Friday, March 29, 2024

ਸਵਦੇਸ਼ੀ ਜਾਗਰਣ ਮੰਚ ਵਲੋਂ ਨਸ਼ਿਆਂ ਖਿਲਾਫ ਸੈਮੀਨਾਰ

PPN1408201804ਬਟਾਲਾ, 14 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਵਦੇਸ਼ੀ ਜਾਗਰਣ ਮੰਚ ਵਲੋਂ ਅਖੰਡ ਭਾਰਤ ਦਿਵਸ ਦੇ ਸੰਬੰਧ ਵਿਚ `ਨਸ਼ਾ ਇਕ ਲਾਹਨਤ ਹੈ `ਵਿਸ਼ੇ `ਤੇ ਸੈਮੀਨਾਰ ਸਥਾਨਕ ਦੇਸ ਰਾਜ ਡੀ.ਏ.ਵੀ ਸਕੂਲ ਵਿਚ ਕਰਵਾਇਆ ਗਿਆ।ਜਿਸ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡੀ.ਐਸ.ਪੀ ਪਰਲਾਦ ਸਿੰਘ, ਡੀ.ਐਸ.ਪੀ ਜੇ.ਐਸ ਸੰਧੂ, ਐਡਵਾਈਜਰੀ ਬੋਰਡ ਪੰਜਾਬ ਦੇ ਮੈਂਬਰ ਹਰਮਨਜੀਤ ਸਿੰਘ ਗੋਰਾਇਆ, ਰਾਇਲ ਨਰਸਿੰਗ ਕਾਲਜ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਰੰਧਾਵਾ ਸ਼ਾਮਿਲ ਹੋਏ।ਜਦੋਕਿ ਮੁੱਖ ਬੁਲਾਰੇ ਦੇ ਤੌਰ ਤੇ ਪ੍ਰੋ: ਸ਼ਿਵ ਰਾਜਨ ਪੁਰੀ ਸ਼ਾਮਿਲ ਹੋਏ। ਸਮਾਰੋਹ ਦੀ ਪ੍ਰਧਾਨਗੀ ਪ੍ਰਿੰਸੀਪਲ ਮਦਨ ਲਾਲ ਨੇ ਕੀਤੀ।
     ਵਿਭਾਗ ਦੇ ਸੰਯੋਜਕ ਸੰਦੀਪ ਸਲਹੋਤਰਾ ਦੀ ਅਗਵਾਈ ਵਿਚ ਹੋਏ ਇਸ ਸਮਾਰੋਹ ਵਿਚ ਵੱਡੀ ਗਿਣਤੀ `ਚ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਸ਼ਮੂਲੀਅਤ ਕੀਤੀ।ਜਿਨ੍ਹਾਂ ਵਿਚ ਜੇ.ਐਨ ਸ਼ਰਮਾ, ਕੇ.ਐਲ ਗੁਪਤਾ, ਜਤਿੰਦਰ ਮਲਹੋਤਰਾ, ਦੀਪਕ ਪਥੇਰੀਆ, ਗਿਆਨੀ ਜੋਗਿੰਦਰ ਸਿੰਘ, ਸੰਜੀਵ ਕੁਮਾਰ, ਹਰਜਸ਼ ਪਾਲ, ਕਿਸ਼ਨ ਲਾਲ, ਵਰਿੰਦਰ ਪ੍ਰਭਾਕਰ ਸੰਚਾਲਕ ਸੰਜੀਵਨੀ ਨਸ਼ਾ ਛਡਾਉ ਕੇਂਦਰ, ਸੁਨੀਲ ਚਾਚੋਵਾਲੀਆ, ਪਾਰਸ ਮਹਾਜਨ, ਹਰਪ੍ਰੀਤ ਸਿੰਘ, ਪ੍ਰਿੰ: ਹਰਪ੍ਰੀਤ ਕੌਰ, ਭੂਸ਼ਨ ਬਜਾਜ, ਰਮੇਸ਼ ਭਾਟੀਆ, ਰਵੀ ਭੂਸ਼ਨ, ਸੁਮਨ ਸ਼ਰਮਾ, ਅਤੁੱਲ ਬਜਾਜ ਆਦਿ ਹਾਜ਼ਰ ਸਨ।
      ਸਮਾਰੋਹ ਦੀ ਸ਼ੁਰੂਆਤ ਮਹਿਮਾਨਾਂ ਨੇ ਭਾਰਤ ਮਾਤਾ ਦੇ ਚਿੱਤਰ ਅੱਗੇ ਜੋਤੀ ਜਗਾ ਕੀਤੀ।ਸਕੂਲ ਦੇ ਵਿਦਿਆਰਥੀਆਂ ਨੇ ਦੇਸ਼-ਭਗਤੀ ਤੇ ਅਧਾਰਤ ਸ਼ਾਨਦਾਰ ਕੋਰਿਉਗਰਾਫ਼ੀ ਕੀਤੀ।ਡੀ.ਐਸ.ਪੀ ਪਰਲਾਦ ਸਿੰਘ ਨੇ ਆਖਿਆ ਕਿ ਨਸ਼ਾ ਕਰਨ ਨਾਲ ਜਿਥੇ ਵਿਅਕਤੀ ਦਾ ਆਪਣਾ ਜੀਵਨ ਤਬਾਹ ਹੁੰਦਾ ਹੈ, ਉਥੇ ਸਮਾਜ ਅਤੇ ਦੇਸ਼ ਦਾ ਵੀ ਵੱਡਾ ਨੁਕਸਾਨ ਹੁੰਦਾ ਹੈ।ਉਨਾਂ ਨੇ ਆਖਿਆ ਕਿ ਸਮਾਜ ਤੇ ਪਰਿਵਾਰ ਦੇ ਸਹਿਯੋਗ ਨਾਲ ਪੁਲਿਸ ਨਸ਼ਾ ਖਤਮ ਕਰ ਸਕਦੀ ਹੈ।ਜੇ ਪੰਜਾਬ ਵਿਚ ਅੱਤਵਾਦ ਦਾ ਖਾਤਮਾ ਪੁਲਿਸ ਨੇ ਲੋਕਾਂ ਦੇ ਸਹਿਯੋਗ ਨਾਲ ਕੀਤਾ ਸੀ ਤਾਂ ਹੁਣ ਵੀ ਨਸ਼ੇ ਵਿਰੁੱਧ ਆਵਾਜ਼ ਬੁਲੰਦ ਕਰਨੀ ਹੋਵੇਗੀ ਅਤੇ ਪੁਲਿਸ ਨੂੰ ਹਰ ਤਰਾਂ ਦਾ ਸਹਿਯੋਗ ਕਰਨਾ ਪਵੇਗਾ।ਉਨਾਂ ਨੇ ਨੋਜਵਾਨਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਵੀ ਪ੍ਰੇਰਿਆ।
      ਮੁਖ ਬੁਲਾਰੇ ਪ੍ਰੋ: ਸ਼ਿਵ ਰਾਜਨ ਨੇ ਕਿਹਾ ਕਿ ਦੇਸ਼ ਦੀ ਬਦਕਿਸਮਤੀ ਸੀ ਕਿ ਅੰਗਰੇਜ਼ਾਂ ਨੇ ਜਾਂਦੇ-ਜਾਂਦੇ ਭਾਰਤ ਦੇ ਟੁੱਕੜੇ ਕਰ ਦਿੱਤੇ ਅਤੇ ਸਾਨੂੰ ਅਧੂਰੀ ਆਜ਼ਾਦੀ ਦੇ ਗਏ।ਐਸ.ਐਚ ਪ੍ਰਭਜੋਤ ਸਿੰਘ ਨੇ ਵੀ ਨੋਜਵਾਨਾਂ ਨੂੰ ਨਸ਼ਾ ਨਾ ਕਰਨ ਲਈ ਪ੍ਰੇਰਿਤ ਕੀਤਾ।
       ਸੁਖਜਿੰਦਰ ਸਿੰਘ ਰੰਧਾਵਾਂ ਨੇ ਬੋਲਦੇ ਹੋਏ ਆਖਿਆ ਕਿ ਨਸ਼ੇ ਦੇ ਲਈ ਕੇਵਲ ਪੁਲਿਸ ਤੇ ਲੀਡਰਾਂ ਨੂੰ ਦੋਸ਼ੀ ਕਰਾਰ ਦੇਣਾ ਠੀਕ ਨਹੀਂ।ਮੀਡਿਆ ਦੁਆਰਾ ਅਸਲੀਅਤ ਸਾਹਮਣੇ ਨਾ ਆਉਣ ਦੇਣਾ, ਲੋਕਾਂ ਦਾ ਜਾਗਰੂਕ ਨਾ ਹੋਣਾ, ਨੈਤਿਕ ਸਿੱਖਿਆ ਦੀ ਕਮੀ, ਪੁਰਾਣੀਆਂ ਪਰੰਪਰਾਵਾਂ ਨੂੰ ਤਿਆਗਣਾ, ਪਰਿਵਾਰਾਂ ਦਾ ਛੋਟਾ ਹੋਣਾ, ਪੈਸੇ ਦਾ ਲਾਲਚ, ਸਿਰਫ ਆਪਣੇ ਬਾਰੇ ਸੋਚਣਾ, ਨੌਜਵਾਨਾਂ ਨੂੰ ਮਾਰਗ ਦਰਸ਼ਨ ਤੇ ਦੇਸ਼ ਪ੍ਰਤੀ ਪ੍ਰੇਮ ਦੀ ਘਾਟ ਅਤੇ ਇੱਛਾ ਸ਼ਕਤੀ ਦੀ ਕਮੀ ਇਹ ਸਾਰੇ ਕਾਰਨ ਨਸ਼ੇ ਦੀ ਪੈਰਵੀ ਕਰਦੇ ਹਨ।
    ਹਰਮਨ ਗੋਰਾਇਆ ਨੇ ਆਖਿਆ ਕਿ ਨੌਜਵਾਨਾਂ ਨੂੰ ਨਸ਼ਾ ਤਿਆਗ ਕੇ ਦੇਸ਼ ਤੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ। ਨਸ਼ੇ ਨਾਲ ਕੇਵਲ ਸਰੀਰ ਤੇ ਪਰਿਵਾਰ ਦਾ ਉਜਾੜਾ ਹੁੰਦਾ ਹੈ, ਜੋ ਆਨੰਦ ਸਾਦੇ ਅਤੇ ਸੱਚੇ-ਸੁੱਚੇ ਜੀਵਨ ਵਿਚ ਹੈ ਉਹ ਹੋਰ ਕਿਤੇ ਨਹੀਂ ਮਿਲ ਸਕਦਾ। ਆਪਣੇ ਮਾਂ-ਬਾਪ ਨਾਲ ਪਿਆਰ ਕਰਨ ਵਾਲੇ ਨੌਜਵਾਨ ਕਦੇ ਵੀ ਨਸ਼ਾ ਨਹੀਂ ਕਰ ਸਕਦੇ।
      ਸੰਦੀਪ ਸਲਹੋਤਰਾ ਨੇ ਕਿਹਾ ਕਿ ਰੋਜਗਾਰ ਨਾ ਹੋਣ ਦਾ ਬਹਾਨਾ ਉਹ ਈ ਲੋਕ ਲਗਾਉਂਦੇ ਹਨ, ਜੋ ਮਿਹਨਤ ਨਹੀਂ ਕਰਨਾ ਚਾਹੁੰਦੇ, ਅੱਜ ਵੀ ਮਿਹਨਤਕਸ਼ ਲੋਕਾਂ ਕੋਲ ਵਿਹਲ ਨਹੀਂ ਹੈ।ਨੌਜਵਾਨਾਂ ਨੂੰ ਆਲਸੀ ਨਹੀ ਬਲਕਿ ਮਿਹਨਤੀ ਬਨਣਾ ਚਾਹੀਦਾ ਹੈ।ਕਿਰਨ ਚੱਢਾ ਨੇ ਬੋਲਦੇ ਹੋਏ ਆਖਿਆ ਕਿ ਨੌਜਵਾਨਾਂ ਨੂੰ ਨਸ਼ੇ ਦੀ ਬਜਾਏ ਆਪਣੇ ਪਰਿਵਾਰ ਅਤੇ ਖੁੱਦ ਨਾਲ ਪਿਆਰ ਕਰਨਾ ਚਾਹੀਦਾ ਹੈ।ਮਹਿਮਾਨਾਂ ਵਲੋਂ ਸਵਦੇਸ਼ੀ ਤੇ ਰੋਜਗਾਰ ਨਾਂ ਦੀ ਕਿਤਾਬ ਵੀ ਲੋਕ ਅਰਪਣ ਕੀਤੀ ਗਈ।
       ਪ੍ਰਿੰਸੀਪਲ ਮਦਨ ਲਾਲ ਨੇ ਪੁਲਿਸ ਪ੍ਰਸ਼ਾਸ਼ਨ, ਸ਼ਹਿਰ ਦੇ ਮੋਹਤਬਰਾਂ ਤੇ ਪ੍ਰੈਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਸੈਮੀਨਾਰ ਨੌਜਵਾਨਾਂ ਵਿਚ ਨਵੀਂ ਚੇਤਨਾ ਜਗਾਉਂਦੇ ਹਨ ਅਤੇ ਉਨਾਂ ਨੂੰ ਆਪਣੇ ਫਰਜ਼ਾਂ ਦੇ ਪ੍ਰਤੀ ਅਗਾਹ ਕਰਦੇ ਹਨ।ਵੰਦੇ ਮਾਤਰਮ ਗੀਤ ਦੇ ਨਾਲ ਸਮਾਰੋਹ ਦਾ ਸਮਾਪਤੀ ਹੋਈ।
          ਇਸ ਮੋਕੇ ਤੇ ਮੰਚ ਦਾ ਸੰਚਾਲਨ ਸਵਦੇਸ਼ੀ ਜਾਗਰਨ ਮੰਚ ਦੀ ਮਹਿਲਾਂ ਜਿਲਾ ਮੁਖੀ ਨੀਲਮ ਮਹਾਜਨ ਨੇ ਕੀਤਾ।ਇਸ ਮੋਕੇ ਤੇ ਜਿਲਾ ਸੰਯੋਜਕ ਸਮਿਤ ਸੋਢੀ, ਅਮਨਜੋਤ ਵਾਲੀਆ, ਲਵਲ ਮਹਾਜਨ, ਕਿਸ਼ਨ ਭਾਰਦਵਾਜ, ਕਿਰਨ ਚੱਢਾ, ਮਧੂ ਮਹਾਜਨ, ਗੀਤਾ ਅਗਰਵਾਲ, ਵੀਨਾ ਸੋਨੀ, ਡਾ: ਅਨੂਪ, ਪਾਰਸ ਜੁਲਕਾ, ਹਰੀਸ਼ ਮਹਾਜਨ, ਆਸ਼ੀਸ਼ ਸ਼ੈਲੀ, ਸੰਦੀਪ ਸਿੰਘ ਲਾਂਬਾ, ਸਾਹਿਲ ਮਹਾਜਨ, ਹਰਪ੍ਰੀਤ ਕੀਰ, ਅਸ਼ਵਨੀ ਸੂਰੀ, ਪੰ: ਸ਼ੰਭੂ ਨਾਥ, ਸੁਭਾਸ਼ ਭੱਟੀ, ਸ਼ਸ਼ੀ ਭੂਸ਼ਨ ਵਰਮਾ, ਸੁਭਾਸ਼ ਸੂਰੀ, ਦੀਪਕ ਵਰਮਾ, ਪੰ: ਰਾਜੇਸ਼ ਸ਼ਰਮਾ, ਪਰਮਵੀਰ ਰਿਸ਼ੀ, ਪ੍ਰੋ: ਸਨੀਲ ਦੱਤ, ਐਡਵੋਕੇਟ ਸ਼ੰਕਰ, ਲੱਕੀ, ਗੌਤਮ, ਨਰੇਸ਼ ਆਦਿ ਹਾਜ਼ਰ ਸਨ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply