Friday, March 29, 2024

ਆਰਟ ਗੈਲਰੀ ਵਿਖੇ ਕਲਾਸੀਕਲ ਮਿਊਜ਼ਿਕ ਪ੍ਰੋਗਰਾਮ `ਸੁਰ ਸਾਂਝ 2018` ਆਯੋਜਿਤ

PPN1208201810
ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਲੋਂ ਇੰਡੀਅਨ ਕਲਾਸੀਕਲ ਮਿਊਜ਼ਿਕ ਕਲਚਰਲ (ਯੂਥ) ਦੇ ਸਹਿਯੋਗ ਨਾਲ ਅੱਜ ਆਰਟ ਗੈਲਰੀ ਵਿਖੇ ਇਕ ਕਲਾਸੀਕਲ ਮਿਊਜ਼ਿਕ ਪ੍ਰੋਗਰਾਮ ਸੁਰ ਸਾਂਝ 2018 ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਪਦਮ ਸ਼੍ਰੀ ਉਸਤਾਦ ਸ਼ਾਹਿਦ ਪਰਵੇਜ਼ ਖਾਨ ਨੇ ਆਪਣੀ ਸਿਤਾਰ ਅਤੇ ਹਿੰਡੋਲੇ ਮਜੁਨਦਾਰ ਨੇ ਅਪਣੇ ਤਬਲੇ ਨਾਲ ਕਲਾਸੀਕਲ ਵੰਨਗੀਆਂ ਪੇਸ਼ ਕਰ ਕੇ ਹਾਜਰ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ।ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਿਤਾਰਿਆਂ ਨੂੰ ਇੰਡੀਅਨ ਅਕਾਦਮੀ ਆਫ ਫਾਈਨ ਆਰਟ (ਆਰਟ ਗੈਲਰੀ) ਵਲੋਂ ਸਨਮਾਨਿਤ ਵੀ ਕੀਤਾ ਗਿਆ।
          ਇਸ ਪ੍ਰੋਗਰਾਮ ਦੇ ਇਸ ਪ੍ਰੋਗਰਾਮ ਦੇ ਕਨਵੀਨਰ ਡਾਕਟਰ ਗੁਰਪ੍ਰੀਤ ਕੌਰ ਸਨ।ਆਰਟ ਗੈਲਰੀ ਦੇ ਚੇਅਰਮੈਨ ਸਰਦਾਰ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਪ੍ਰਧਾਨ ਸਰਦਾਰ ਸ਼ਿਵਦੇਵ ਸਿੰਘ ਨੇ ਆਏ ਹੋਏ ਮਹਿਮਾਨਾ ਨੂੰ `ਜੀ ਆਇਆ ਆਖਿਆ`।ਆਪਣੇ ਸੰਬੋਧਨ ਵਿੱਚ ਚੇਅਰਮੈਨ ਛੀਨਾ ਨੇ ਕਿਹਾ ਕੀ ਉਘੇ ਆਰਟਿਸਟਾਂ ਦਾ ਅਮ੍ਰਿਤਸਰ ਆ ਕੇ ਆਰਟ ਗੈਲਰੀ ਵਿਖੇ ਪ੍ਰਦਰਸ਼ਨ ਕਰਨਾ ਅੰਮ੍ਰਿਤਸਰ ਵਾਸੀਆਂ ਖਾਸਕਰ ਕਲਾਕਾਰਾਂ ਲਈ ਫਖਰ ਵਾਲੀ ਗੱਲ ਹੈ।ਇਸ ਸਮੇਂ ਆਰਟ ਗੈਲਰੀ ਦੇ ਮੈਂਬਰ ਅਤੇ ਕਲਾ ਪ੍ਰਮੇੇ ਵੱਡੀ ਗਿਣਤੀ `ਚ ਮੌਜੂਦ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply