Friday, March 29, 2024

ਸਰਕਾਰੀ ਸਕੂਲ ਘਨੌਰੀ ਕਲਾਂ ਵਿਖੇ ਵਿਗਿਆਨ ਮੇਲੇ ਦਾ ਆਯੋਜਨ

PPN1408201811ਧੂਰੀ, 14 ਅਗਸਤ (ਪ੍ਰਵੀਨ ਗਰਗ, ਧਰਮਵੀਰ ਸਿੰਘ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਵਿਗਿਆਨ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪੋ ਆਪਣੀਆਂ ਕਿਰਿਆਵਾਂ ਸਹਿਤ ਭਾਗ ਲਿਆ।ਇਸ ਵਿਗਿਆਨ ਮੇਲ ਵਿੱਚ ਨੌਵੀਂ ਜਮਾਤ ਦੀਆਂ 23, ਦਸਵੀਂ ਜਮਾਤ ਦੀਆਂ 31, ਅੱਠਵੀਂ ਜਮਾਤ ਦੀਆਂ 21, ਸੱਤਵੀ ਜਮਾਤ ਦੀਆਂ 21 ਅਤੇ ਛੇਵੀਂ ਜਮਾਤ ਦੀਆ 20, ਕੁੱਲ 116 ਕਿਰਿਆਵਾਂ ਪ੍ਰਦਰਸ਼ਿਤ ਕੀਤੀਆਂ ਗਈਆਂ।ਇਸ ਵਿਗਿਆਨ ਮੇਲੇ ਦਾ ਨਿਰੀਖਣ ਬਲਾਕ ਸੈਂਟਰ ਜਤਿੰਦਰ ਸਿੰਘ ਵਲੋਂ ਕੀਤਾ ਗਿਆ।ਉਨਾਂ ਨੇ ਵਿਦਿਆਰਥੀਆਂ ਤੋ ਉਨਾਂ ਦੀਆਂ ਕਿਰਿਆਵਾਂ ਬਾਬਤ ਸੁਆਲ ਜੁਆਬ ਕੀਤੇ, ਅਤੇ ਵਿਦਿਆਰਥੀਆਂ ਤੋਂ ਕਿਰਿਆਵਾਂ ਬਾਬਤ ਜਾਣਕਾਰੀ ਹਾਸਲ ਕੀਤੀ।ਨਿਰੀਖਣ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਨੇ ਵੀ ਵਿਦਿਆਰਥੀਆਂ ਤੋਂ ਕਿਰਿਆਵਾਂ ਬਾਬਤ ਜਾਣਕਾਰੀ ਹਾਸਲ ਕੀਤੀ। ਪ੍ਰਿੰਸੀਪਲ ਨੇ ਸਿੱਖਿਆ ਵਿਭਾਗ ਦੁਆਰਾ ਕੀਤੇ ਗਏ ਇਸ ਉਦਮ ਦੀ ਭਰਪੂਰ ਸਲਾਘਾ ਕੀਤੀ।
ਮੇਲੇ ਦੌਰਾਨ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗੈਰ-ਸਾਇੰਸ ਅਧਿਆਪਕਾ ਦਾ ਇੱਕ ਟੈਸਟ ਲਿਆ ਗਿਆ। ਜਿਸ ਵਿੱਚ ਮੈਡਮ ਚਮਨਦੀਪ ਸ਼ਰਮਾ, ਪੂਨਮ ਰਾਣੀ ਨੇ ਪਹਿਲਾਂ, ਹਰਦੀਪ ਸਿੰਘ ਲੈਕ. ਪੰਜਾਬੀ ਨੇ ਦੂਜਾ ਤੇ ਮੈਡਮ ਰਜਿੰਦਰ ਕੌਰ ਐ.ਐਸ ਮਿਸਟ੍ਰੈਸ ਨੇ ਤੀਜਾ ਸਥਾਨ ਹਾਸਲ ਕੀਤਾ।ਮੈਡਮ ਪ੍ਰਿੰਸੀਪਲ ਸੁਰਿੰਦਰ ਕੌਰ ਨੇ ਜੇਤੂ ਅਧਿਆਪਕ ਸਾਹਿਬਾਨ ਨੂੰ  ਇਨਾਮਾਂ ਦੀ ਵੰਡ ਕੀਤੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply