ਵਲੋਂ `ਸਾਵਣ ਦੀ ਪੀਂਘ` ਕਵੀ ਦਰਬਾਰ

`ਡਿੱਗਿਆ ਜਦੋਂ ਛਰਾਟਾ ਪਹਿਲੇ ਸਾਵਣ ਦਾ `ਸਾਨੂੰ ਪਿਆ ਭੁਲੇਖਾ ਤੇਰੇ ਆਵਣ ਦਾ`
ਰਾਜਪੁਰਾ, 8 ਅਗਸਤ (ਪੰਜਾਬ ਪੋਸਟ – ਡਾ. ਅਮਨ) – ਲੋਕ ਸਾਹਿਤ ਸੰਗਮ ਰਜਿ ਰਾਜਪੁਰਾ ਦੀ ਸਾਵਣ ਮਹੀਨੇ ਦੀ ਸਾਹਿਤਕ ਬੈਠਕ `ਸਾਵਣ ਦੀ ਪੀਂਘ `ਰੋਟਰੀ PPN0808201805ਭਵਨ  ਰਾਜਪੁਰਾ ਵਿੱਖੇ ਡਾ ਗੁਰਵਿੰਦਰ ਅਮਨ ਦੀ ਅਗਵਾਈ ਤੇ ਗੁਰਦੇਵ ਸਿੰਘ ਸੈਣੀ ਜਾਨੀ ਜ਼ੀਰਕਪੁਰੀਆ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਦੀ ਕਵਿਤਾ `ਮੈ ਰੁੱਖ ਧਰਤੀ ਦਾ ਜਾਇਆ ਹਾਂ, ਮੈਨੂੰ ਜਿਓੰਦਾ ਰਹਿਣ ਦਿਓ` ਨਾਲ ਹੋਇਆ।ਅਵਤਾਰ ਸਿੰਘ ਪੁਆਰ ਦੀ ਗ਼ਜ਼ਲ `ਘੜਣ ਵਾਲਾ ਇਨ੍ਹਾਂ ਨੂੰਵੇਖ ਕੇ ਡਰ ਗਿਆ ,ਰਿਸ਼ਤਿਆਂ ਨੂੰ ਤਾਰ ਤਾਰ ਕਰ ਗਿਆ` ਸੁਣਾ ਕੇ ਮਹਿਫ਼ਿਲ ਰੰਗੀਨ ਕਰ ਦਿਤੀ।ਗੀਤਕਾਰ ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਦੀਆਂ ਸਤਰਾਂ  `ਸਾਉਣ ਦਾ ਮਹੀਨਾ ਉਤੋਂ ਬੂੰਦਾਂ ਪੈਂਦੀਆਂ `ਬਾਹਰ ਵਰਸਦੇ ਮੀਂਹ ਨੇ ਸਾਰਥਿਕ ਕਰ ਦਿਤੀਆਂ।ਜਮਨਾ ਪ੍ਰਕਾਸ਼ ਨਾਚੀਜ ਦੀ ਕਵਿਤਾ ਅਤੇ ਅੰਗਰੇਜ ਕਲੇਰ ਦੀ ਹਿੰਦੀ ਕਵਿਤਾ `ਗੀਤ ਜੀਵਨ ਕਾ` ਸੁਣਾ ਕੇ ਚੰਗਾ ਰੰਗ ਬੰਨਿਆ। ਕੁਲਵੰਤ ਜੱਸਲ ਦਾ ਗੀਤ `ਤਿੰਨਾਂ ਚੀਜ਼ਾਂ ਨੂੰ ਬਚਾਲੋਂ, ਬੇਟੀ ,ਪਾਣੀ ਅਤੇ  ਰੁੱਖ ਸੁਣਾਕੇ ਸਮਾਜਿਕ ਸੁਨੇਹਾ ਦਿੱਤਾ।ਬਚਨ ਸਿੰਘ ਬਚਨ ਸੋਢੀ `ਡਿੱਗਿਆ ਜਦੋਂ ਛਰਾਟਾ ਪਹਿਲੇ ਸਾਵਣ ਦਾ `ਸਾਨੂੰ ਪਿਆ ਭੁਲੇਖਾ ਤੇਰੇ ਆਵਣ ਦਾ `ਨੇ ਬੁਲੰਦ ਅਵਾਜ ਵਿਚ ਸੁਣਾ ਕੇ ਚੰਗਾਂ ਰੰਗ ਬੰਨਿਆ।ਗੁਰਵਿੰਦਰ ਆਜ਼ਾਦ ਨੇ `ਮੈਨੂੰ ਹੱਸਣਾ ਮਹਿੰਗਾ ਪੈ ਗਿਆ। ਨਿਰੰਜਨ ਸਿੰਘ ਸੈਲਾਨੀ ਦੀ ਬਾਗ਼ ਕਵਿਤਾ ਚੰਗੀ ਸੀ।
ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਕਵਿਤਾ `ਅਰਮਾਨ ਬਾਕੀ ਰਹਿ ਗਏ `ਸੁਣਾ ਕੇ ਮਨੁੱਖਤਾ ਦੇ ਅਕਸ਼ ਨੂੰਨਿਖਾਰਿਆ, ਚੈਅਰਮੇਨ ਹਰਜੀਤ ਸਿੰਘ ਸੱਧਰ ਦੇ `ਟੱਪੇ `ਸੰਗੀਤ ਮਈਧੁੰਨਾ ਮੰਤਰਮੁਗਧ ਕਰ ਗਏ ਜਾਨੀ ਜ਼ੀਰਕਪੁਰੀਆ ਨੇ `ਕੰਧਾਂ ਕੋਠੇ ਸਾਰੇ ਹਿਲਗੇ ਜਦੋ ਲੱਗੀ ਸੌਉਣ ਦੀ ਝੜੀ `ਸੁਣਾਇਆ।ਬਲਦੇਵ ਸਿੰਘ ਖੁਰਾਣਾ ਨੇ ਜਿੱਥੇ `ਸਾਥੀਓ ਸਾਵਣ ਆਇਆ `ਕਵਿਤਾ ਸੁਣਾਈ ਉੱਥੇ ਸਟੇਜ ਦੀ ਕਾਰਵਾਈ ਵੀ ਬਾਖੂਬ ਚਲਾਈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply