Thursday, March 28, 2024

ਬੱਚਿਆਂ ਦੇ ਮਾਪਿਆਂ ਨੂੰ ਮੀਜ਼ਲ-ਰੁਬੈਲਾ ਬਿਮਾਰੀਆਂ ਬਾਰੇ ਕੀਤਾ ਜਾਗਰੂਕ

ਸੇਂਟ ਜ਼ੇਵੀਅਰ ਤੇ ਸੇਂਟ ਪੌਲ ਸਕੂਲ ਵਿਚ ਅਧਿਆਪਕ ਮਾਪੇ ਮਿਲਣੀ ਦੌਰਾਨ ਲੱਗਾ ਸੈਸ਼ਨ
ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮਿਸ਼ਨ ਤੰਦਰੁਸਤ ਪੰਜਾਬ ਦੇ ਬੈਨਰ ਅਤੇ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਦੀ PPN1108201818ਰਹਿਨੁਮਾਈ ਹੇਠ ਸੇਂਟ ਜ਼ੇਵੀਅਰ ਸਕੂਲ ਅਤੇ ਸੇਂਟ ਪੌਲ ਸਕੂਲ ਵਿਚ ਅਧਿਆਪਕ, ਮਾਪਿਆਂ ਦੀ ਮਿਲਣੀ ਦੌਰਾਨ ਮੀਜ਼ਲ-ਰੁਬੇਲਾ ਦੀ ਜਾਣਕਾਰੀ ਲਈ ਸਪੈਸ਼ਲ ਸੈਸ਼ਨ ਲਗਾਇਆ ਗਿਆ। ਜਿਸ ਵਿਚ ਬੱਚਿਆਂ ਦੇ ਮਾਤਾ-ਪਿਤਾ ਨੂੰ ਮੀਜ਼ਲ-ਰੁਬੇਲਾ ਬਿਮਾਰੀਆਂ ਬਾਰੇ ਜਾਗਰੂਕ ਕਰਦਿਆਂ ਜ਼ਿਲਾ ਬੀ.ਸੀ.ਸੀ. ਨਰਿੰਦਰ ਕੁਮਾਰ ਨੇ ਦੱਸਿਆ ਕਿ 9 ਮਹੀਨੇ ਦੀ ਉਮਰ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਦੇ ਸਾਰੇ ਬੱਚਿਆਂ ਨੂੰ ਇਹ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ ਕਿਉਂਕਿ  ਇਹ ਟੀਕਾ ਮੀਜ਼ਲ-ਰੁਬੇਲਾ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾਉਂਦਾ ਹੈ।।ਡਾ. ਯਾਦਵਿੰਦਰ, ਏ.ਐਨ.ਐਮ ਮਮਤਾ, ਐਲ.ਐਚ.ਵੀ ਅਤੇ ਸੇਂਟ ਪੌਲ ਸਕੂਲ ਵਿੱਚ ਕੋਆਰਡੀਨੇਟਰ ਆਰਤੀ ਯਾਦਵ ਨੇ ਮਾਪਿਆਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਇਸ ਤੋਂ ਪਹਿਲਾ ਵੀ ਸਕੂਲ ਵਿਚ 900 ਤੋਂ ਵੱਧ ਬੱਚਿਆਂ ਦੇ ਇਹ ਟੀਕੇ ਲਗਾਏ ਜਾ ਚੁਕੇ ਹਨ ਹੁਣ ਤੱਕ ਕਿਸੇ ਵੀ ਬੱਚੇ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਈ। ਅੱਜ ਕਰੀਬ 120 ਬੱਚਿਆਂ ਦੇ ਟੀਕੇ ਲਗਾਏ ਗਏ।
ਇਸ ਤੋਂ ਇਲਾਵਾ ਸੇਂਟ ਜ਼ੇਵੀਅਰ ਸਕੂਲ ਵਿਚ ਵੀ ਮੀਜ਼ਲ-ਰੁਬੇਲਾ ਦੇ ਟੀਕੇ ਲਗਾਏ ਗਏ।ਇਹ ਟੀਕੇ ਡਾ. ਕੁੰਦਨ ਪਾਲ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੇ ਦਿਸ਼ਾ ਨਿਰਦੇਸ਼, ਡਾ. ਪਾਮਿਲ ਬਾਂਸਲ ਅਰਬਨ ਨੋਡਲ ਅਫ਼ਸਰ ਅਤੇ ਰਸ਼ਪਾਲ ਕੁਮਾਰ ਐਸ.ਆਈ ਦੇ ਯਤਨਾਂ ਕਰਕੇ ਅੱਜ ਦੁਬਾਰਾ ਜੂਨੀਅਰ ਅਤੇ ਸੀਨੀਅਰ ਦੋਨਾਂ ਸਕੂਲਾਂ ਵਿਚ ਲਗਾਏ ਗਏ ਜਿਸ ਵਿਚ ਸੇਂਟ ਜ਼ੇਵੀਅਰ ਸਕੂਲ ਦੇ ਪ੍ਰਿੰਸੀਪਲ ਫਾਦਰ ਇਉਂਲੀਓ ਫ਼ਰਨਾਂਡਿਸ ਨੇ ਸਪੈਸ਼ਲ ਮਾਪਿਆਂ ਨੂੰ ਮੀਜ਼ਲ-ਰੁਬੇਲਾ ਟੀਕਾਕਰਨ ਬਾਰੇ ਜਾਗਰੂਕ ਕੀਤਾ ਤੇ ਕਿਹਾ ਕਿ ਬੱਚਿਆਂ ਦੇ ਚੰਗੇ ਭਵਿੱਖ ਲਈ ਆਪਣੇ ਬੱਚਿਆਂ ਨੂੰ ਇਹ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ।ਡਾ. ਉਮੇਸ਼ ਗੁਪਤਾ ਨੇ ਦੱਸਿਆ ਕਿ ਜੇਕਰ ਅਸੀਂ ਆਪਣੇ ਬੱਚਿਆਂ ਦਾ ਪੂਰਾ ਟੀਕਾ ਕਰਨ ਸਮੇਂ ’ਤੇ ਕਰਵਾਉਂਦੇ ਹਾਂ ਤਾਂ ਇਨ੍ਹਾਂ ਬੱਚਿਆਂ ਨੂੰ ਭਵਿੱਖ ਵਿਚ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।ਇਸ ਸੈਸ਼ਨ ਦੌਰਾਨ ਡਾ. ਕਪਿਲ ਮਿੱਤਲ ਨੇ ਦੱਸਿਆ ਕਿ ਅੱਜ ਜੂਨੀਅਰ ਅਤੇ ਸੀਨੀਅਰ ਸਕੂਲ ਵਿਚ 1089 ਬੱਚਿਆਂ ਦੇ ਮੀਜ਼ਲ-ਰੁਬੇਲਾ ਦੇ ਟੀਕੇ ਲਗਾਏ ਗਏ।  
ਇਸ ਮੌਕੇ ਐਲ.ਐਚ.ਵੀ ਰੁਪਿੰਦਰ ਕੌਰ, ਮਲਕੀਤ ਕੌਰ, ਏ.ਐਨ.ਐਮ ਜਗਦੀਸ਼ ਕੌਰ, ਹਰਜਿੰਦਰ ਕੌਰ, ਸਕੂਲ ਅਧਿਆਪਕ ਸ਼ਰੁ ਵਰਮਾ, ਗੁਰਜੀਤ ਕੌਰ, ਰਸ਼ਮੀ, ਕੋਆਰਡੀਨੇਟਰ ਸਕੂਲ ਅਨੀਤਾ ਰਾਣਾ ਅਤੇ ਹੋਰ ਸਟਾਫ ਮੌਜੂਦ ਸੀ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply