Thursday, April 25, 2024

ਪੱਤਰਕਾਰਿਤਾ ਲੋਕਤੰਤਰ ਦਾ ਚੌਥਾ ਸਭ ਤੋਂ ਮਜ਼ਬੂਤ ਥਮ – ਪਰਨੀਤ

ਡਿਪਟੀ ਕਮਿਸ਼ਨਰ ਬਠਿੰਡਾ ਨੇ ਕੀਤੀ ਪੱਤਰਕਾਰਾਂ ਨਾਲ ਮਿਲਣੀ

DC Parneet Bathindaਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੱਤਰਕਾਰਿਤਾ ਲੋਕਤੰਤਰ ਦਾ ਚੌਥਾ ਸਭ ਤੋਂ ਮਜ਼ਬੂਤ ਥੰਭ ਹੈ ਜਿਸ ਤੋਂ ਬਗੈਰ ਜ਼ਿੰਮੇਵਾਰ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅੱਜ ਦੇ ਸਮੇਂ ਵਿਚ ਸ਼ੋਸ਼ਲ ਮੀਡੀਆ ਦੇ ਆਉਣ ਨਾਲ ਪੱਤਰਕਾਰਿਤਾ ਦੀਆਂ ਚੁਣੌਤੀਆਂ ਵੱਧ ਗਈਆਂ ਹਨ।ਇਸ ਲਈ ਜਿਥੇ ਪੱਤਰਕਾਰਾਂ ਨੂੰ ਸਮਾਜ ’ਚ ਹੋਰ ਵਧੇਰੀ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਲੋੜ ਹੈ।ਉੱਥੇ ਹੀ ਆਮ ਜਨਤਾ ਵੀ ਇਹ ਯਕੀਨੀ ਬਣਾਵੇ ਕਿ ਤੱਥਾਂ ’ਤੇ ਆਧਾਰਤ ਖ਼ਬਰਾਂ ਨੂੰ ਹੀ ਵਾਇਰਲ ਕੀਤਾ ਜਾਵੇ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਠਿੰਡਾ ਪਰਨੀਤ ਨੇ ਜ਼ਿਲ੍ਹਾ ਬਠਿੰਡਾ ਦੇ ਪੱਤਰਕਾਰਾਂ ਨਾਲ ਮਿਲਣੀ ਦੌਰਾਨ ਕੀਤਾ, ਇਸ ਤੋਂ ਪਹਿਲਾਂ ਆਨੰਦਪੁਰਾ ਸਾਹਿਬ, ਫ਼ਾਜ਼ਿਲਕਾ, ਸੁਨਾਮ, ਨਵਾਂ ਸ਼ਹਿਰ, ਬਟਾਲਾ, ਸ਼੍ਰੀ ਅਮ੍ਰਿਤਸਰ ਸਾਹਿਬ ਅਤੇ ਜਲੰਧਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਅਤੇ ਉਪ ਮੰਡਲ ਮੈਜਿਸਟ੍ਰੇਟ ਦੇ ਅਹੁੱਦੇ ’ਤੇ ਤਾਇਨਾਤ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਨੀਤ ਨੇ ਕਿਹਾ ਕਿ ਪੱਤਰਕਾਰ ਆਪਣਾ ਕਿਰਦਾਰ ਬਾਖੂਬੀ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੇ ਯਤਨਾਂ ਸਦਕਾ ਸਮਾਜ ਵਿਚ ਨਿਰੰਤਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਲੋਕਤੰਤਰ ਦੀਆਂ ਜੜ੍ਹਾਂ ਡੂੰਘੀਆਂ ਹੋਈਆਂ ਉੱਥੇ ਨਾਲ-ਨਾਲ ਪੱਤਰਕਾਰਿਤਾ ਦੇ ਖੇਤਰ ਵਿਚ ਵੀ ਜ਼ਿੰਮੇਵਾਰੀ ਅਤੇ ਆਜ਼ਾਦੀ ਵਧੀ ਹੈ।ਡਿਪਟੀ ਕਮਿਸ਼ਨਰ ਨੇ ਪੱਤਰਕਾਰ ਭਾਈਚਾਰੇ ਨੂੰ ਯਕੀਨ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੱਤਰਕਾਰਾਂ ਦੀ ਹਰ ਪ੍ਰਕਾਰ ਦੀ ਯੋਗ ਮਦਦ ਕਰਨ ਲਈ ਵਚਨਬੱਧ ਹੈ।
 

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply