Friday, April 19, 2024

ਤਹਿਸੀਲ ਸਮਰਾਲਾ ਦੇ ਪੇਂਡੂ ਚੌਂਕੀਦਾਰਾਂ ਵਲੋਂ 13 ਦੀ ‘ਸਰਕਾਰ ਜਗਾਓ’ ਰੈਲੀ ਦਾ ਸਮੱਰਥਨ

ਹਰਿਆਣਾ ਰਾਜ ਦੀ ਤਰਜ ਤੇ ਪੇਂਡੂ ਚੌਂਕੀਦਾਰਾਂ ਦਾ ਮਾਣ ਭੱਤਾ 4500 ਕਰਨ ਦੀ ਕੀਤੀ ਮੰਗ

PPN1008201810ਸਮਰਾਲਾ, 10  ਅਗਸਤ (ਪੰਜਾਬ ਪੋਸਟ – ਕੰਗ)  – ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਪੰਜਾਬ (ਰਜਿ:) ਦੇ ਤਹਿਸੀਲ ਸਮਰਾਲਾ ਦੇ ਪੇਂਡੂ ਚੌਂਕੀਦਾਰਾਂ ਦਾ ਮਹੀਨਾਵਾਰ ਮੀਟਿੰਗ ਪ੍ਰਧਾਨ ਨਛੱਤਰ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਮਰਾਲਾ ਇਲਾਕੇ ਦੇ ਚੌਂਕੀਦਾਰਾਂ ਨੂੰ ਦਰਪੇਸ਼ ਮੰਗਾਂ ਸਬੰਧੀ ਮਤੇ ਪਾਸ ਕੀਤੇ ਗਏ।
ਪ੍ਰਮੁੱਖ ਤੌਰ `ਤੇ ਪਹਿਲਾ ਮਤਾ ਪੰਜਾਬ ਦੀ ਮੌਜੂਦਾ ਸਰਕਾਰ ਜੋ ਇਸ ਵੇਲੇ ਘੂਕ ਸੁੱਤੀ ਪਈ ਹੈ ਵੱਲੋਂ ਚੋਣਾਂ ਵੇਲੇ ਜੋ ਵਾਅਦੇ ਕੀਤੇ ਸਨ, ਨੂੰ ਤੁਰੰਤ ਮੰਨ ਕੇ ਲਾਗੂ ਕੀਤੇ ਜਾਣ ਦੀ ਮੰਗ ਕੀਤੀ। ਇਸੇ ਸਬੰਧੀ ਪੰਜਾਬ ਦੀਆਂ ਸਮੂਹ ਪੇਂਡੂ ਚੌਂਕੀਦਾਰਾ ਯੂਨੀਅਨਾਂ ਵੱਲੋਂ 13 ਅਗਸਤ ਨੂੰ ਮੋਹਾਲੀ ਵਿਖੇ ‘ਸਰਕਾਰ ਜਗਾਓ’ ਕੀਤੀ ਜਾ ਰਹੀ ਰੈਲੀ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਚੌਂਕੀਦਾਰਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਦੂਸਰੇ ਮਤੇ ਵਿੱਚ ਹਰਿਆਣਾ  ਰਾਜ ਦੀ ਤਰਜ ਤੇ ਚੌਂਕੀਦਾਰਾਂ ਦਾ ਭੱਤਾ 4500 ਰੁਪਏ ਕਰਨ, ਜਨਮ ਅਤੇ ਮਰਨ ਦਾ ਰਿਕਾਰਡ ਚੌਂਕੀਦਾਰਾਂ ਨੂੰ ਮੁੜ ਸੌਂਪਣ, ਜਿਹੜੇ ਪਿੰਡਾਂ ਦੇ ਚੌਂਕੀਦਾਰਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ ਪਹਿਲ ਦੇ ਅਧਾਰ `ਤੇ ਨਿਯੁੱਕਤ ਕਰਨ ਅਤੇ ਪਿੰਡਾਂ ਵਿੱਚ ਖਾਲੀ ਪਈਆਂ ਚੌਂਕੀਦਾਰਾਂ ਦੀ ਅਸਾਮੀਆਂ ਭਰਣ ਦੇ ਨਾਲ ਹੀ ਮੰਗ ਕੀਤੀ ਕਿ ਚੌਂਕੀਦਾਰਾਂ ਨੂੰ ਵੱਡੀ ਲੱਠ, ਬੈਟਰੀ, ਬੂਟ, ਵਰਦੀ ਅਤੇ ਛੋਟਾ ਹਥਿਆਰ ਦਿੱਤਾ ਜਾਵੇ।
ਮੀਟਿੰਗ ਵਿੱਚ ਮੇਵਾ ਸਿੰਘ ਭੌਰਲਾ-ਚਾਵਾ ਮੀਤ ਪ੍ਰਧਾਨ, ਕੈਸ਼ੀਅਰ ਜਸਦੇਵ ਸਿੰਘ ਬਰਮਾ, ਬੂਟਾ ਸਿੰਘ ਜਲਣਪੁਰ, ਕੁਲਦੀਪ ਸਿੰਘ ਹਰਿਓਂ ਖੁਰਦ, ਰਮੇਸ਼ ਸਿੰਘ ਘਰਖਣਾ, ਗੁਰਦਾਸ ਸਿੰਘ ਮਾਨੂੰਪੁਰ, ਕੁਲਵੰਤ ਸਿੰਘ ਮਾਨੂੰਪੁਰ, ਸੋਹਣ ਸਿੰਘ ਹੇਡੋਂ, ਜੀਤ ਸਿੰਘ ਸਿਹਾਲਾ, ਹਰਬੰਸ ਸਿੰਘ ਬਗਲੀ ਕਲਾਂ, ਜਗਮੂਰਤ ਸਿੰਘ ਬਾਲਿਓਂ, ਮੇਵਾ ਸਿੰਘ ਚਹਿਲਾਂ, ਕਰਮਜੀਤ ਸਿੰਘ ਕਲਾਲ ਮਾਜਰਾ, ਨੂਰ ਮੁਹੰਮਦ ਰਾਜੇਵਾਲ, ਗੁਰਚਰਨ ਸਿੰਘ ਗਗੜਾ, ਬਾਰੂ ਸਿੰਘ ਰੋਹਲੇ, ਮਨਜੀਤ ਸਿੰਘ ਕੋਟਾਲਾ, ਜੋਰਾ ਸਿੰਘ ਘੁੰਗਰਾਲੀ ਸਿੱਖਾਂ, ਹੰਸ ਰਾਜ ਲੱਧੜਾਂ, ਗੁਰਚਰਨ ਸਿੰਘ ਖੱਟਰਾਂ ਆਦਿ ਹਾਜ਼ਰ ਸਨ।
 

Check Also

ਡਿਪਟੀ ਕਮਿਸ਼ਨਰ ਵੱਲੋਂ ਖਾਸਾ ਸ਼ਰਾਬ ਫੈਕਟਰੀ ਦੀ ਅਚਨਚੇਤ ਚੈਕਿੰਗ

ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਅੱਜ ਲੋਕ …

Leave a Reply