Friday, April 19, 2024

ਐਸ.ਆਰ ਸਰਕਾਰੀ ਕਾਲਜ ਦੀਆਂ ਵਿਦਿਆਰਥਣਾ ਤੇ ਸਟਾਫ ਨੇ ਦੇਖੀ ਸੰਸਦ ਦੀ ਕਾਰਵਾਈ

PPN1108201816 ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਰੂਪ ਰਾਣੀ ਸਰਕਾਰੀ ਕਾਲਜ (ਔਰਤਾਂ) ਅੰਮ੍ਰਿਤਸਰ ਦੇ 28 ਵਿਦਿਆਰਥੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਸੰਸਦ ਦੀ ਕਾਰਵਾਈ ਦੇਖਣ ਲਈ ਦਿੱਲੀ ਪਹੁੰਚੇ।ਪ੍ਰਿੰਸੀਪਲ ਮੈਡਮ ਸ਼੍ਰੀਮਤੀ ਨੂਤਨ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨਾਲ ਪੰਜ ਅਧਿਆਪਕ ਵਾਇਸ ਪ੍ਰਿੰਸੀਪਲ ਪ੍ਰੋ. ਕੁਲਵੰਤ ਸਿੰਘ, ਮੈਡਮ ਮੰਜੂ ਕੋਛੜ, ਮੈਡਮ ਪ੍ਰੀਤਿਕਾ, ਮੈਡਮ ਨੀਤੂ ਮਹਾਜਨ ਅਤੇ ਡਾ. ਪਰਮਜੀਤ ਸਿੰਘ ਵੀ ਗਏ ਸਨ।ਉਨਾਂ ਕਿਹਾ ਕਿ ਵਿੱਦਿਅਕ ਟੂਰ ਵਿੱਚ ਰਾਜਨੀਤੀ ਸ਼ਾਸਤਰ, ਇਤਿਹਾਸ, ਐਨ.ਸੀ.ਸੀ ਤੇ ਐਨ.ਐਸ.ਐਸ ਦੇ ਵਿਦਿਆਰਥੀ ਸ਼ਾਮਲ ਹੋਏ।ਜਿੰਨਾਂ ਨੇ ਪਾਰਲੀਮੈਂਟ ਸ਼ੈਸ਼ਨ ਵਿੱਚ ਜਾ ਕੇ ਸਿੱਖਿਆ ਕਿ ਆਮ ਜਨਤਾ ਦੀ ਭਲਾਈ ਲਈ ਕਨੂੰਨ ਕਿਵੇਂ ਬਣਦੇ ਹਨ ਅਤੇ ਕਾਨੂੰਨ ਵਿੱਚ ਸੋਧ ਕਿਵੇਂ ਹੁੰਦੀ ਹੈ।ਕਾਨੂੰਨ ਨੂੰ ਬਣਾਉਣ ਸਮੇਂ ਹੁੰਦੀਆਂ ਬਹਿਸਾਂ ਅਤੇ ਉਹਨਾਂ ਬਹਿਸਾਂ ਵਿੱਚੋਂ ਸਹੀ ਸ਼ਪੱਸ਼ਟੀਕਰਨ ਨੂੰ ਬਾਰੀਕੀ ਨਾਲ ਵਾਚਣ ਦਾ ਵਿਦਿਆਰਥੀਆਂ ਨੂੰ ਬਹੁਮੁੱਲਾਂ ਅਵਸਰ ਮਿਲਿਆ।ਸ਼ੈਸ਼ਨ ਵਿੱਚਲੀ ਬਹਿਸ ਦੌਰਾਨ ਹੀ ਰਾਜਨੇਤਾਵਾਂ ਦੇ ਸਿਰੜ, ਮਿਹਨਤ ਅਤੇ ਇਮਾਨਦਾਰੀ ਦਾ ਅਸਲ ਮੁਲਾਂਕਣ ਹੰੁਦਾ ਹੈ।PPN1108201817
ਪ੍ਰਿੰਸੀਪਲ ਮੈਡਮ ਸ਼੍ਰੀਮਤੀ ਨੂਤਨ ਸ਼ਰਮਾ ਨੇ ਵਿਦਿਆਥੀਆਂ ਲਈ ਕੀਤੇ ਇਸ ਸ਼ਲਾਘਾਯੋਗ ਉਪਰਾਲੇ ਲਈ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦਾ ਤਹਿ ਦਿਲੋਂ ਧੰਨਵਾਦ ਕੀਤਾ।

 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply