Thursday, April 25, 2024

ਸਿਹਤ ਵਿਬਾਗ ਵਲੋਂ ਡੀ ਵਾਰਮਿੰਗ ਡੇਅ ਮਨਾਇਆ ਗਿਆ

ਭੀਖੀ, 11 ਅਗਸਤ (ਪੰਜਾਬ ਪੋਸਟ-ਕਮਲ ਜਿੰਦਲ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ PPN1108201825ਐਸ.ਐਸ.ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰ `ਤੇ ਡੀ ਵਾਰਮਿੰਗ ਡੇਅ ਮਨਾਇਆ ਗਿਆ।ਅਲਬੈਂਡਾਜੋਲ 400 ਐਮ.ਜੀ ਦੀਆਂ ਗੋਲੀਆਂ ਦਿੱਤੀਆਂ ਗਈਆਂ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਕੂਲੀ ਬੱਚਿਆਂ ਨਾਲ ਡੀ ਵਾਰਮਿੰਗ ਡੇ ਬਾਰੇ ਗੱਲਬਾਤ ਕੀਤੀ।ਉਨ੍ਹਾਂ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦਿਆਂ ਬੱਚਿਆਂ ਨੂੰ ਇਹ ਦਵਾਈ ਲੈਣ ਲਈ ਕਿਹਾ।
    ਇਸ ਮੌਕੇ ਜ਼ਿਲ੍ਹਾ ਸਕੂਲ ਹੈਲਥ ਅਫਸਰ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇੱਕ ਸਾਲ ਤੋਂ ਲੈ ਕੇ ਉੱਨੀ ਸਾਲ ਤੱਕ ਦੇ ਬੱਚਿਆਂ ਨੂੰ ਇਹ ਦਵਾਈ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।ਇੱਕ ਤੋਂ ਦੋ ਸਾਲ ਤੱਕ ਦੇ ਬੱਚਿਆਂ ਨੂੰ ਅਲਬੈਂਡਾਜੋਲ ਸਿਰਪ 5 ਐਮ.ਐਲ ਦਿੱਤਾ ਜਾਵੇਗਾ।ਦਵਾਈ ਲੈਣ ਸਮੇਂ ਕੋਈ ਵੀ ਬੱਚਾ ਖਾਲੀ ਪੇਟ ਨਹੀਂ ਹੋਣਾ ਚਾਹੀਦਾ।ਦੋ ਤੋਂ ਉੱਨੀ ਸਾਲ ਤੱਕ ਦੇ ਬੱਚਿਆਂ ਨੂੰ ਅਲਵਿੰਡਾਜੋਲ ਦੀ 400 ਐਮ.ਐਲ ਦੀ ਗੋਲੀ ਦਿੱਤੀ ਜਾਵੇਗੀ।ਇਸ ਦਵਾਈ ਨਾਲ ਅਨੀਮੀਆ, ਸਰੀਰਕ ਵਾਧਾ ਰੁਕਣਾ ਅਤੇ ਕਈ ਹੋਰ ਬਿਮਾਰੀਆਂ ਦੇ ਵਾਧੇ ਨੂੰ ਸਰੀਰ ਵਿਚੋਂ ਰੋਕਿਆ ਜਾ ਸਕਦਾ ਹੈ। ਬਲਾਕ ਪੱਧਰ ਤੇ ਨੋਡਲ ਅਫਸਰਾਂ ਦੀ ਅਤੇ ਸਕੂਲ ਪੱਧਰ ਤੇ ਵੀ ਨੋਡਲ ਟੀਚਰ ਦੀ ਨਿਯੁਕਤੀ ਕੀਤੀ ਗਈ ਹੈ।ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿੱਚ ਪੂਰਾ-ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਪੇਟ ਦੇ ਕੀੜਿਆਂ ਦੀ ਰੋਕਥਾਮ ਸਬੰਧੀ ਚਲਾਈ ਮੁਹਿੰਮ ਸਫਲ ਹੋ ਸਕੇ।ਰੇਖਾ ਸਿੰਗਲਾ, ਅਸ਼ੋਕ ਜੈਨ ਪ੍ਰਧਾਨ ਅਤੇ ਪਾਰਸ ਜੈਨ ਵੀ ਹਾਜਰ ਸਨ।
    ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ, ਆਂਗਣਵਾੜੀਆਂ ਵਿਚ ਇਹ ਦਵਾਈ ਦਿੱਤੀ ਜਾਣੀ ਹੈ।ਉਨਾਂ ਦੱਸਿਆ ਕਿ ਜਿਨ੍ਹਾਂ ਬੱਚਿਆਂ ਦਾ ਮਨ ਪੜਾਈ ਵਿਚ ਨਹੀਂ ਲੱਗਦਾ, ਇਸ ਵਿਚ ਮੁੱਖ ਕਾਰਨ ਖੂਨ ਦੀ ਘਾਟ ਅਤੇ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਹਨ, ਇਸੇ ਕਰਕੇ ਹੀ ਸਰਕਾਰ ਵਲੋ ਸਮੇਂ-ਸਮੇਂ ਸਿਰ ਬੱਚਿਆਂ ਦੀ ਭਲਾਈ ਵਾਸਤੇ ਇਨ੍ਹਾਂ ਸਕੀਮਾਂ ਦੀ ਸ਼ੁਰੂਆਤ ਕੀਤੀ ਗਈ ਹੈ।ਉਨ੍ਹਾਂ ਸਰੋਤਿਆਂ ਨੂੰ ਅਪੀਲ ਕੀਤੀ ਕਿ ਆਪਣੇ ਆਂਢ-ਗੁਆਂਢ ਜਾਂ ਜੋ ਬੱਚੇ ਸਕੂਲ ਨਹੀ ਆਉਦੇ ਹਨ, ਉਨ੍ਹਾਂ ਨੂੰ ਵੀ ਇਹ ਦਵਾਈ ਦਿੱਤੀ ਜਾਵੇ ਤਾਂ ਕਿ ਸਕੂਲੋ ਵਾਂਝੇ ਬੱਚੇ ਵੀ ਇਸ ਦਾ ਪੂਰਾ ਪੂਰਾ ਫਾਇਦਾ ਉਠਾ ਸਕਣ।ਉਨ੍ਹਾਂ ਅਪੀਲ ਕੀਤੀ ਕਿ ਦਵਾਈ ਲੈਣ ਸਮੇਂ ਕੋਈ ਵੀ ਬੱਚਾ ਖਾਲੀ ਪੇਟ ਨਹੀਂ ਹੋਣਾ ਚਾਹੀਦਾ।ਇਸ ਤੋਂ ਬਾਅਦ ਡਾਕਟਰ ਸੰਜੀਵ ਉਬਰਾਏ ਜ਼ਿਲ੍ਹਾ ਟੀਕਾਕਰਨ ਅਫਸਰ, ਡਾਕਟਰ ਮਨੋਹਰ ਲਾਲ ਜਿਲ੍ਹਾ ਸਿਹਤ ਅਫਸਰ, ਅਵਤਾਰ ਸਿੰਘ ਜਿਲ੍ਹਾ ਪ੍ਰੋਗਰਾਮ ਮੈਨੇਜਰ ਨੇ ਵੀ ਆਪਣੇ ਵਿਚਾਰ ਰੱਖੇ।
      ਇਸ ਮੌਕੇ ਤੇ ਹੋਰਨਾਂ ਤੋ ਇਲਵਾ ਜ਼ਿਲ੍ਹਾ ਸਿਹਤ ਅਫਸਰ ਡਾ. ਮਨੋਹਰ ਲਾਲ, ਜ਼ਿਲ੍ਹਾ ਮਾਸ ਮੀਡੀਆ ਅਫਸਰ ਸੁਖਮਿੰਦਰ ਸਿੰਘ ਅਤੇ ਸਕੂਲ ਹੈਲਥ ਕੁਆਰਡੀਨੇਟਰ ਮਨਦੀਪ ਕੁਮਾਰ ਵੀ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply