Thursday, April 25, 2024

ਸਰਕਾਰ ਵੱਲੋਂ ਪਿੰਡਾਂ `ਚ ਸਫਾਈ ਦੀ ਜਾਗਰੂਕਤਾ ਸਬੰਧੀ ਕਰਵਾਇਆ ਜਾ ਰਿਹੈ ਵਿਸੇਸ਼ ਸਰਵੇ – ਐਸ.ਡੀ.ਐਮ

ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਫੀਲਡ ਆੳੂਟਰੀਚ  ਬਿਊਰੋ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵੱਲੋਂ ਐਨ.ਸੀ.ਸੀ PPN0908201804ਬਟਾਲੀਅਨ ਪੰਜਾਬ-1 ਅਤੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਵੱਛ ਭਾਰਤ ਮੁਹਿੰਮ ਤਹਿਤ ਅਟਾਰੀ ਹਲਕੇ ਦੇ ਪਿੰਡ ਲਾਹੌਰੀ ਮੱਲ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਐਸ.ਡੀ.ਐਮ ਵਿਕਾਸ ਹੀਰਾ ਨੇ ਦੱਸਿਆ ਕਿ ਸਰਕਾਰ ਵੱਲੋਂ ਪਿੰਡਾਂ ਵਿਚ ਸਫਾਈ ਦੀ ਜਾਗਰੂਕਤਾ ਸਬੰਧੀ ਵਿਸੇਸ਼ ਸਰਵੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਜਿਲ੍ਹੇ ਤੇ ਰਾਜ ਭਰ ਵਿਚੋਂ ਮਹੋਰੀ ਰਹੀਆਂ ਪੰਚਾਇਤਾਂ, ਹਸਪਤਾਲਾਂ, ਆਂਗਨਵਾੜੀ ਕੇਦਰਾਂ ਅਤੇ ਹੋਰ ਸਾਂਝੀਆਂ ਥਾਵਾਂ ਨੂੰ ਨਗਦ ਇਨਾਮ ਦਿੱਤੇ ਜਾਣਗੇ।ਉਨਾਂ ਦੱਸਿਆ ਕਿ ਵਿਸ਼ੇਸ਼ ਗਠਿਤ ਕਮੇਟੀਆਂ ਵੱਲੋਂ ਪਿੰਡਾਂ ਦਾ ਸਰਵੈ ਹੋਵੇਗਾ ਅਤੇ ਸਫਾਈ ਨੂੰ ਵੇਖ ਕੇ ਅੰਕ ਦਿੱਤੇ ਜਾਣਗੇ।ਇਨਾਂ ਅੰਕਾਂ ਦੇ ਅਧਾਰ ’ਤੇ ਜੋ ਵੀ ਪਿੰਡ ਆਵੇਗਾ ਉਸ ਨੂੰ 2 ਲੱਖ ਰੁਪਏ, ਗ੍ਰਾਮੀਣ ਸਿਹਤ ਸੇਵਾਵਾਂ ਲਈ ਇਕ ਲੱਖ ਰੁਪਏ, ਸਕੂਲਾਂ ਦੀ ਸਫਾਈ ਲਈ 50 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਉਨਾਂ ਕਿਹਾ ਕਿ ਜੇਕਰ ਪਿੰਡਾਂ ਵਿਚ ਰਹਿੰਦੇ ਲੋਕ ਸਫਾਈ ਦੇ ਮਾਮਲੇ ’ਤੇ ਜਾਗਰੂਕ ਹੋ ਜਾਣ ਤਾਂ ਇਹ ਸ਼ਹਿਰਾਂ ਨਾਲੋਂ ਬਹੁਤ ਵਧੀਆ ਵਾਤਾਵਰਣ ਪੈਦਾ ਕਰ ਸਕਦੇ ਹਨ ਅਤੇ ਇੱਥੇ ਰਹਿਣ ਵਾਲੇ ਲੋਕ ਸਵਰਗ ਦੇ ਨਜ਼ਾਰੇ ਲੈ ਸਕਦੇ ਹਨ।
                PPN0908201805 ਲੈਫਟੀਨੈਂਟ ਕਰਨਲ ਸ੍ਰੀ ਨਿਸ਼ਚਲ ਸਲਾਥੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਬੋਲਦੇ ਐਨ.ਸੀ.ਸੀ ਦੇ ਕੈਡਿਟਾਂ ਨੂੰ ਵੱਧ ਚੜ ਕੇ ਵਾਤਾਵਰਣ ਦੀ ਸਾਫ ਸਫਾਈ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਤੇ ਹੱਥੀਂ ਕੰਮ ਕਰਨ ਦਾ ਸੱਦਾ ਦਿੱਤਾ।ਚੀਫ ਜੁਡੀਸ਼ੀਅਲ ਮੈਜਿਸਟਰੇਟ ਸੁਮਿਤ ਮੱਕੜ, ਜਿਲ੍ਹਾ ਅਧਿਕਾਰੀ ਐਲੀਮੈਂਟਰੀ ਸਿੱਖਿਆ ਸਿਸ਼ਪਾਲ ਸਿੰਘ ਨੇ ਵੀ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ।ਪਾਣੀ ਤੇ ਸੀਵਰੇਜ ਵਿਭਾਗ ਦੇ ਇੰਜੀਨੀਅਰ ਸਿੰਕਦਰ ਸਿੰਘ ਨੇ ਪਿੰਡਾਂ ਵਿਚ ਸਵੱਛਤਾ ਸਬੰਧੀ ਚੱਲ ਰਹੇ ਪ੍ਰੋਗਰਾਮ ਦਾ ਹਾਵਾਲ ਸਾਂਝੇ ਕਰਦੇ ਹੋਏ ਪਿੰਡ ਵਾਸੀਆਂ ਨੂੰ ਇਸ ਦਾ ਲਾਹਾ ਲੈਣ ਦੀ ਅਪੀਲ ਕੀਤੀ। ਫੀਲਡ ਪਬਲੀਸਿਟੀ ਅਧਿਕਾਰੀ ਰਾਜੇਸ਼ ਬਾਲੀ ਨੇ ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਚਾਰ ਪਿੰਡ ਵਾਸੀਆਂ ਨਾਲ ਸਾਂਝੇ ਕੀਤੇ। ਕਿਰਤ ਅਫਸਰ ਸੰਤੋਖ ਸਿੰਘ ਨੇ ਕਿਰਤੀਆਂ ਦੇ ਹੱਕਾਂ ਤੇ ਡਾ. ਹਨੀਸ਼ ਸ਼ਰਮਾ ਨੇ ਨਸ਼ਿਆਂ ਤੋਂ ਬਚਣ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ।
           ਐਨ.ਸੀ.ਸੀ ਕੈਡਿਟਾਂ ਨੇ ਇਸ ਮੌਕੇ ਸਵੱਛਤਾ ਬਾਰੇ ਜਾਗਰੂਕ ਕਰਦੀ ਰੈਲੀ ਕੱਢੀ ਅਤੇ ਐਸਕਾਰਟ ਹਸਪਤਾਲ ਨੇ ਮੁਫਤ ਚੈਕਅੱਪ ਕੈਂਪ ਵੀ ਲਗਾਇਆ।ਇਸ ਮੁਹਿੰਮ ਬਾਰੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਛੇਹਰਟਾ ਵਿਖੇ ਕਰਵਾਏ ਗਏ ਡਰਾਇੰਗ ਮੁਕਾਬਲੇ ਦੇ ਜੇਤੂ ਬੱਚਿਆਂ ਮਾਸਟਰ ਰਾਜੂ, ਗੁਰਭੇਜ, ਸੋਹਨ ਕੁਮਾਰ, ਅਨੀਸ਼ ਕੁਮਾਰ ਨੂੰ ਐਸ.ਡੀ.ਐਮ ਵੱਲੋਂ ਪੁਰਸਕਾਰ ਵੀ ਦਿੱਤੇ ਗਏ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply