Thursday, April 18, 2024

‘ਫੂਡ ਬਿਜਨੈਸ’ ਕਰਨ ਵਾਲੇ ਸਾਰੇ ਕਾਰੋਬਾਰੀ 31 ਅਗਸਤ ਤੱਕ ਹੋਣ ਰਜਿਸਟਰਡ- ਭਾਗੋਵਾਲੀਆ

ਬਿਨਾਂ ਲਾਇਸੈਂਸ ਤੋਂ ਫੜੇ ਜਾਣ ’ਤੇ ਹੋਵੇਗਾ ਜੁਰਮਾਨਾ ਤੇ ਸਜ਼ਾ
ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਤੰਦਰੁਸਤ ਪੰਜਾਬ ਮਿਸ਼ਨ PPN0908201808ਤਹਿਤ ਫੂਡ ਸੇਫਟੀ ਐਕਟ ਨੂੰ ਲੈ ਕੇ ਜਿਲ੍ਹਾ ਸਿਹਤ ਅਫਸਰ ਸ੍ਰ ਲਖਬੀਰ ਸਿੰਘ ਭਾਗੋਵਾਲੀਆ, ਗਗਨਦੀਪ ਕੌਰ ਫੂਡ ਸੇਫਟੀ ਅਫਸਰ ਅਤੇ ਸਿਮਰਨਜੀਤ ਸਿੰਘ ਗਿੱਲ ਫੂਡ ਸੇਫਟੀ ਅਫਸਰ ਨਾਲ ਕੀਤੀ ਵਿਸ਼ੇਸ਼ ਮੀਟਿੰਗ ਵਿਚ ਹਦਾਇਤ ਕੀਤੀ ਕਿ ਅੰਮਿ੍ਰਤਸਰ ਵਿਚ ਚੱਲਦੇ ਹੋਟਲਾਂ, ਰੈਸਟੋਰੈਂਟ ਤੇ ਹੋਰ ਖਾਣ-ਪੀਣ ਦਾ ਸਮਾਨ ਵੇਚਣ ਵਾਲੀਆਂ ਰੇਹੜੀਆਂ, ਦੁਕਾਨਾਂ ਵਾਲਿਆਂ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਜੋ ਵੀ ਕਾਰੋਬਾਰੀ ਇਸ ਐਕਟ ਅਧੀਨ ਆਪਣੇ ਆਪ ਨੂੰ ਰਜਿਸਟਰਡ ਨਹੀਂ ਕਰਦਾ ਤੇ ਲਾਇਸੈਂਸ ਨਹੀਂ ਬਣਾਉਂਦਾ ਉਸ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਹਰ ਖਾਣ ਪੀਣ ਦਾ ਕਾਰੋਬਾਰੀ ਸਾਈਟ 6.. ਤੇ ਜਾ ਕੇ ਲਾਇਸੈਂਸ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ ਅਤੇ ਇਸ ਲਈ ਕਿਸੇ ਵੀ ਦਫਤਰ ਜਾਣ ਦੀ ਲੋੜ ਨਹੀਂ।ਉਨ੍ਰਾਂ ਕਿਹਾ ਕਿ ਜਿਹੜੇ ਕਾਰੋਬਾਰੀ 31 ਅਗਸਤ ਤੱਕ ਆਪਣਾ ਲਾਇਸੈਂਸ ਨਹੀਂ ਲੈਂਦੇ, ਉਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
     ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਲਾਨਾ 12 ਲੱਖ ਤੋਂ ਘੱਟ ਟਰਨ ਓਵਰ ਕਰਨ ਵਾਲੇ ਵਪਾਰੀਆਂ ਦੀ ਲਾਇਸੈਂਸ ਫੀਸ 100 ਰੁਪਏ ਅਤੇ 12 ਲੱਖ ਤੋਂ ਵੱਧ ਟਰਨ ਓਵਰ ਕਰਨ ਵਾਲੇ ਵਪਾਰੀਆਂ ਦੀ ਲਾਇਸੈਂਸ ਫੀਸ 2000 ਰੁਪਏ ਤੋਂ ਸ਼ੁਰੂ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਲੈਣ ਲਈ ਵਪਾਰੀ ਸਿਵਲ ਸਰਜਨ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।
ਉਨਾਂ ਹਦਾਇਤ ਕੀਤੀ ਕਿ ਰੇਹੜੀ ਤੋਂ ਲੈ ਕੇ ਪੰਜ ਤਾਰਾ ਹੋਟਲ ਤੱਕ ਦੇ ਹਰੇਕ ਅਦਾਰੇ ਦੀ ਨਿਰੰਤਰ ਜਾਂਚ-ਪੜਤਾਲ ਕੀਤੀ ਜਾਵੇ।ਉਨਾਂ ਭੋਜਨ ਪਦਾਰਥਾਂ ਵਿੱਚ ਮਿਲਾਵਟ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਕੰਮ ਤੋਂ ਬਾਝ ਆ ਜਾਣ, ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ।
                ਸਿਹਤ ਅਧਿਕਾਰੀ ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਉਕਤ ਲਾਇਸੈਂਸ ਲੈਣ ਲਈ ਕਿਸੇ ਦਫਤਰ ਜਾਣ ਦੀ ਲੋੜ ਨਹੀਂ, ਕੇਵਲ ਆਨ ਲਾਈਨ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਦੀ ਵੈਬਸਾਈਟ ’ਤੇ ਜਾ ਕੇ 100 ਰੁਪਏ ਫੀਸ ਭਰਕੇ ਅਪਲਾਈ ਕਰਨਾ ਹੈ ਅਤੇ ਉਥੋਂ ਹੀ ਈ-ਮੇਲ ’ਤੇ ਲਾਇਸੈਂਸ ਮਿਲਣਾ ਹੈ।ਉਨਾਂ ਕਿਹਾ ਕਿ ਇਸ ਕਾਨੂੰਨ ਤਹਿਤ ਰਜਿਸਟਰਡ ਨਾ ਹੋਣ ਦੀ ਹਾਲਤ ਵਿਚ 6 ਮਹੀਨੇ ਦੀ ਸਜ਼ਾ ਤੇ 5 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply