Thursday, March 28, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ ਲਿਮਿਟਡ ਵਿਚਕਾਰ ਸਮਝੌਤਾ

ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨੈਸ਼ਨਲ ਅਕਾਦਮਿਕ ਡਿਪਾਜ਼ਟਰੀ (ਐਨ.ਏ.ਡੀ) ਸੈਲ ਸਥਾਪਤ ਕਰਨ ਲਈ ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ ਲਿਮਿਟਡ (ਐਨਐਸਡੀਐਲ) ਨਾਲ ਸਮਝੌਤਾ ਕੀਤਾ ਹੈ। ਬੀਤੇ 23 ਨਵੰਬਰ 2016 ਨੂੰ ਯੂ.ਜੀ.ਸੀ. ਨੇ ਯੂਨੀਵਰਸਿਟੀ ਨੂੰ ਡਿਜੀਟਲ ਇੰਡੀਆ ਦੇ ਵਿਸਥਾਰ ਤਹਿਤ ਪੱਤਰ ਭੇਜਿਆ ਸੀ, ਸਰਕਾਰ ਨੇ ਅਕਾਦਮਿਕ ਸਰਟੀਫਿਕੇਟਾਂ, ਡੀ.ਐਮ.ਸੀ ਦਾ ਡਿਜੀਟਲ ਡਿਪਾਜ਼ਟਰੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ, ਜੋ ਕਿ ਕੌਮੀ ਅਕਾਦਮਿਕ ਡਿਪਾਜ਼ਿਟਰੀ (ਐਨ.ਏ.ਡੀ) ਵਜੋਂ ਜਾਣਿਆ ਜਾਂਦਾ ਹੈ।ਪੱਤਰ ਵਿਹਾਰ ਵਿਚ  ਯੂ.ਜੀ.ਸੀ ਨੇ ਇਹ ਵੀ ਕਿਹਾ ਗਿਆ ਸੀ ਕਿ ਯੂਨੀਵਰਸਿਟੀ ਨੂੰ ਇੱਕ ਐਨਏਡੀ ਸੈਲ ਸਥਾਪਿਤ ਕਰਨਾ ਅਤੇ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਨੋਡਲ ਅਫਸਰ ਨਿਯੁਕਤ ਕਰਨਾ ਹੈ। ਇਸ ਸਮਝੌਤੇ ਤੇ ਖੁਸ਼ੀ ਪ੍ਰਗਟਾਉਂਦਿਆਂ ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਦੀ ਬੀਤੇ ਦਿਨੀਂ ਹੋਈ ਮੀਟਿੰਗ ਵਿੱਚ ਸਿੰਡੀਕੇਟ ਨੇ ਐਨ.ਸੀ.ਡੀ.ਐਲ. ਨਾਲ ਇਕਰਾਰਨਾਮਾ ਕਰਨ ਦਾ ਪ੍ਰਸਤਾਵ ਪਾਸ ਕੀਤਾ ਸੀ।ਉਨ੍ਹਾਂ ਕਿਹਾ ਕਿ ਅਕਾਦਮਿਕ ਸਰਟੀਫਿਕੇਟਾਂ ਅਤੇ ਹੋਰ ਦਸਤਵੇਜ਼ਾਂ ਲਈ ਡਿਜੀਟਲ ਡਿਪਾਜ਼ਟਰੀ ਬਣਾਉਣਾ ਇਕ ਅਹਿਮ ਕਾਰਜ ਹੈ, ਜੋ ਜਿੰਮੇਵਾਰੀ ਭਰਪੂਰ ਹੈ।ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨੇ ਸੰਭਾਵਤ ਰੁਜ਼ਗਾਰਦਾਤਾਵਾਂ ਅਤੇ ਉੱਚ ਸਿੱਖਿਆ ਦੇ ਸੰਸਥਾਂਵਾਂ ਦੁਆਰਾ ਵਿਦਿਆਰਥੀਆਂ ਦੇ ਅਕਾਦਮਿਕ ਪ੍ਰਮਾਣ ਪੱਤਰ ਦੀ ਪੁਸ਼ਟੀ ਨੂੰ ਹੋਰ ਮਜ਼ਬੂਤ ਕੀਤਾ ਹੈ।ਪ੍ਰੋ. ਸੰਧੂ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਦਾਖਲੇ ਦੇ ਸਮੇਂ ਪ੍ਰਮਾਣਿਤ ਸਰਟੀਫਿਕੇਟ ਜਾਂ ਮਾਰਕ ਸ਼ੀਟਾਂ ਦੀਆਂ ਅਸਲ ਕਾਪੀਆਂ ਅਸਾਨੀ ਨਾਲ ਪ੍ਰਾਪਤ ਹੋਣਗੀਆਂ।
ਪ੍ਰੋ. ਸੰਧੂ ਨੇ ਦੱਸਿਆ ਕਿ ਯੂਨੀਵਰਸਿਟੀ ਨੈਸ਼ਨਲ ਅਕਾਦਮਿਕ ਡਿਪਾਜ਼ਟਰੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਿਭਾਗਾਂ ਦੇ ਮੁਖੀਆਂ, ਪ੍ਰਿੰਸੀਪਲ, ਫੈਲੋ ਅਤੇ ਹੋਰਾਂ ਲਈ ਵਰਕਸ਼ਾਪਾਂ ਅਤੇ ਸੈਮੀਨਾਰ ਸ਼ੁਰੂ ਕਰਨਗੇ। ਇਸ ਤੋਂ ਇਲਾਵਾ, ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਯੂਨੀਵਰਸਿਟੀ ਦੇ (ਐਨ.ਏ.ਡੀ) ਸੈਲ ਦੇ ਤਾਲਮੇਲ ਅਤੇ ਲਾਗੂ ਕਰਨ ਦੇ ਨੋਡਲ ਅਫਸਰ ਹੋਣਗੇ।
ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਯੂਨੀਵਰਸਿਟੀ (ਐਨ.ਏ.ਡੀ) ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜੋ ਵਿਦਿਅਕ ਸੰਸਥਾਵਾਂ, ਵਿਦਿਆਰਥੀਆਂ ਅਤੇ ਰੁਜ਼ਗਾਰਦਾਤਾਵਾਂ ਨੂੰ ਅਕਾਦਮਿਕ ਸਰਟੀਫਿਕੇਟ ਅਤੇ ਹੋਰ ਦਸਤਵੇਜ਼ ਦੀ ਆਨ ਲਾਈਨ ਮੁਹੱਈਆ ਕਰਵਾਏਗਾ।ਉਨ੍ਹਾਂ ਕਿਹਾ ਕਿ ਇਸ ਜ਼ਿੰਮੇਵਾਰੀ ਵਾਲੇ ਕਾਰਜ ਨੂੰ ਸਫਲਤਾਪੂਰਵਕ ਆਨਲਾਈਨ ਹੀ ਨੇਪਰੇ ਚਾੜ੍ਹਿਆ ਜਾਵੇਗਾ।
    ਯੂਨੀਵਰਸਿਟੀ ਦੇ ਰਜਿਸਟਰਾਰ, ਪ੍ਰੋ. ਕਾਹਲੋਂ ਨੇ ਇਸ ਬਾਰੇ ਦੱਸਿਆ ਕਿ ਇਹ ਸਰਟੀਫਿਕੇਟਾਂ ਅਤੇ ਮਾਰਕ-ਸ਼ੀਟਾਂ ਦੀ ਆਨਲਾਈਨ ਉੁਪਲਬਧਾ ਨਾਲ ਧੋਖਾਧੜੀ ਵੀ ਖਤਮ ਹੋਵੇਗੀ ਅਤੇ ਕਾਰਜ ਕੁਸ਼ਲਤਾ ਵਧੇਗੀ।
ਡੀਨ ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰਘ ਨੇ ਕਿਹਾ ਕਿ (ਐਨ.ਏ.ਡੀ) ਦੀ ਸਥਾਪਨਾ, ਅਕਾਦਮਿਕ ਸੰਸਥਾਵਾਂ ਦੁਆਰਾ ਜਾਰੀ ਅਕਾਦਮਿਕ ਦਸਤਾਵੇਜਾਂ ਨੂੰ ਡਿਜੀਟਲ ਕਰਨ, ਸਟੋਰੇਜ, ਪਹੁੰਚ ਅਤੇ ਤਸਦੀਕ ਦੀ ਸਹੂਲਤ ਲਈ ਮਨੁੱਖੀ ਵਿਕਾਸ ਮੰਤਰਾਲੇ ਦੀ ਇਕ ਪਹਿਲਕਦਮੀ ਹੈ।
ਵਿਜੈ ਗੁਪਤਾ ਨੇ ਕਿਹਾ ਕਿ ਐਨ.ਐਸ.ਡੀ.ਐਲ ਭਾਰਤ ਵਿੱਚ ਪਹਿਲੀ ਅਤੇ ਸਭ ਤੋਂ ਵੱਡੀ ਡਿਪਾਜਟਿਰੀ ਹੈ, ਜੋ ਅਗਸਤ 1996 ਵਿੱਚ ਸਥਾਪਿਤ ਕੀਤੀ ਗਈ ਸੀ ਅਤੇ ਕੌਮੀ ਪੱਧਰ ਦੀਆਂ ਸੰਸਥਾਵਾਂ ਦੁਆਰਾ ਉਤਸਾਹਿਤ ਅਤਿ ਆਧੁਨਿਕ ਬੁਨਿਆਦੀ ਢਾਂਚੇ ਨਾਲ ਸਥਾਪਤ ਕੀਤੀ ਗਈ ਹੈ।ਐਨ.ਐਸ.ਡੀ.ਐਲ ਦਾ ਟੀਚਾ ਦਸਤਵੇਜਾਂ ਦੀ ਸੁਰੱਖਿਆ ਅਤੇ ਮਜ਼ਬੂਤੀ ਯਕੀਨੀ ਬਣਾਉਣਾ ਹੈ ਤਾਂ ਜੋ ਇਸ ਖੇਤਰ ਵਿਚ ਪਾਰਦਰਸ਼ਤਾ ਰਹਿ ਸਕੇ।   

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply