Thursday, March 28, 2024

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਹੈਲਥ ਸਾਇੰਸਜ ਬਣੀ ਏ.ਡੀ.ਆਈ.ਪੀ ਸਕੀਮ ਵਾਲੀ ਭਾਰਤ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਪਸਟ- ਗੁਰਪ੍ਰੀਤ ਸਿੰਘ) – ਸਥਾਨਕ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਵਿਖੇ ਭਾਰਤ ਦੀ ਪਹਿਲੀ ਨੈਸ਼ਨਲ ਕਾਨਫਰੰਸ `ਸਾਊਂਡ – ਸਕਰੀਨਿੰਗ ਆਫ ਯੂਨੀਵਰਸਲ ਨਿਊਨੇਟਲ ਡੈਫਨੈਸ`  ਦੀ ਸ਼ੁਰੂਆਤ ਕੀਤੀ ਗਈ। ਇਸ ਕਾਨਫਰੰਸ ਵਿੱਚ ਡਾ. ਏ.ਕੇ ਸਿੰਨ੍ਹਾਂ, ਡਾਇਰੈਕਟਰ, ਅਲੀ ਯਾਵਰ ਜੰਗ ਨੈਸ਼ਨਲ ਇੰਸਟੀਚਿਊਟ ਆਫ਼ ਸਪੀਚ ਐਂਡ ਹੀਅਰਿੰਗ ਡਿਸਅਬਿਲਟੀ ਬਤੌਰ ਮੁੱਖ ਮਹਿਮਾਨ ਅਤੇ ਡਾ. ਬਲਜੀਤ ਕੌਰ ਅਸਿਸਟੈਂਟ ਡਾਇਰੈਕਟਰ ਹੈਲਥ ਐਂਡ ਫੈਮਲੀ ਵੈਲਫੇਅਰ ਡਿਪਾਰਟਮੈਂਟ ਪੰਜਾਬ ਨੇ ਗੈਸਟ ਆਫ਼ ਆਨਰ ਵਜੋਂ ਸਿ਼ਰਕਤ ਕੀਤੀ।
ਮਸ਼ਹੂਰ ਆਸਟ੍ਰੈਲੀਅਨ ਕ੍ਰਿਕਟਰ ਬ੍ਰੈਟ ਲੀ ਨੇ ਇਸ ਸਾਲ ਮਈ ਮਹੀਨੇ ਵਿੱਚ `ਸਾਊਂਡ – ਸਕਰੀਨਿੰਗ ਆਫ ਯੂਨੀਵਰਸਲ ਨਿਊਨੇਟਲ ਡੈਫਨੈਸ` ਯੂਨੀਵਰਸਲ ਨਿਊ ਬਾਰਨ ਹੈਰਿੰਗ ਸਕ੍ਰੀਨਿੰਗ ਦਾ ਉਦਘਾਟਨ ਕੀਤਾ ਸੀ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਸ੍ਰੀ ਅੰਮ੍ਰਿਤਸਰ ਭਾਰਤ ਦੀ ਪਹਿਲੀ ਪ੍ਰਾਈਵੇਟ ਸੰਸਥਾਂ ਹੈ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਏ.ਡੀ.ਪੀ.ਆਈ. ਸਕੀਮ ਅਧੀਨ ਸੂਚੀਬੱਧ ਹੋਣ ਦਾ ਮਾਨ ਹਾਸਲ ਹੋਇਆ ਹੈ।
ਡਾ. ਏ. ਪੀ. ਸਿੰਘ, ਡੀਨ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਯੂਨੀਵਰਸਿਟੀ ਓ.ਏ.ਈ ਟੈਸਟ ਵਿਧੀ ਨਾਲ ਹਰ ਮਹੀਨੇ 180 ਨਵ-ਜੰਮੇ ਬੱਚਿਆਂ ਦੀ ਬਹਿਰੇਪਨ ਲਈ ਸਕ੍ਰੀਨਿੰਗ ਕਰ ਰਹੀਂ ਹੈ।ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਖੇ ਜਨਮ ਲੈਣ ਵਾਲੇ ਅਤੇ ਟੀਕਾ ਲਗਵਾਉਣ ਆਉਂਣ ਵਾਲੇ ਬੱਚਿਆਂ ਵਿੱਚ ਬਹਿਰਾਪਨ ਚੈੱਕ ਕਰਨ ਲਈ ਹਸਪਤਾਲ ਦੀ ਈ.ਐਨ.ਟੀ ਓ.ਪੀ.ਡੀ ਅਤੇ ਵਾਰਡ ਵਿੱਚ ਸਕ੍ਰੀਨਿੰਗ ਕੀਤੀ ਜਾ ਰਹੀਂ ਹੈ।ਇਸ ਤੋਂ ਇਲਾਵਾ ਵੱਖ-ਵੱਖ ਲਾਗਲੇ ਪਿੰਡਾਂ ਅਤੇ ਸਿਵਲ ਹਸਪਤਾਲ ਵਿੱਚ ਜਾ ਕੇ ਬਹਿਰਾਪਨ ਚੱਕ ਕਰਨ ਲਈ ਲਗਾਤਾਰ ਕੈਂਪ ਵੀ ਲਗਾਏ ਜਾ ਰਹੇ ਹਨ, ਤਾਂ ਕਿ ਬੱਚਿਆਂ ਵਿੱਚ ਬਿਮਾਰੀ ਦੀ ਸ਼ੁਰੂਆਤ ਵਿੱਚ ਹੀ ਇਸ ਦਾ ਪਤਾ ਕਰਕੇ ਇਸ ਦਾ ਇਲਾਜ ਕੀਤਾ ਜਾ ਸਕੇ।
ਉਨਾਂ ਕਿਹਾ ਕਿ ਯੂਨੀਵਰਸਿਟੀ ਪਹਿਲਾਂ ਹੀ ਘੱਟ ਤੋਂ ਘੱਟ ਸੰਭਵ ਕੀਮਤ `ਤੇ ਇਨ੍ਹਾਂ ਬੱਚਿਆਂ ਦੇ ਇਲਾਜ ਕਰ ਰਹੀਂ ਹੈ ਤੇ ਅੱਜ ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀਂ ਏ.ਡੀ.ਆਈ.ਪੀ ਸਕੀਮ ਅਧੀਨ ਸੂਚੀਬੱਧ ਕਰਨ ਦੇ ਬਾਅਦ ਬਹਿਰੇਪਨ ਦੇ ਮਰੀਜ਼ਾਂ ਨੂੰ ਇਲਾਜ ਦੇ ਖਰਚੇ ਵਿੱਚ ਹੋਰ ਜਿਆਦਾ ਰਾਹਤ ਮਿਲਣ ਦੇ ਰਸਤੇ ਖੁੱਲ੍ਹ ਗਏ ਹਨ।
ਇਸ ਮੌਕੇ ਤੇ ਸੰਬੋਧਨ ਕਰਦਿਆ ਭਾਰਤ ਸਰਕਾਰ ਵੱਲੋਂ ਪੁੱਜੇ ਮੁੱਖ ਮਹਿਮਾਨ ਡਾ. ਏ.ਕੇ ਸਿੰਨ੍ਹਾਂ ਨੇ ਕਿਹਾ ਕਿ ਇੱਕ ਅੰਦਾਜੇ ਅਨੁਸਾਰ ਭਾਰਤ ਵਿੱਚ ਹਰ ਸਾਲ ਕਰੀਬ 35,000 ਬੱਚਿਆਂ ਨੂੰ ਕੋਕਲੇਅਰ ਇੰਮਪਲਾਂਟ ਦੀ ਜਰੂਰਤ ਹੁੰਦੀ ਹੈ। ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀਂ ਏ.ਡੀ.ਪੀ.ਆਈ. ਸਕੀਮ ਅਧੀਨ ਦੇਸ਼ ਵਿੱਚ 1000 ਤੋਂ ਜਿਆਦਾ ਕੋਕਲੇਅਰ ਇੰਮਪਲਾਂਟ ਸਰਜਰੀ ਕੀਤੀਆਂ ਜਾ ਚੁੱਕੀਆਂ ਹਨ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਏ.ਡੀ.ਪੀ.ਆਈ ਸਕੀਮ ਅਧੀਨ 500 ਮਰੀਜ਼ਾਂ ਨੂੰ ਸਪਾਂਸਰ ਕਰਦੀ ਹੈ, ਜੋ ਕਿ ਲੋੜ ਤੋਂ ਬਹੁੱਤ ਘੱਟ ਹੈ।ਉਨ੍ਹਾਂ ਕਿਹਾ ਕਿ ਇਹ ਬਹੁੱਤ ਖੁਸ਼ੀ ਦੀ ਗੱਲ ਹੈ ਕਿ ਲਾਚਾਰ ਲੋਕਾਂ ਦੀ ਸਹਾਇਤਾ ਲਈ ਪਬਲਿਕ ਅਤੇ ਪ੍ਰਾਈਵਟ ਸੈਕਟਰ ਅੱਗੇ ਆ ਰਹੇ ਹਨ।ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੂੰ ਉਨ੍ਹਾਂ ਦੀ ਪਹਿਲ ਕਦਮੀ ਲਈ ਵਧਾਈ ਦਿੱਤੀ।
ਇਸ ਮੌਕੇ ਤੇ ਡਾ. ਏ. ਪੀ. ਸਿੰਘ, ਡੀਨ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਡਾ. ਐਸ. ਪੀ.ਦੂਬੇ ਪ੍ਰਧਾਨ ਈ.ਐਨ.ਟੀ ਐਸੋਸੀਏਸ਼ਨ, ਡਾ. ਬਲਜੀਤ ਸਿੰਘ ਖੁਰਾਣਾ ਰਜਿਸ਼ਟਰਾਰ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ, ਅਮਨਦੀਪ ਸਿੰਘ ਡਿਪਟੀ ਰਜਿਸ਼ਟਰਾਰ, ਡਾ. ਮਨਜੀਤ ਸਿੰਘ ਉਪਲ ਡਾਇਰੈਕਟਰ ਪ੍ਰਿੰਸੀਪਲ, ਡਾ. ਅਰਵਿੰਦਰ ਸਿੰਘ ਸੂਦ, ਪ੍ਰੋਫੈਸਰ ਅਤੇ ਮੁੱਖੀ, ਈ.ਐਨ.ਟੀ, ਡਾ. ਜਸਕਰਨ ਸਿੰਘ, ਅਸਿਸਟੈਂਟ ਪ੍ਰੋਫੈਸਰ, ਈ.ਐਨ.ਟੀ ਅਤੇ 200 ਤੋਂ ਵੱਧ ਆਡੀਉਲੋਜਿਸਟ ਅਤੇ ਸਪੈਸ਼ਲ ਐਜੂਕੇਟਰਾਂ ਨੇ ਹਿੱਸਾ ਲਿਆ।
 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply