Thursday, April 18, 2024

ਡਿਸਕਸ ਥ੍ਰੋ ਅਤੇ ਹੈਂਡਬਾਲ ’ਚ ਵਿਦਿਆਰਥੀਆਂ ਕੀਤਾ ਸ਼ਾਨਦਾਰ ਪ੍ਰਦਰਸ਼ਨ – ਡਾ. ਮਹਿਲ ਸਿੰਘ

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਵੱਖ ਵੱਖ ਖੇਡਾਂ ਕੀਤਾ ਸ਼ਾਨਦਾਰ ਪ੍ਰਦਰਸ਼ਨ 
ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਡਿਸਕਸ ਥ੍ਰੋ ਅਤੇ ਹੈਡਬਾਲ ’ਚ PPN0908201801ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।ਜਿਨ੍ਹਾਂ ਦਾ ਕਾਲਜ ਵਿਹੜੇ ਪੁੱਜਣ ’ਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਖਿਡਾਰੀਆਂ ਦਾ ਆਪਣੇ ਦਫ਼ਤਰ ਵਿਖੇ ਮੂੰਹ ਮਿੱਠਾ ਕਰਵਾਇਆ ਅਤੇ ਭਵਿੱਖ ਹੋਰ ਉਚਾਈਆਂ ਛੂਹਣ ਦੀ ਕਾਮਨਾ ਕੀਤੀ।ਉਨ੍ਹਾਂ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੇ ਡਿਸਕਸ ਥ੍ਰੋ ਅਤੇ ਹੈਡਬਾਲ ’ਚ ਕਮਾਲ ਦਾ ਖੇਡ ਦਾ ਮੁਜ਼ਾਹਰਾ ਕੀਤਾ ਹੈ।
  PPN0908201802  ਡਾ. ਮਹਿਲ ਸਿੰਘ ਨੇ ਦੱਸਿਆ ਕਿ ਡਿਸਕਸ ਥ੍ਰੋ ਦੀ ਖਿਡਾਰਣ ਅਰਪਨਦੀਪ ਬਾਜਵਾ ਨੇ ਸਾਊਥ ਏਸ਼ੀਅਨ ਐਥਲੈਟਿਕਸ ਚੈਂਪੀਅਨ ਅੰਡਰ-20 ’ਚ ਨਵਾਂ ਰਿਕਾਰਡ ਸਥਾਪਿਤ ਕਰਦਿਆਂ ਸੋਨੇ ਦਾ ਤਮਗਾ ਹਾਸਲ ਕੀਤਾ ਹੈ, ਜਦਕਿ ਓਮਾਨ (ਸਲਾਲਾ) ਵਿਖੇ ਕਰਵਾਏ ਗਏ 16ਵੀਂ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਮੁਕਾਬਲੇ ’ਚ ਕਾਲਜ ਦੇ ਵਿਦਿਆਰਥੀ ਸ਼ਮਸ਼ੇਰ ਸਿੰਘ ਨੇ ਭਾਰਤੀ ਟੀਮ ਵੱਲੋਂ ਹੈਡਬਾਲ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਖੇਡ ’ਚ ਕੁੱਲ 16 ਟੀਮਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਜਾਪਾਨ ਦੇ ਸ਼ਹਿਰ ਜਿਫ਼ੂ ’ਚ ਅਰਪਨਦੀਪ ਕੌਰ ਨੇ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਅੰਡਰ-20 ’ਚ ਬਰਾਊਨ ਮੈਡਲ ਅਤੇ ਫ਼ਿਨਲੈਂਡ ਦੇ ਸ਼ਹਿਰ ਟੈਂਪਰੇ ’ਚ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਅੰਡਰ-20 ’ਚ ਭਾਰਤੀ ਟੀਮ ਵੱਲੋਂ ਹਿੱਸਾ ਲੈਂਦਿਆਂ ਡਿਸਕਸ ਥ੍ਰੋ ਦਾ ਵਧੀਆ ਮੁਜ਼ਾਹਰਾ ਕੀਤਾ।  
    ਡਾ. ਮਹਿਲ ਸਿੰਘ ਨੇ ਪੰਜਾਬ ਸਪੋਰਟਸ ਵਿਭਾਗ ਹੈਡਬਾਲ ਦੇ ਕੋਚ ਜਸਵੰਤ ਸਿੰਘ ਨੂੰ ਵਧਾਈ ਦਿੰਦਿਆ ਉਨ੍ਹਾਂ ਦੁਆਰਾ ਕਰਵਾਏ ਸਖ਼ਤ ਅਭਿਆਸ ਦੀ ਸਹਾਰਨਾ ਕੀਤੀ ਅਤੇ ਭਵਿੱਖ ਅਗਾਂਹ ਵੀ ਉਕਤ ਵਿਦਿਆਰਥੀ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਕਾਲਜ ਦੇ ਖੇਡ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ, ਬਚਨਪਾਲ ਸਿੰਘ ਨੇ ਸ਼ਮਸ਼ੇਰ ਸਿੰਘ ਅਤੇ ਅਰਪਨਦੀਪ ਕੌਰ ਬਾਜਵਾ ਨੂੰ ਵਧਾਈ ਦਿੱਤੀ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply