Thursday, April 18, 2024

ਪੱਖੀ ਨੂੰ ਖਾ ਗਏ ਪੱਖੇ, ਪੱਖੇ ਨੂੰ ਕੂਲਰ ਖਾ ਗਿਆ, ਕੀ ਬਣੂਗਾ ਕੂਲਰ ਦਾ, ਹੁਣ ਠੰਡਾ ਏ.ਸੀ ਦਾ ਆ ਗਿਆ

ਆਪਣਾ ਸੱਭਿਆਚਾਰ ਯਾਦ ਰੱਖਣ ਵਾਲੀਆਂ ਕੌਮਾਂ ਹੀ ਜਿਊਂਦੀਆਂ ਨੇ – ਪ੍ਰਿੰਸੀਪਲ ਚਾਹਲ
ਬਟਾਲਾ, 10 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਕੂਲੀ ਬੱਚਿਆਂ ਨੂੰ ਸਾਊਣ ਮਹੀਨੇ ਦੀ ਮਹੱਤਤਾ ਦੱਸਣ ਤੇ ਵਿਦਿਆਰਥੀਆ ਵਿਚ ਸੱਭਿਆਚਾਰ ਦੀ PPN1008201815ਭਾਵਨਾਂ ਊਜਾਗਰ ਕਰਨ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ ਤੀਆਂ ਦਾ ਤਿਊਹਾਰ ਪੂਰੀ ਭਾਵਨਾ ਨਾਲ ਮਨਾਇਆ ਗਿਆ।ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ, ਦੀ ਅਗਵਾਈ ਕਰਵਾਏ ਸਾਊਣ ਮੇਲੇ ਵਿਚ ਸਕੂਲ ਦੀਆਂ ਬੱਚੀਆਂ ਨੇ ਬੋਲੀਆ ਰਾਹੀਂ ਪੂਰੇ ਪੰਜਾਬੀ ਸੱਭਿਆਚਾਰ ਦਾ ਮਹੌਲ ਸਿਰਜਿਆ ਤੇ ਗਿੱਧੇ ਦੀ ਯਾਦ ਤਾਜ਼ਾ ਕੀਤੀ। ਮਿਡਲ ਤੋ ਸੈਕੰਡਰੀ ਵਿੰਗ ਦੀਆਂ ਲੜਕੀਆਂ ਨੇ ਗਿੱਧਾ ਪੇਸ਼ ਕੀਤਾ। ਸਾਊਣ ਮਹੀਨੇ ਦੀਆ ਪੁਰਾਤਨ ਬੋਲੀਆਂ, ਸਾਊਣ ਮਹੀਨਾ ਪਿਪਲੀ ਪੀਘਾਂ ਸਈਆਂ ਝੂਟਣ ਆਈਆਂ ਆਦਿ ਬੋਲੀਆਂ ਦੇ ਨਾਲ ਮੌਜੂਦਾ ਦੌਰ ਦੀਆਂ ਬੋਲੀਆ ਨੂੰ ਗਾ ਕੇ ਵੱਖਰਾ ਹੀ ਆਨੰਦ ਬੰਨਿਆ।ਵਿਦਿਆਰਥੀਆਂ ਵਾਸਤੇ ਮਿੱਠੇ ਚੌਲਾ ਲੰਗਰ ਲਗਾਇਆ ਗਿਆ।ਸਾਉਣ ਮਹੀਨੇ ਦੇ ਮੇਲੇ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ ਮਨਾਉਣ ਵਿੱਚ ਲੈਕਚਰਾਰ ਕੰਵਲਪ੍ਰੀਤ ਕੌਰ, ਰਮਿੰਦਰ ਕੌਰ ਮੈਥ ਮਿਸਟ੍ਰੈਸ, ਮਨਇੰਦਰ ਕੌਰ, ਪਰਵਿੰਦਰ ਕੌਰ, ਪੂਜ਼ਾ ਭਾਰਤੀ, ਰੇਖਾ ਸਲੋਤਰਾ, ਵੀਨਾ ਕੁਮਾਰੀ, ਨਰੇਸ਼ ਕੁਮਾਰੀ ਰਵਿੰਦਰ ਕੌਰ ਸ ਸ ਮਿਸਟ੍ਰੈਸ, ਸੁਮਨ, ਰਮਨ ਬਾਜਵਾ ਤੋ ਇਲਾਵਾ ਜਤਿੰਦਰ ਬੀਰ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਪਿਆਰਾ ਲਾਲ, ਅਰੁਣ ਕੁਮਾਰ, ਦਵਿੰਦਰ ਸਿੰਘ, ਹਰਦੀਪ ਸਿੰਘ, ਹਰਪ੍ਰੀਤ ਸਿੰਘ, ਰਾਜਵਿੰਦਰ ਪੰਨੂੰ ਆਦਿ ਸਟਫ ਮੈਬਰ ਹਾਜਰ ਸਨ।ਸਾਉਣ ਮੇਲੇ ਵਿਚ ਸੁਖਨੀਤ, ਸਮਰਪ੍ਰੀਤ ਆਦਿ ਵਿਦਿਆਰਥੀਆਂ ਨੇ ਗਿੱਧੇ ਦੀਆਂ ਬੋਲੀਆ ਪਾ ਕੇ ਖੂਬ ਰੰਗ ਬੰਨਿਆ।ਸਟੇਜ ਸਕੱਤਰ ਦੀ ਭੂਮਿਕਾ ਪੰਜਾਬੀ ਮਾਸਟਰ ਦਵਿੰਦਰ ਸਿੰਘ ਨੇ ਬਾਖੂਬੀ  ਨਾਲ ਨਿਭਾਈ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply