Friday, April 19, 2024

ਪੰਜਾਬੀ ਸਟੈਨੋਗ੍ਰਾਫੀ ਤੇ ਬੇਸਿਕ ਕੰਪਿਊਟਰ ਦੀ ਮੁਫਤ ਟ੍ਰੇਨਿੰਗ ਲਈ ਗਰੇੈਜੂਏਟ ਯੁਵਕਾਂ ਦੀ ਇੰਟਰਵਿਊ 24 ਅਗਸਤ ਨੂੰ

ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਮਾਜਿਕ ਨਿਆਂ, ਅਧਿਕਾਰਤਾਂ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਵੱਲੋਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪੰਜਾਬ ਦੇ ਵਸਨੀਕ ਯੋਗ ਗਰੈਜੂਏਟ ਯੁਵਕਾਂ ਨੂੰ ਪੰਜਾਬੀ ਸਟੈਨੋਗ੍ਰਾਫੀ ਦੇ ਨਾਲ ਬੇਸਿਕ ਕੰਪਿਊਟਰ ਕੋਰਸ ਦੀ ਇਕ ਸਾਲ ਦੀ ਮੁਫਤ ਟ੍ਰੇਨਿੰਗ ਦੇਣ ਲਈ ਸੈਸਨ 2018-19 ਲਈ ਦਰਖਾਸਤਾਂ ਮੰਗੀਆਂ ਗਈਆਂ ਹਨ।
     ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਭਲਾਈ ਅਫਸਰ ਪਲਵ ਸ੍ਰੇਸ਼ਠਾ ਨੇ ਦੱਸਿਆ ਕਿ ਬਿਨੈਕਾਰ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੋਵੇ, ਪੰਜਾਬ ਦਾ ਵਸਨੀਕ ਅਤੇ ਉਸ ਦੀ ਉਮਰ 24 ਅਗਸਤ 2018 ਨੂੰ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਦਾਖਲੇ ਲਈ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੀ ਸਲਾਨਾ ਆਮਦਨ ਦੀ ਹੱਦ ਪੇਂਡੂ ਖੇਤਰ ਲਈ 67,649/-ਰੁਪਏ ਅਤੇ ਸ਼ਹਿਰੀ ਖੇਤਰ ਲਈ 88756/- ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਵਿਭਾਗ ਪਾਸ ਸੀਟਾਂ ਖਾਲੀ ਰਹਿ ਜਾਂਦੀਆਂ ਹਨ ਤਾਂ 2.50 ਲੱਖ ਰੁਪਏ ਆਮਦਨ ਪਰਿਵਾਰਾਂ ਨੂੰ ਵੀ ਵਿਚਾਰਿਆ ਜਾਵੇਗਾ। ਪ੍ਰੰਤੂ ਇਨ੍ਹਾਂ ਨੂੰ ਵਿਦਿਆਰਥੀਆਂ ਨੂੰ 1500 ਰੁਪਏ ਮਹੀਨਾ ਵਜੀਫਾ ਰਾਸ਼ੀ ਮਿਲਣਯੋਗ ਨਹੀਂ ਹੋਵੇਗੀ।ਇਸ ਕੋਰਸ ਲਈ 24 ਅਗਸਤ ਨੂੰ ਇੰਟਰਵਿਊ ਸਵੇਰੇ 10.00 ਵਜੇ ਉਨ੍ਹਾਂ ਦੇ ਦਫਤਰ ਵਿਖੇ ਹੀ ਕੀਤੀ ਜਾਵੇਗੀ।
     ਭਲਾਈ ਅਫਸਰ ਨੇ ਇਹ ਵੀ ਦੱਸਿਆ ਕਿ ਇਸ ਕੋਰਸ ਲਈ ਬੇਰੁਜਗਾਰ ਯੁਵਕ ਦੀ ਘੱਟੋ ਘੱਟ ਵਿਦਿਅਕ ਗਰੈਜੂਏਟ ਹੋਣੀ ਚਾਹੀਦੀ ਹੈ।ਚਾਹਵਾਨ ਯੁਵਕ 20 ਅਗਸਤ ਤੱਕ ਦਰਖਾਸਤਾਂ ਡਾ. ਬੀ.ਆਰ.ਅੰਬਦੇਕਰ ਭਵਨ ਭਲਾਈ ਦਫਤਰ ਨੇੜੇ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਭੇਜ ਸਕਦੇ ਹਨ।ਉਨ੍ਹਾਂ ਇਹ ਵੀ ਦਸਿਆ ਕਿ ਇਸ ਕੋਰਸ ਲਈ 25 ਸੀਟਾਂ ਰੱਖੀਆਂ ਗਈਆਂ ਹਨ ਅਤੇ ਅਧੂਰੀਆਂ ਤੇ ਨਿਸ਼ਚਿਤ ਮਿਤੀ ਤੋਂ ਬਾਅਦ ਵਿਚ ਪ੍ਰਾਪਤ ਹੋਣ ਵਾਲੀਆਂ ਦਰਖਾਸਤਾਂ `ਤੇ ਗੌਰ ਨਹੀਂ ਕੀਤਾ ਜਾਵੇਗਾ।

Check Also

ਟਰਾਂਸਪੋਰਟ ਵਿਭਾਗ ਤੇ ਪੁਲਿਸ ਵਲੋਂ ਸਕੂਲ ਬੱਸਾਂ ਦੀ ਅਚਨਚੇਤ ਜਾਂਚ, 33 ਵਾਹਨਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਦਿੱਤੀਆਂ ਹਦਾਇਤਾਂ ਦੇ ਮੱਦੇਨਜ਼ਰ …

Leave a Reply