Thursday, April 25, 2024

15 ਅਗਸਤ ਨੂੰ ਅਜ਼ਾਦੀ ਦਿਹਾੜੇ `ਤੇ ਟਰੈਫਿਕ `ਚ ਤਬਦੀਲੀ ਦੀ ਯੋਜਨਾ ਜਾਰੀ

PPN1308201814ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਗੁਰੂ ਨਾਨਕ ਸਟੇਡੀਅਮ (ਗਾਂਧੀ ਗਰਾਊਂਡ) ਵਿਖੇ ਮਨਾਏ ਜਾ ਰਹੇ ਅਜ਼ਾਦੀ ਦਿਹਾੜੇ ਮੌਕੇ ਟਰੈਫਿਕ ਨੂੰ ਨਿਰਵਿਘਨ ਚਲਾਉਂਣ ਲਈ ਆਮ ਪਬਲਿਕ ਦੀ ਸਹੂਲਤ ਲਈ ਟਰੈਫਿਕ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਲੋਂ ਟਰੈਫਿਕ ਪਲਾਨ ਹੇਠ ਲਿਖੇ ਅਨੁਸਾਰ ਬਣਾਇਆ ਗਿਆ ਹੈ:-
ਦੋਆਬਾ ਚੌਕ ਤੋਂ ਨਰੂਲਾ ਚੌਕ (ਟੇਲਰ ਰੋਡ) ਨੂੰ ਜਾਣ ਵਾਲੀ ਟਰੈਫਿਕ ਆਮ ਪਬਲਿਕ ਲਈ ਸਵੇਰੇ 7-30 ਤੋਂ 9:30 ਵਜੇ ਤੱਕ ਅਤੇ ਦੁਪਹਿਰ 11:30 ਤੋਂ 12:30 ਵਜੇ ਤੱਕ ਬੰਦ ਰਹੇਗੀ।   
     ਕ੍ਰਿਸਟਲ ਚੌਕ ਤੋਂ ਨਾਵਲਟੀ ਚੌਕ ਵੱਲ ਜਾਣ ਵਾਲੀ ਟਰੈਫਿਕ ਆਮ ਪਬਲਿਕ ਲਈ ਦੁਪਹਿਰ 11:30 ਤੋਂ 12:30 ਵਜੇ ਤੱਕ ਬੰਦ ਰਹੇਗੀ।ਇਸ ਬੰਦ ਸਮੇਂ ਦੌਰਾਨ ਕ੍ਰਿਸ਼ਟਲ ਚੌਕ ਤੋਂ ਨਾਵਲਟੀ ਚੌਕ ਵੱਲ ਆਉਂਣ ਵਾਲੇ ਵਹੀਕਲ ਸਿੱਧੇ ਕੰਪਨੀ ਬਾਗ ਦੀ ਬੈਕ ਸਾਈਡ ਤੋਂ ਹੁੰਦੇ ਹੋਏ, ਪੈਟਰੋਲ ਪੰਪ ਤੋਂ ਮੁੜ ਕੇ ਬਟਾਲਾ ਰੋਡ ਅਤੇ ਫੋਰ ਐਸ ਚੌਕ ਤੋਂ ਖੱਬੇ ਮੁੜ ਕੇ ਨਾਵਲਟੀ ਚੌਕ ਨੂੰ ਜਾਣਗੇ ਅਤੇ ਨਾਮਧਾਰੀ ਸਮਾਗਮ ਵਾਲੀ ਰੋਡ ਵਲੋਂ ਆਊਂਣ ਵਾਲੇ ਵਾਹਣ ਭੰਡਾਰੀ ਪੁੱਲ ਵੱਲ ਨੂੰ ਜਾਣਗੇ।
    ਆਮ ਪਬਲਿਕ ਆਪਣੇ ਵਹੀਕਲ ਕੰਪਨੀ ਬਾਗ ਅੰਦਰ ਖੜੇ ਕਰਨਗੇ ਅਤੇ ਕੰਪਨੀ ਬਾਗ ਵਾਲੇ ਗੇਟ ਦੇ ਸਾਹਮਣੇ ਵਾਲੇ ਗੇਟ ਰਾਂਹੀ ਗੁਰੂ ਨਾਨਕ ਸਟੇਡੀਅਮ ਰਾਹੀਂ ਸਮਾਗਮ ਲਈ ਜਾਣਗੇ।

 

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply