Thursday, March 28, 2024

ਦਰਸ਼ਕਾਂ ਦੀਆਂ ਉਮੀਦਾਂ `ਤੇ ਖਰੀ ਉਤਰੇਗੀ ਕਾਮੇਡੀ ਫ਼ਿਲਮ `ਮਿਸਟਰ ਐਂਡ ਮਿਸਿਜ਼ 420 ਰਿਟਰਨਜ਼`

ਅੰਮ੍ਰਿਤਸਰ, 10 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬੀ ਸਿਨੇਮਾ ਜਗਤ ਵਿਚ ਆਪਣਾ ਨਾਮ ਚਮਕਾਉਣ ਵਾਲੀ ‘ਫਰਾਈਡੇ ਰਸ਼ ਮੋਸ਼ਨ ਪਿਕਚਰਜ਼‘ PPN1008201825ਬੈਨਰ ਦੀ ਸਾਲ 2014 ਦੀ ਸੁਪਰ ਹਿੱਟ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420‘ ਦਾ ਸੀਕੁਅਲ ‘ਮਿਸਟਰ ਐਂਡ ਮਿਸਿਜ਼ 420 ਰਿਟਰਨਜ਼‘ ਆਗਾਮੀ 15 ਅਗਸਤ ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਨਣ ਲਈ ਤਿਆਰ ਹੈ। ਫ਼ਿਲਮ ਪ੍ਰਮੋਸ਼ਨ ਲਈ ਫ਼ਿਲਮ ਦੀ ਸਟਾਰ ਕਾਸਟ ਅੱਜ ਗੁਰੂ ਨਗਰੀ ਪਹੁੰਚੀ ਜਿਥੇ ਉਨਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਮਸਤਕ ਹੋ ਕੇ ਫ਼ਿਲਮ ਦੀ ਅਤੇ ਸਫ਼ਲਤਾ ਲਈ ਅਰਦਾਸ ਕੀਤੀ।
     ਫ਼ਿਲਮ ਦੇ ਹੀਰੋ ਰਣਜੀਤ ਬਾਵਾ, ਨਿਰਮਾਤਾ ਰੁਪਾਲੀ ਗੁਪਤਾ, ਦੀਪਕ ਗੁਪਤਾ, ਡਾਇਰੈਕਟਰ ਸ਼ਿਤਿਜ ਚੌਧਰੀ ਅਤੇ ਉਨਾਂ ਦੀ ਟੀਮ ਦਰਸ਼ਕਾਂ ਦੇ ਵੀ ਰੂ-ਬ-ਰੂ ਹੋਈ।ਪੱਤਰਕਾਰ ਸੰਮੇਲਨ ਦੌਰਾਨ ਅਦਾਕਾਰ ਰਣਜੀਤ ਬਾਵਾ ਨੇ ਕਿਹਾ ਕਿ ਇਸ ਫ਼ਿਲਮ ਵਿਚ ਉਹ ਸਭ ਹੈ, ਜੋ ਕਿਸੇ ਫ਼ਿਲਮ ਦੀ ਕਾਮਯਾਬੀ ਲਈ ਲੋੜੀਂਦਾ ਹੁੰਦਾ ਹੈ ਜਿਵੇਂ ਕਿ ਕਮਾਲ ਦਾ ਵਿਸ਼ਾ, ਕਹਾਣੀ, ਕਾਮੇਡੀ, ਅਦਾਕਾਰੀ, ਨਿਰਦੇਸ਼ਨ, ਪ੍ਰਚਾਰ ਤੇ ਹੋਰ ਸਭ ਕੁੱਝ। ਉਨਾਂ ਕਿਹਾ ਕਿ ਜਿਥੇ ਇਹ ਫਿਲਮ ਉਸ ਦੇ ਕੈਰੀਅਰ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ, ਉਥੇ ਦਰਸ਼ਕਾਂ ਦੀਆਂ ਉਮੀਦਾਂ ‘ਤੇ ਸੌ ਫ਼ੀਸਦ ਖਰੀ ਉਤਰੇਗੀ।
ਫ਼ਿਲਮ ਦੇ ਡਾਇਰੈਕਟਰ ਸ਼ਿਤਿਜ ਚੌਧਰੀ ਨੇ ਕਿਹਾ ਕਿ ਨਰੇਸ਼ ਕਥੂਰੀਆ ਵਲੋਂ ਲਿਖੀ ਇਹ ਫ਼ਿਲਮ ਆਪਣੇ ਆਪ ਵਿੱਚ ਹੀ ਪੂਰਾ ਡਬਲਡੋਜ਼ ਕਾਮੇਡੀ ‘ਤੇ ਰੋਮਾਂਟਿਕ ਪੈਕੇਜ ਹੈ ਜਿਸ ਨੂੰ ਦੇਖਣ ਵਾਲੇ ਦਰਸ਼ਕ ਖੜੇ ਹੋ ਕੇ ਲੋਟ ਪੋਟ ਹੋ ਕੇ ਹੱਸਣਗੇ। ਉਨਾਂ ਇਹ ਵੀ ਦੱਸਿਆ ਕਿ ਜੱਸੀ ਗਿੱਲ ਤੇ ਕਰਮਜੀਤ ਅਨਮੋਲ ਨੂੰ ਦਰਸ਼ਕ ਪਹਿਲੀ ਵਾਰ ਇਕ ਨਵੇਂ ਤੇ ਵੱਖਰੇ ਕਿਰਦਾਰ ‘ਚ ਦੇਖਣਗੇ ।
ਫ਼ਿਲਮ ਪੋ੍ਰਡਿਊਸਰ ਰੁਪਾਲੀ ਗੁਪਤਾ ਨੇ ਦੱਸਿਆ ਕਿ ਫ਼ਿਲਮ ਵਿੱਚ ਅਦਾਕਾਰਾ ਅਵੰਤਿਕਾ ਹੁੰਦਲ, ਪਾਇਲ ਰਾਜਪੂਤ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਅਨੀਤਾ ਦੇਵਗਨ, ਗੁਰਮੀਤ ਸਾਜਨ ਅਤੇ ਹਰਦੀਪ ਗਿੱਲ ਆਦਿ ਪਾਲੀਵੁੱਡ ਦੇ ਨਾਮੀ ਚਿਹਰੇ ਨਜ਼ਰ ਆਉਣਗੇ।ਫ਼ਿਲਮ ਦੇ ਗੀਤ ਗਾਇਕ ਰਣਜੀਤ ਬਾਵਾ, ਜੱਸੀ ਗਿੱਲ, ਕਰਮਜੀਤ ਅਨਮੋਲ ਅਤੇ ਪ੍ਰੇਮਜੀਤ ਢਿਲੋਂ ਦੀ ਆਵਾਜ਼ ‘ਚ ਹਨ, ਜਿਨਾਂ ਦਾ ਸੰਗੀਤ ਜੱਸੀ ਕਟਿਆਲ ਨੇ ਦਿੱਤਾ ਹੈ ਅਤੇ ਗੀਤਕਾਰ ਹੈਪੀ ਰਾੲਕੋਟੀ, ਕਾਬਲ ਸਰੂਪਵਾਲੀ, ਕੁਲਦੀਪ ਕੰਡਿਆਰਾ ਪੇ੍ਰਮਜੀਤ ਢਿਲੋਂ ਅਤੇ ਖੁਸ਼ੀ ਹਨ।ਫ਼ਿਲਮ ਡਿਸਟਰੀਬਿਊਟਰ ‘ਓਮਜ਼ੀ ਗਰੁਪ‘ਮੁਨੀਸ਼ ਸਾਹਨੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਫ਼ਿਲਮ ਬਾਕਸ ਆਫਿਸ ‘ਤੇ ਧਮਾਲਾਂ ਪਾਵੇਗੀ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply