Thursday, March 28, 2024

ਸਕੂਲ ਵਿੱਚ ਵਿਗਿਆਨ ਪ੍ਰਦਰਸ਼ਨੀ ਲਗਾਈ

PPN1408201807ਭੀਖੀ, 14 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿ੍ਰੰਸੀਪਲ ਸ੍ਰੀਮਤੀ ਬੇਅੰਤ ਕੌਰ ਦੀ ਅਗਵਾਈ ਵਿੱਚ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਸਾਇੰਸ ਅਧਿਆਪਕਾ ਰਾਜਿੰਦਰ ਕੌਰ ਅਤੇ ਸੀਮਾ ਗਰਗ ਨੇ ਆਪਣੇ ਯਤਨਾਂ ਸਦਕਾ ਮਾਡਲ ਅਤੇ ਚਾਰਟ ਵਿਦਿਆਰਥੀਆਂ ਕੋਲੋਂ ਤਿਆਰ ਕਰਵਾਏ ਅਤੇ ਸਾਇੰਸ ਦੀਆਂ ਕਿਰਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਵਿਦਿਆਰਥੀਆਂ ਵਲੋਂ ਬਣਾਈ ਵਿਗਿਆਨ ਵਿਸ਼ੇ ਨਾਲ ਸਬੰਧਤ ਸਮਗਰੀ ਨੂੰ ਵੇਖਣ ਲਈ ਪੁਜੇ ਜ਼ਿਲਾ ਸਿੱਖਿਆ ਅਫ਼ਸਰ ਸੁਭਾਸ਼ ਚੰਦਰ ਨੇ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ। ਉਨਾਂ ਕਿਹਾ ਕਿ ਬੱਚਿਆਂ ਨੂੰ ਇਸ ਤਰਾਂ ਦੀਆਂ ਗਤੀਵਿਧੀਆਂ ਵਿਚ ਵਧ ਚੜਕੇ ਹਿਸਾ ਲੈਣਾ ਚਾਹੀਦਾ ਹੈ।ਸਾਇੰਸ ਬੀ.ਐਮ ਅਰੁਨ ਕੁਮਾਰ ਨੇ ਬੱਚਿਆਂ ਨੂੰ ਵਿਗਿਆਨ ਪ੍ਰਯੋਗਾਂ ਦੀਆਂ ਬਰੀਕੀਆਂ ਦੱਸੀਆਂ।ਪ੍ਰਦਰਸ਼ਨੀ ਨੂੰ ਵੇਖਣ ਲਈ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ।ਇਸ ਮੌਕੇ ਐਸ.ਐਮ.ਸੀ ਦੇ ਪ੍ਰਧਾਨ ਮਲਕੀਤ ਸਿੰਘ, ਦਰਸ਼ਨ ਸਿੰਘ, ਦਰਸ਼ਨ ਟੇਲਰ, ਸੇਵਾ ਮੁਕਤ ਲੈਕਚਰਾਰ ਸ਼ਾਮ ਲਾਲ, ਲੈਕਚਰਾਰ ਪ੍ਰਦੀਪ ਤਾਇਲ, ਆਧਿਆਪਕਾ ਗੁਰਪ੍ਰੀਤ ਕੌਰ, ਸ਼ਵੇਤਾ ਰਾਣੀ, ਗੋਧਾ ਰਾਮ, ਮੀਹਾਂ ਸਿੰਘ ਅਤੇ ਸਮੂਹ ਸਟਾਫ਼ ਤੋਂ ਇਲਾਵਾ ਵਿਦਿਆਰਥਣਾਂ ਹਾਜ਼ਰ ਸਨ।
 

Check Also

ਲ਼ੋਕ ਸਭਾ ਚੋਣਾਂ ਦੌਰਾਨ ਰੱਖੀ ਜਾਵੇਗੀ ਸਖ਼ਤ ਚੌਕਸੀ – ਜਿਲ੍ਹਾ ਚੋਣ ਅਧਿਕਾਰੀ

ਚੋਣਾਂ ਦੌਰਾਨ ਸ਼ੱਕੀ ਵਿਅਕਤੀਆਂ ਤੇ ਰਹੇਗੀ ਸਖ਼ਤ ਨਜ਼ਰ – ਕਮਿਸ਼ਨਰ ਪੁਲਿਸ ਅੰਮ੍ਰਿਤਸਰ, 27 ਮਾਰਚ (ਸੁਖਬੀਰ …

Leave a Reply