Thursday, March 28, 2024

ਛੇਹਰਟਾ `ਚ ਲੱਗੇੇ ਮੁਫਤ ਮੈਡੀਕਲ ਕੈਂਪ ਦੌਰਾਨ 300 ਮਰੀਜਾਂ ਦਾ ਕੀਤਾ ਚੈਕਅਪ

PPN1208201814
ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਸੰਧੂ) – ਕਰਤਾਰ ਨਗਰ ਵੈਲਫੇਅਰ ਸੁਸਾਇਟੀ ਛੇਹਰਟਾ ਅਤੇ ਮਾਤਾ ਗੁਜਰੀ ਜੀ ਸੁਸਾਇਟੀ ਵਲੋਂ ਕਰਤਾਰ ਨਗਰ ਵਿਖੇ ਮੁਫਤ ਮੈਡੀਕਲ ਚੈਕਅਪ ਕੈਂਪ ਡਾ. ਮਨਜਿੰਦਰ ਸਿੰਘ ਮਿੰਟੂ, ਚੇਅਰਮੈਨ ਹਰਿੰਦਰ ਪਾਲ ਸਿੰਘ ਨਾਰੰਗ ਅਤੇ ਮਨਜਿੰਦਰ ਸਿੰਘ ਗੋਲਡੀ ਦੀ ਦੇਖ ਰੇਖ ਵਿੱਚ ਲਗਾਇਆ ਗਿਆ।ਦਿਲ ਦੇ ਰੋਗਾਂ ਦੇ ਮਾਹਿਰ ਸਰਜਨ ਡਾ. ਮੰਨਨ ਆਨੰਦ ਅਤੇ ਮਾਤਾ ਕੌਲਾ ਜੀ ਹਸਪਤਾਲ ਦੇ ਸ਼ੂਗਰ ਦੇ ਮਾਹਿਰ ਡਾ. ਮੈਡਮ ਮੈਕਸਿਮਾ ਆਨੰਦ ਨੇ ਲਗਭਗ 300 ਮਰੀਜਾਂ ਦਾ ਮੁਫਤ ਮੁਆਇਨਾ ਕੀਤਾ।ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਈ.ਸੀ.ਜੀ ਸ਼ੂਗਰ ਅਤੇ ਹੋਰ ੇ ਟੈਸਟ ਮੁਫਤ ਕੀਤੇ ਗਏ।
ਇਸ ਮੈਡੀਕਲ ਕੈਂਪ ਦਾ ਉਦਘਾਟਨ ਜਿਲਾ ਕਾਂਗਰਸ ਅੰਮਿ੍ਰਤਸਰ ਦੇਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਅਤੇ ਕੌਂਸਲਰ ਅਰਵਿੰਦ ਸ਼ਰਮਾ ਨੇ ਕੀਤਾ। ਸੱਚਰ ਨੇ ਡਾ. ਮੰਨਨ ਆਨੰਦ ਵਲੋਂ ਸਮੇਂ-ਸਮੇਂ `ਤੇ ਲੋੜਵੰਦ ਲੋਕਾਂ ਲਈ ਲਗਾਏ ਜਾ ਰਹੇ ਮੁਫਤ ਮੈਡੀਕਲ ਚੈਕਅਪ ਅਤੇ ਜਾਗਰੂਕਤਾ ਕੈਂਪਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਡਾ. ਮੰਨਨ ਆਨੰਦ ਨੇ ਕਿਹਾ ਕਿ ਦਿਲ ਅਤੇ ਸ਼ੂਗਰ ਰੋਗਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜਰੂਰੀ ਹੈ।
           ਇਸ ਮੌਕੇ ਮਲਕੀਅਤ ਸਿੰਘ, ਕੁਲਦੀਪ ਸਿੰਘ, ਡਾ. ਹਰੀਸ਼ ਸ਼ਰਮਾ, ਮਨਜੀਤ ਸਿੰਘ ਮਿੰਟਾ, ਗੋਬਿੰਦਪਾਲ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ ਖਾਲਸਾ, ਅਮਰਜੀਤ ਸਿੰਘ ਕਾਹਲੋ ਇੰਚਾਰਜ ਸੁਵਿਧਾ ਸੈਂਟਰ, ਪਵਨ ਕੁਮਾਰ ਪੰਮਾ, ਮਾਸਟਰ ਸੰਜੀਵ ਕੁਮਾਰ, ਕਿਰਪਾਲ ਸਿੰਘ, ਹਰਦੀਪ ਸਿੰਘ ਟੋਨੀ, ਸਰਬਜੀਤ ਸਿੰਘ, ਜਤਿੰਦਰ ਸਿੰਘ, ਸਵਿੰਦਰ ਸਿੰਘ ਨੀਟਾ, ਅਮੀਤ ਰਾਮਪਾਲ, ਸਿਮਰਜੀਤ ਸਿੰਘ, ਰਮੇਸ਼ ਕੁਮਾਰ, ਸੁਖਪਾਲ ਗਿੱਲ, ਸੋਨੀ ਕਥੂਨੰਗਲ, ਰਵਿੰਦਰ ਸਿੰਘ ਗਿੱਲ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply