Thursday, March 28, 2024

ਅੰਮ੍ਰਿਤਸਰ ਵਿੱਚ ਗੰਭੀਰ ਹੋਈ ਆਵਾਜਾਈ ਸਮੱਸਿਆ- ਲੱਗੇ ਵੱਡੇ ਜਾਮ

ਅੰਮ੍ਰਿਤਸਰ, 11 ਅਸਗਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੱਸਿਆ ਦਾ ਇਸ਼ਨਾਨ ਕਰਨ ਲਈ ਅੰਮ੍ਰਿਤਸਰ ਵਿੱਚ  ਸ਼ਰਧਾਲੂਆਂ ਦੀ ਵੱਡੀ ਗਿਣਤੀ `ਚ ਆਮਦ PPN1108201828ਅਤੇ ਸ਼ਹਿਰ ਵਿੱਚ ਪਏ ਮੋਹਲਾਧਾਰ ਮੀਂਹ ਤੋਂ ਬਾਅਦ ਟਰੈਫਿਕ ਸਮੱਸਿਆ ਅਸਤ ਵਿਅਸਤ ਹੋ ਗਈ। ਬੱਸ ਸਟੈਂਡ ਨੇੜਲੀਆਂ ਸੜਕਾਂ `ਤੇ ਲੱਗੇ ਜਾਮ ਵਿੱਚ ਫਸ ਜਾਣ ਕਰ ਕੇ ਲੋਕਾਂ ਨੂੰ ਘੰਟਿਆਂਬੱਧੀ ਖੱਜ਼ਲ ਖਰਾਬ ਹੋਣਾ ਪਿਆ। ਸਥਿਤ ਅਜਿਹੀ ਬਣੀ ਕਿ ਡਾਕਟਰਾਂ ਕੋਲ ਤੇ ਹਸਪਤਾਲਾਂ ਨੂੰ ਜਾਣ ਵਾਲੇ ਮਰੀਜ਼ ਵੀ ਟਰੈਫਿਕ ਵਿੱਚ ਐਸੇ ਫਸੇ ਕਿ ਉਹ ਨਾ ਅੱਗੇ ਤੇ ਨਾ ਪਿੱਛੇ ਵਧ ਸਕੇ। ਹਾਲ ਗੇਟ, ਰਾਮ ਬਾਗ, ਘਿਓ ਮੰਡੀ, ਹੁਸੈਨਪੁਰਾ, ਰਾਮ ਤਲਾਈ, ਬੁਰਜ ਬਾਬਾ ਫੂਲਾ ਸਿੰਘ ਤੋਂ ਇਲਾਵਾ ਸ਼ਹਿਰ ਦੇ ਕਈ ਹੋਰ ਇਲਾਕੇ ਟਰੈਫਿਕ ਜਾਮ ਦਾ ਸ਼ਿਕਾਰ ਬਣੇ। PPN1108201829ਤਰਨ ਤਾਰਨ ਰੋਡ ਸਥਿਤ ਅੱਪਰਬਾਰੀ ਦੁਆਬ ਨਹਿਰ `ਤੇ ਬਣ ਰਹੇ ਐਲੀਵੇਟਿਡ ਪੁੱਲ ਕਾਰਣ ਟਰੈਫਿਕ ਦਾ ਘੜਮੱਸ ਦਿਖਿਆ।ਨਹਿਰ ਦਾ ਪੁੱਲ ਪਾਰ ਕਰਨ ਲਈ ਵਾਹਣ ਚਾਲਕਾਂ ਵਿੱਚ ਆਪਾ ਧਾਪੀ ਦਿਖਾਈ ਦਿੱਤੀ, ਜੋ ਵੱਡੇ ਜਾਮ ਦਾ ਕਾਰਣ ਬਣੀ।ਆਵਾਜਾਈ ਬਹਾਲ ਕਰਨ ਲਈ ਮੌਕੇ `ਤੇ ਹਾਜਰ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਕਾਫੀ ਜੱਦੋਦਜਿਹਦ ਕਰਨੀ ਪਈ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply