Friday, April 19, 2024

ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ ਸੁਤੰਤਰਤਾ ਦਿਵਸ ‘ਤੇ ਰਾਸ਼ਟਰ ਦੇ ਨਾਮ ਸੰਦੇਸ਼

ਰਾਸ਼ਟਰਪਤੀ ਭਵਨ , 15 ਅਗਸਤ, 2018
ਮੇਰੇ ਪਿਆਰੇ ਦੇਸ਼ਵਾਸੀਓ,
 Kovind Prezਕੱਲ੍ਹ ਸਾਡੀ ਅਜ਼ਾਦੀ ਦੇ 71 ਸਾਲ ਪੂਰੇ ਹੋ ਰਹੇ ਹਨ। ਕੱਲ੍ਹ ਅਸੀਂ ਆਪਣੀ ਸੁਤੰਤਰਤਾ ਦੀ ਵਰ੍ਹੇਗੰਢ ਮਨਾਵਾਂਗੇ।ਰਾਸ਼ਟਰ-ਗੌਰਵ  ਦੇ ਇਸ ਮੌਕੇ ‘ਤੇ, ਮੈਂ ਤੁਹਾਨੂੰ ਸਾਰੇ ਦੇਸ਼-ਵਾਸੀਆਂ ਨੂੰ ਵਧਾਈ ਦਿੰਦਾ ਹਾਂ।  15 ਅਗਸਤ  ਦਾ ਦਿਨ, ਹਰ ਭਾਰਤੀ ਲਈ ਪਵਿੱਤਰ ਹੁੰਦਾ ਹੈ, ਚਾਹੇ ਉਹ ਦੇਸ਼ ਵਿੱਚ ਹੋਵੇ, ਜਾਂ ਵਿਦੇਸ਼ ਵਿੱਚ। ਇਸ ਦਿਨ, ਅਸੀਂ ਸਭ ਆਪਣਾ ‘ਰਾਸ਼ਟਰੀ – ਝੰਡਾ ਆਪਣੇ-ਆਪਣੇ ਘਰਾਂ, ਵਿਦਿਆਲਿਆਂ,  ਦਫ਼ਤਰਾਂ, ਨਗਰ ਅਤੇ ਗ੍ਰਾਮ ਪੰਚਾਇਤਾਂ, ਸਰਕਾਰੀ ਅਤੇ ਨਿਜੀ ਭਵਨਾਂ ‘ਤੇ ਉਤਸ਼ਾਹ ਨਾਲ ਲਹਿਰਾਉਂਦੇ ਹਾਂ।  ਸਾਡਾ ‘ਤਰੰਗਾ’ ਸਾਡੇ ਦੇਸ਼ ਦੀ ਅਣਖ ਦਾ ਪ੍ਰਤੀਕ ਹੈ । ਇਸ ਦਿਨ ,ਅਸੀਂ ਦੇਸ਼ ਦੀ ਸਰਬ ਸਮਰੱਥਾ ਦਾ ਉਤਸਵ ਮਨਾਉਂਦੇ ਹਾਂ, ਅਤੇ ਆਪਣੇ ਉਨ੍ਹਾਂ ਪੂਰਵਜਾਂ ਦੇ ਯੋਗਦਾਨ ਨੂੰ ਅਹਿਸਾਨਮੰਦ ਹੋਕੇ ਯਾਦ ਕਰਦੇ ਹਾਂ, ਜਿਨ੍ਹਾਂ  ਦੀਆਂ ਕੋਸ਼ਸ਼ਾਂ ਨਾਲ ਅਸੀਂ ਬਹੁਤ ਕੁਝ ਹਾਸਲ ਕੀਤਾ ਹੈ।  ਇਹ ਦਿਨ, ਰਾਸ਼ਟਰ – ਨਿਰਮਾਣ ਵਿੱਚ, ਉਨ੍ਹਾਂ ਬਾਕੀ ਬਚੇ ਕਾਰਜਾਂ ਨੂੰ ਪੂਰਾ ਕਰਨ  ਦੇ ਸੰਕਲਪ ਦਾ ਵੀ ਦਿਨ ਹੈ, ਜਿਨ੍ਹਾਂ ਨੂੰ ਸਾਡੇ ਪ੍ਰਤਿਭਾਸ਼ਾਲੀ ਯੁਵਾ ਜ਼ਰੂਰ ਹੀ ਪੂਰਾ ਕਰਨਗੇ।
  ਸੰਨ 1947 ਵਿੱਚ, 14 ਅਤੇ 15 ਅਗਸਤ ਦੀ ਅੱਧੀ-ਰਾਤ ਦੇ ਸਮੇਂ, ਸਾਡਾ ਦੇਸ਼ ਅਜ਼ਾਦ ਹੋਇਆ ਸੀ। ਇਹ ਅਜ਼ਾਦੀ ਸਾਡੇ ਪੂਰਵਜਾਂ ਅਤੇ ਸਨਮਾਨਿਤ ਸੁਤੰਤਰਤਾ ਸੈਨਾਨੀਆਂ ਦੇ ਵਰ੍ਹਿਆਂ ਦੇ ਤਿਆਗ ਅਤੇ ਬਹਾਦਰੀ ਦਾ ਪਰਿਣਾਮ ਸੀ। ਸੁਤੰਤਰਤਾ ਸੰਗ੍ਰਾਮ ਵਿੱਚ ਸੰਘਰਸ਼ ਕਰਨ ਵਾਲੇ ਸਾਰੇ ਵੀਰ ਅਤੇ ਸਾਹਸੀ ਵੀਰਾਂਗਣਾਂ, ਦੁਰਲੱਭ ਸਾਹਸੀ, ਅਤੇ ਦੂਰ-ਦ੍ਰਿਸ਼ਟੀ ਵਾਲੇ ਸਨ। ਇਸ ਸੰਗ੍ਰਾਮ ਵਿੱਚ, ਦੇਸ਼ ਦੇ ਸਾਰੇ ਖੇਤਰਾਂ, ਸਮਾਜ ਦੇ ਸਾਰੇ ਵਰਗਾਂ ਅਤੇ ਭਾਈਚਾਰਿਆਂ ਦੇ ਲੋਕ ਸ਼ਾਮਲ ਸਨ। ਉਹ ਚਾਹੁੰਦੇ, ਤਾਂ ਅਰਾਮਦਾਇਕ ਜੀਵਨ ਬਤੀਤ ਕਰ ਸਕਦੇ ਸਨ। ਲੇਕਿਨ ਦੇਸ਼ ਦੇ ਪ੍ਰਤੀ ਆਪਨੀ ਅਟੂੱਟ ਨਿਸ਼ਠਾ ਦੇ ਕਾਰਣ, ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਹ ਇੱਕ ਅਜਿਹਾ ਸੁਤੰਤਰ ਅਤੇ ਪ੍ਰਭੂਤਾ-ਸੰਪੰਨ ਭਾਰਤ ਬਣਾਉਣਾ ਚਾਹੁੰਦੇ ਸਨ, ਜਿਥੇ ਸਮਾਜ ਵਿੱਚ ਬਰਾਬਰੀ ਅਤੇ  ਭਾਈਚਾਰਾ ਹੋਵੇ। ਅਸੀਂ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾਂ ਯਾਦ ਕਰਦੇ ਹਾਂ। ਹੁਣੇ 9 ਅਗਸਤ ਨੂੰ ਹੀ, ‘ਭਾਰਤ ਛੋੜੋ ਅੰਦੋਲਨ’ ਦੀ 76ਵੀਂ ਵਰ੍ਹੇਗੰਢ ‘ਤੇ ਸੁਤੰਤਰਤਾ ਸੈਨਾਨੀਆਂ ਨੂੰ, ਰਾਸ਼ਟਰਪਤੀ ਭਵਨ ਵਿੱਚ ਸਨਮਾਨਿਤ ਕੀਤਾ ਗਿਆ।
 ਅਸੀਂ ਭਾਗਾਂ ਵਾਲੇ ਹਾਂ ਕਿ ਸਾਨੂੰ ਅਜਿਹੇ ਮਹਾਨ ਦੇਸ਼ ਭਗਤਾਂ ਦੀ ਵਿਰਾਸਤ ਮਿਲੀ ਹੈ।  ਉਨ੍ਹਾਂ ਨੇ ਸਾਨੂੰ ਇੱਕ ਅਜ਼ਾਦ ਭਾਰਤ ਸੌਂਪਿਆ ਹੈ।  ਨਾਲ ਹੀ, ਉਨ੍ਹਾਂ ਨੇ ਕੁਝ ਅਜਿਹੇ ਕੰਮ ਵੀ ਸੌਂਪੇ ਹਨ, ਜਿਨ੍ਹਾਂ ਨੂੰ ਅਸੀਂ ਸਭ ਮਿਲਕੇ ਪੂਰਾ ਕਰਾਂਗੇ। ਦੇਸ਼ ਦਾ ਵਿਕਾਸ ਕਰਨ, ਗ਼ਰੀਬੀ ਅਤੇ ਅਸਮਾਨਤਾ ਤੋਂ ਮੁਕਤੀ ਪ੍ਰਾਪਤ ਕਰਨ  ਦੇ, ਇਹ ਮਹੱਤਵਪੂਰਨ ਕੰਮ ਅਸੀਂ ਸਾਰਿਆ ਨੇ ਕਰਨੇ ਹਨ ।  ਇਨ੍ਹਾਂ ਕਾਰਜਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ, ਸਾਡੇ ਰਾਸ਼ਟਰੀ ਜੀਵਨ ਦੀ ਹਰ ਕੋਸ਼ਿਸ਼, ਉਨ੍ਹਾਂ ਸੁਤੰਤਰਤਾ ਸੈਨਾਨੀਆਂ  ਦੇ ਪ੍ਰਤੀ ਸਾਡੀ ਸ਼ਰਧਾਂਜਲੀ ਹੈ।
ਜੇਕਰ ਅਸੀਂ ਸੁਤੰਤਰਤਾ ਦਾ ਕੇਵਲ ਰਾਜਨੀਤਕ ਮਤਲਬ ਲੈਂਦੇ ਹਾਂ ਤਾਂ ਲੱਗੇਗਾ ਕਿ 15 ਅਗਸਤ ,  1947  ਦੇ ਦਿਨ ਸਾਡਾ ਟੀਚਾ ਪੂਰਾ ਹੋ ਗਿਆ ਸੀ।  ਉਸ ਦਿਨ ਸਾਮਰਾਜ ਸਤਾ ਦੇ ਖ਼ਿਲਾਫ਼ ਸੰਘਰਸ਼ ਵਿੱਚ ਸਾਨੂੰ ਸਫਲਤਾ ਪ੍ਰਾਪਤ ਹੋਈ ਅਤੇ ਅਸੀਂ ਅਜ਼ਾਦ ਹੋ ਗਏ।  ਲੇਕਿਨ, ਸੁਤੰਤਰਤਾ ਦੀ ਸਾਡੀ ਧਾਰਨਾ ਬਹੁਤ ਵਿਆਪਕ ਹੈ। ਇਸ ਦੀ ਕੋਈ ਨਿਸ਼ਚਿਤ ਅਤੇ ਸੀਮਤ ਪਰਿਭਾਸ਼ਾ ਨਹੀਂ ਹੈ।  ਸੁਤੰਤਰਤਾ ਦੇ ਦਾਇਰੇ ਨੂੰ ਵਧਾਉਂਦੇ ਰਹਿਣਾ, ਇੱਕ ਨਿਰੰਤਰ ਪ੍ਰਯਤਨ ਹੈ। 1947 ਵਿੱਚ ਰਾਜਨੀਤਕ ਅਜ਼ਾਦੀ ਮਿਲਣ  ਤੋਂ, ਇੰਨੇ ਦਹਾਕੇ ਬਾਅਦ ਵੀ, ਹਰੇਕ ਭਾਰਤੀ, ਇੱਕ ਸੁਤੰਤਰਤਾ ਸੈਨਾਨੀ ਦੀ ਤਰ੍ਹਾਂ ਹੀ ਦੇਸ਼  ਦੇ ਪ੍ਰਤੀ ਆਪਣਾ ਯੋਗਦਾਨ  ਦੇ ਸਕਦਾ ਹੈ।  ਅਸੀਂ ਸੁਤੰਤਰਤਾ ਨੂੰ ਨਵੇਂ ਨਿਯਮ, ਅਯਾਮ ਦੇਣੇ ਹਨ, ਅਤੇ ਅਜਿਹੀਆਂ ਕੋਸ਼ਿਸ਼ ਕਰਦੇ ਰਹਿਣਾ ਹੈ, ਜਿਨ੍ਹਾਂ ਤੋਂ ਸਾਡੇ ਦੇਸ਼ ਅਤੇ ਦੇਸ਼ਵਾਸੀਆਂ ਨੂੰ ਵਿਕਾਸ  ਦੇ ਨਵੇਂ-ਨਵੇਂ ਮੌਕੇ ਪ੍ਰਾਪਤ ਹੋ ਸਕਣ।
 ਸਾਡੇ ਕਿਸਾਨ, ਉਨ੍ਹਾਂ ਕਰੋੜਾਂ ਦੇਸ਼ਵਾਸੀਆਂ ਲਈ ਅਨਾਜ ਪੈਦਾ ਕਰਦੇ ਹਨ, ਜਿਨ੍ਹਾਂ ਨਾਲ ਉਹ ਕਦੇ ਆਹਮਣੇ – ਸਾਹਮਣੇ ਮਿਲੇ ਵੀ ਨਹੀਂ ਹੁੰਦੇ। ਉਹ, ਦੇਸ਼ ਲਈ ਖ਼ੁਰਾਕ ਸੁਰੱਖਿਆ ਅਤੇ ਪੌਸ਼ਟਿਕ ਆਹਾਰ ਉਪਲੱਬਧ ਕਰਵਾ ਕੇ,  ਸਾਡੀ ਅਜ਼ਾਦੀ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ ।  ਜਦੋਂ ਅਸੀਂ ਉਨ੍ਹਾਂ  ਦੇ  ਖੇਤਾਂ ਦੀ ਫ਼ਸਲ ਅਤੇ ਉਨ੍ਹਾਂ ਦੀ ਆਮਦਨੀ ਵਧਾਉਣ ਲਈ ਆਧੁਨਿਕ ਟੈਕਨੋਲੋਜੀ ਅਤੇ ਹੋਰ ਸੁਵਿਧਾਵਾਂ ਉਪਲੱਬਧ ਕਰਾਉਂਦੇ ਹਾਂ, ਉਸ ਸਮੇਂ ਅਸੀਂ ਆਪਣੇ ਸੁਤੰਤਰਤਾ ਸੈਨਾਨੀਆਂ  ਦੇ ਸੁਪਨਿਆਂ ਦਾ ਭਾਰਤ ਬਣਾਉਂਦੇ ਹਨ।
 ਸਾਡੇ ਸੈਨਿਕ, ਸਰਹੱਦਾਂ ‘ਤੇ,  ਬਰਫੀਲੇ ਪਹਾੜਾਂ ‘ਤੇ, ਕੜਕਵੀਂ ਧੁੱਪ ਵਿੱਚ, ਸਾਗਰ ਅਤੇ ਅਸਮਾਨ ਵਿੱਚ, ਪੂਰੀ ਬਹਾਦਰੀ ਅਤੇ ਚੌਕਸੀ ਨਾਲ, ਦੇਸ਼ ਦੀ ਸੁਰੱਖਿਆ ਵਿੱਚ ਸਮਰਪਿਤ ਰਹਿੰਦੇ ਹਨ। ਉਹ ਬਾਹਰੀ ਖ਼ਤਰਿਆਂ ਤੋਂ ਸੁਰੱਖਿਆ ਕਰਕੇ ਸਾਡੀ ਸੁਤੰਤਰਤਾ ਸੁਨਿਸ਼ਚਿਤ ਕਰਦੇ ਹਨ। ਜਦੋਂ ਅਸੀਂ ਉਨ੍ਹਾਂ ਲਈ ਬਿਹਤਰ ਹਥਿਆਰ ਉਪਲੱਬਧ ਕਰਾਉਂਦੇ ਹਾਂ, ਸਵਦੇਸ਼ ਵਿੱਚ ਹੀ ਰੱਖਿਆ ਉਪਕਰਨਾ ਲਈ ਸਪਲਾਈ-ਚੇਨ ਵਿਕਸਤ ਕਰਦੇ ਹਾਂ, ਅਤੇ ਸੈਨਿਕਾਂ ਨੂੰ ਕਲਿਆਣਕਾਰੀ ਸੁਵਿਧਾਵਾਂ ਪ੍ਰਦਾਨ ਕਰਦੇ ਹਾਂ,  ਉਸ ਸਮੇਂ ਆਪਣੇ ਸੁਤੰਤਰਤਾ ਸੈਨਾਨੀਆਂ  ਦੇ ਸੁਪਨਿਆਂ ਦਾ ਭਾਰਤ ਬਣਾਉਂਦੇ ਹਾਂ।
 ਸਾਡੀ ਪੁਲਿਸ ਅਤੇ ਅਰਧਸੈਨਿਕ ਬਲ ਅਨੇਕ ਪ੍ਰਕਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ।  ਉਹ ਆਤੰਕਵਾਦ ਦਾ ਮੁਕਾਬਲਾ ਕਰਦੇ ਹਨ, ਅਤੇ ਅਪਰਾਧਾਂ ਦੀ ਰੋਕਥਾਮ ਅਤੇ ਕਾਨੂੰਨ-ਵਿਵਸਥਾ ਦੀ ਰੱਖਿਆ ਕਰਦੇ ਹਨ। ਨਾਲ ਹੀ, ਕੁਦਰਤੀ ਆਫ਼ਤਾਂ ਦੇ ਸਮੇਂ,  ਉਹ ਸਾਨੂੰ ਸਾਰਿਆ ਨੂੰ ਸਹਾਰਾ ਦਿੰਦੇ ਹਨ ।  ਜਦੋਂ ਅਸੀਂ ਉਨ੍ਹਾਂ  ਦੇ  ਕੰਮ-ਕਾਜ ਅਤੇ ਵਿਅਕਤੀਗਤ ਜੀਵਨ ਵਿੱਚ ਸੁਧਾਰ ਲਿਆਉਂਦੇ ਹਾਂ,  ਉਦੋਂ ਅਸੀਂ ਆਪਣੇ ਸੁਤੰਤਰਤਾ ਸੈਨਾਨੀਆਂ  ਦੇ ਸੁਪਨਿਆਂ ਦਾ ਭਾਰਤ ਬਣਾਉਂਦੇ ਹਾਂ।
 ਔਰਤਾਂ ਦੀ, ਸਾਡੇ ਸਮਾਜ ਵਿੱਚ, ਇੱਕ ਵਿਸ਼ੇਸ਼ ਭੂਮਿਕਾ ਹੈ।  ਕਈ ਮਾਅਨਿਆਂ ਵਿੱਚ,  ਔਰਤਾਂ ਦੀ ਅਜ਼ਾਦੀ ਨੂੰ ਵਿਆਪਕ ਬਣਾਉਣ ਵਿੱਚ ਹੀ ਦੇਸ਼ ਦੀ ਅਜ਼ਾਦੀ ਦੀ ਸਾਰਥਕਤਾ ਹੈ।  ਇਹ ਸਾਰਥਕਤਾ, ਘਰਾਂ ਵਿੱਚ ਮਾਤਾਵਾਂ, ਭੈਣਾਂ ਅਤੇ ਬੇਟੀਆਂ  ਵਜੋਂ, ਅਤੇ ਘਰ ਤੋਂ ਬਾਹਰ ਆਪਣੀ ਇੱਛਾ ਦੇ ਅਨੁਸਾਰ ਜੀਵਨ ਜਿਉਂਣ ਦੀ ਉਨ੍ਹਾਂ ਦੀ ਸੁਤੰਤਰਤਾ ਵਿੱਚ ਦੇਖੀ ਜਾ ਸਕਦੀ ਹੈ। ਉਨ੍ਹਾਂ ਨੂੰ ਆਪਣੇ ਢੰਗ ਨਾਲ ਜਿਉਂਣ ਦਾ, ਆਪਣੀ ਸਮਰੱਥਾ ਦੀ ਪੂਰੀ ਵਰਤੋਂ ਕਰਨ ਦਾ ਸੁਰੱਖਿਅਤ ਵਾਤਾਵਰਨ ਅਤੇ ਮੌਕਾ ਮਿਲਣਾ ਹੀ ਚਾਹੀਦਾ ਹੈ।ਉਹ ਆਪਣੀ ਸਮਰੱਥਾ ਦਾ ਉਪਯੋਗ ਚਾਹੇ ਘਰ ਦੀ ਪ੍ਰਗਤੀ ਵਿੱਚ ਕਰਨ, ਜਾਂ ਫਿਰ ਸਾਡੇ ਜਾਂ ਉੱਚ ਸਿੱਖਿਆ-ਸੰਸਥਾਨਾਂ ਵਿੱਚ ਮਹੱਤਵਪੂਰਨ ਯੋਗਦਾਨ ਦੇ ਕੇ ਕਰਨ, ਉਨ੍ਹਾਂ ਨੂੰ ਆਪਣੇ ਵਿਕਲਪ ਚੁਣਨ ਦੀ ਪੂਰੀ ਅਜ਼ਾਦੀ ਹੋਣੀ ਚਾਹੀਦੀ ਹੈ।ਇੱਕ ਰਾਸ਼ਟਰ ਅਤੇ ਸਮਾਜ  ਵਜੋਂ ਸਾਨੂੰ ਇਹ ਸੁਨਿਸ਼ਚਿਤ ਕਰਨਾ ਹੈ ਕਿ ਔਰਤਾਂ ਨੂੰ, ਜੀਵਨ ਵਿੱਚ ਅੱਗੇ ਵਧਣ ਦਾ ਅਧਿਕਾਰ ਅਤੇ ਸਮਰੱਥਾ ਪ੍ਰਾਪਤ ਹੋਵੇ ।
 ਜਦੋਂ ਅਸੀਂ, ਔਰਤਾਂ ਵੱਲੋਂ ਚਲਾਏ ਜਾ ਰਹੇ ਉੱਦਮਾਂ ਜਾਂ ਸਟਾਰਟ-ਅੱਪ ਲਈ ਆਰਥਿਕ ਸੰਸਾਧਨ ਉਪਲੱਬਧ ਕਰਵਾਉਂਦੇ ਹਾਂ, ਕਰੋੜਾਂ ਘਰਾਂ ਵਿੱਚ ਐਲ.ਪੀ.ਜੀ ਕਨੈਕਸ਼ਨ ਪਹੁੰਚਾਉਂਦੇ ਹਾਂ, ਅਤੇ ਇਸ ਪ੍ਰਕਾਰ, ਔਰਤਾਂ ਦਾ ਸਸ਼ਕਤੀਕਰਣਾ ਕਰਦੇ ਹਾਂ, ਉਸ ਸਮੇਂ ਆਪਣੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਂਦੇ ਹਾਂ।
 ਸਾਡੇ ਨੌਜਵਾਨ ਲੜਕੇ ਅਤੇ ਲੜਕੀਆਂ, ਭਾਰਤ ਦੀ ਉਮੀਦਾਂ ਅਤੇ ਅਕਾਂਖਿਆਵਾਂ ਦੀ ਬੁਨਿਆਦ ਹਨ। ਸਾਡੇ ਸੁਤੰਤਰਤਾ ਸੰਗ੍ਰਾਮ ਵਿੱਚ ਨੌਜਵਾਨਾਂ ਅਤੇ ਬਜ਼ੁਰਗਾਂ, ਸਾਰਿਆਂ ਦੀ ਸਰਗਰਮ ਹਿੱਸੇਦਾਰੀ ਸੀ। ਲੇਕਿਨ ਉਸ ਸੰਗ੍ਰਾਮ ਵਿੱਚ ਜੋਸ਼ ਭਰਨ ਦਾ ਕੰਮ ਵਿਸ਼ੇਸ਼ ਕਰਕੇ ਯੁਵਾ ਵਰਗ ਨੇ ਕੀਤਾ ਸੀ।ਅਜ਼ਾਦੀ ਦੀ ਚਾਹਤ ਵਿੱਚ, ਭਲੇ ਹੀ ਉਨ੍ਹਾਂ ਨੇ ਅਲੱਗ-ਅਲੱਗ ਰਸਤੇ ਚੁਣੇ ਹੋਣ, ਲੇਕਿਨ ਉਹ ਸਾਰੇ ਅਜ਼ਾਦ ਭਾਰਤ, ਬਿਹਤਰ ਭਾਰਤ, ਅਤੇ ਸਮਰੂਪ ਭਾਰਤ ਦੇ ਆਪਣੇ ਆਦਰਸ਼ਾਂ ਅਤੇ ਸੰਕਲਪਾਂ ‘ਤੇ ਅਡਿਗ ਰਹੇ।
 ਅਸੀਂ ਆਪਣੇ ਨੌਜਵਾਨਾਂ ਦਾ ਕੌਸ਼ਲ-ਵਿਕਾਸ ਕਰਦੇ ਹਾਂ, ਉਨ੍ਹਾਂ ਨੂੰ ਟੈਕਨੋਲੋਜੀ, ਇੰਜੀਨਿਅਰਿੰਗ ਅਤੇ ਉੱਦਮਤਾ ਲਈ, ਅਤੇ ਕਲਾ ਅਤੇ ਸ਼ਿਲਪ ਲਈ ਪ੍ਰੇਰਿਤ ਕਰਦੇ ਹਾਂ।ਉਨ੍ਹਾਂ ਨੂੰ ਸੰਗੀਤ ਸਿਰਜਣ ਤੋਂ ਲੈ ਕੇ ਮੋਬਾਇਲ ਐਪਸ ਬਣਾਉਣ ਲਈ ਅਤੇ ਖੇਡ ਮੁਕਾਬਲਿਆਂ ਵਿੱਚ ਉੱਤਮ ਪ੍ਰਦਰਸ਼ਨ ਲਈ ਪ੍ਰੋਤਸਾਹਿਤ ਕਰਦੇ ਹਾਂ।ਇਸ ਪ੍ਰਕਾਰ, ਜਦੋਂ ਅਸੀਂ ਆਪਣੇ ਨੌਜਵਾਨਾਂ ਦੀ ਅਸੀਮ ਪ੍ਰਤਿਭਾ ਨੂੰ ਉਭਾਰਨਣ ਦੇ ਮੌਕੇ ਪ੍ਰਦਾਨ ਕਰਦੇ ਹਾਂ, ਉਸ ਸਮੇਂ ਆਪਣੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਂਦੇ ਹਾਂ।
 ਮੈਂ ਰਾਸ਼ਟਰ-ਨਿਰਮਾਣ ਦੇ ਕੁੱਝ ਹੀ ਉਦਾਹਰਣ ਦਿੱਤੇ ਹਨ।ਅਜਿਹੇ ਅਨੇਕ ਉਦਾਹਰਣ ਦਿੱਤੇ ਜਾ ਸਕਦੇ ਹਨ। ਵਾਸਤਵ ਵਿੱਚ, ਉਹ ਹਰੇਕ ਭਾਰਤੀ ਜੋ ਆਪਣਾ ਕਾਰਜ ਨਿਸ਼ਠਾ ਤੇ ਲਗਨ ਨਾਲ ਕਰਦਾ ਹੈ, ਜੋ ਸਮਾਜ ਨੂੰ ਨੈਤਿਕਤਾਪੂਰਨ ਯੋਗਦਾਨ ਦਿੰਦਾ ਹੈ -ਚਾਹੇ ਉਹ ਡਾਕਟਰ ਹੋਵੇ, ਨਰਸ ਹੋਵੇ, ਅਧਿਆਪਕ ਹੋਵੇ, ਲੋਕ ਸੇਵਕ ਹੋਵੇ, ਫੈਕਟਰੀ ਵਰਕਰ ਹੋਵੇ, ਵਪਾਰੀ ਹੋਵੇ, ਬਜ਼ੁਰਗ ਮਾਤਾ-ਪਿਤਾ ਦੀ ਦੇਖਭਾਲ ਕਰਨ ਵਾਲੀ ਸੰਤਾਨ ਹੋਵੇ – ਇਹ ਸਾਰੇ, ਆਪਣੇ-ਆਪਣੇ ਢੰਗ ਨਾਲ ਸੁਤੰਤਰਤਾ ਦੇ ਆਦਰਸ਼ ਦਾ ਪਾਲਣ ਕਰਦੇ ਹਨ। ਇਹ ਸਾਰੇ ਨਾਗਰਿਕ, ਜੋ ਆਪਣੇ ਕਰਤੱਵ ਅਤੇ ਜ਼ਿੰਮੇਵਾਰੀਆਂ ਨਿਭਾਉਂਦੇ ਹਨ, ਅਤੇ ਆਪਣਾ ਵਚਨ ਨਿਭਾਉਂਦੇ ਹਨ, ਉਹ ਵੀ ਸੁਤੰਤਰਤਾ ਸੰਗ੍ਰਾਮ ਦੇ ਆਦਰਸ਼ਾਂ ਦਾ ਪਾਲਣ ਕਰਦੇ ਹਨ।ਮੈਂ ਕਹਿਣਾ ਚਾਹਾਂਗਾ ਕਿ ਸਾਡੇ ਜੋ ਦੇਸ਼ਵਾਸੀ ਕਤਾਰ ਵਿੱਚ ਖੜ੍ਹੇ ਰਹਿ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹਨ, ਅਤੇ ਆਪਣੇ ਤੋਂ ਅੱਗੇ ਖੜ੍ਹੇ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਕਰਦੇ ਹਨ, ਉਹ ਵੀ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਂਦੇ ਹਨ।ਇਹ ਇੱਕ ਬਹੁਤ ਛੋਟਾ ਜਿਹਾ ਯਤਨ ਹੈ।ਆਓ, ਕੋਸ਼ਿਸ ਕਰੀਏ, ਇਸ ਨੂੰ ਅਸੀਂ ਸਾਰੇ ਆਪਣੇ ਜੀਵਨ ਦਾ ਹਿੱਸਾ ਬਣਾਈਏ।
ਪਿਆਰੇ ਦੇਸ਼ਵਾਸੀਓ,
 ਜੋ ਕੁਝ ਵੀ ਮੈਂ ਕਿਹਾ ਹੈ, ਕੀ ਉਹ ਹੁਣ ਤੋਂ ਦਸ-ਵੀਹ ਸਾਲ ਪਹਿਲਾਂ, ਪ੍ਰਸੰਗਿਕ ਸਬੰਧਿਤ ਨਹੀਂ ਰਿਹਾ ਹੋਵੇਗਾ? ਖੁੱਝ ਹਦ ਤੱਕ, ਨਿਸ਼ਚਿਤ ਰੂਪ ਵਿੱਚ ਇਹ ਪ੍ਰਸੰਗਿਤ ਦਾ ਰਿਹਾ ਹੋਵੇਗਾ।ਫਿਰ ਵੀ, ਅੱਜ ਅਸੀਂ ਆਪਣੇ ਇਤਹਾਸ  ਦੇ ਇੱਕ ਅਜਿਹੇ ਮੋੜ ‘ਤੇ ਖੜ੍ਹੇ ਹਾਂ ਜੋ ਆਪਣੇ ਆਪ ਵਿੱਚ ਬਹੁਤ ਅਲੱਗ ਹੈ। ਅੱਜ ਅਸੀਂ ਕਈ ਅਜਿਹੇ ਟੀਚਿਆਂ ਦੇ ਕਾਫ਼ੀ ਕਰੀਬ ਹਾਂ, ਜਿਨ੍ਹਾਂ ਲਈ ਅਸੀਂ ਸਾਲਾਂ ਤੋਂ ਕੋਸ਼ਿਸ਼ ਕਰਦੇ ਆ ਰਹੇ ਹਾਂ।ਸਭ ਲਈ ਬਿਜਲੀ, ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤੀ, ਸਾਰੇ ਬੇਘਰਾਂ ਨੂੰ ਘਰ ਅਤੇ ਅਤਿ-ਨਿਰਧਨਤਾ ਨੂੰ ਦੂਰ ਕਰਨ  ਦੇ ਲਕਸ਼ ਹੁਣ ਸਾਡੀ ਪਹੁੰਚ ਵਿੱਚ ਹਨ।ਅੱਜ ਅਸੀਂ ਇੱਕ ਅਜਿਹੇ ਨਿਰਣਾਇਕ ਦੌਰ ਵਿੱਚੋਂ ਗੁਜਰ ਰਹੇ ਹਾਂ।ਅਜਿਹੇ ਵਿੱਚ, ਸਾਨੂੰ ਇਸ ਗੱਲ ‘ਤੇ ਜ਼ੋਰ ਦੇਣਾ ਹੈ ਕਿ ਅਸੀਂ ਧਿਆਨ ਭਟਕਾਉਣ ਵਾਲੇ ਮੁੱਦਿਆਂ ਵਿੱਚ ਨਾ ਉਲਝੀਏ ਅਤੇ ਨਾ ਹੀ ਅਰਥਹੀਣ ਵਿਵਾਦਾਂ ਵਿੱਚ ਪੈ ਕੇ  ਆਪਣੇ ਟੀਚਿਆਂ ਤੋਂ ਹਟੀਏ ।
  ਕਰੀਬ ਤਿੰਨ ਦਹਾਕੇ ਬਾਅਦ ਅਸੀਂ ਸਭ ਅਜ਼ਾਦੀ ਦੀ 5ਵੀਂ ਵਰ੍ਹੇਗੰਢ ਮਨਾ ਰਹੇ ਹੋਵਾਂਗੇ।30 ਸਾਲਾਂ ਦੇ ਅੰਦਰ ਸਾਡੇ ਲੋਕ ਭਾਰਤ ਦੀ ਅਜ਼ਾਦੀ ਦੀ ਸੌਵੀਂ ਵਰ੍ਹੇਗੰਢ ਮਨਾਉਂਣਗੇ।ਪੂਰੀ ਦੁਨੀਆ, ਤੇਜ਼ੀ ਨਾਲ ਬਦਲ ਰਹੀ ਹੈ।ਸਾਨੂੰ ਦੁਨੀਆ  ਦੇ ਮੁਕ਼ਾਬਲੇ ਜ਼ਿਆਦਾ ਤੇਜ਼ ਰਫਤਾਰ ਨਾਲ, ਬਦਲਾਅ ਅਤੇ ਵਿਕਾਸ ਕਰਨਾ ਹੋਵੇਗਾ।ਅੱਜ ਜੋ ਫ਼ੈਸਲਾ ਅਸੀਂ ਲੈ ਰਹੇ ਹਾਂ, ਜੋ ਬੁਨਿਆਦ ਅਸੀਂ ਰੱਖ ਰਹੇ ਹਾਂ, ਜੋ ਪ੍ਰੋਜੈਕਟ ਅਸੀਂ ਸ਼ੁਰੂ ਕਰ ਰਹੇ ਹਾਂ, ਜੋ ਸਮਾਜਕ ਅਤੇ ਆਰਥਕ ਪਹਿਲਾਂ ਅਸੀਂ ਕਰ ਰਹੇ ਹਾਂ-ਉਨ੍ਹਾਂ ਤੋਂ ਇਹ ਤੈਅ ਹੋਵੇਗਾ, ਕਿ ਸਾਡਾ ਦੇਸ਼ ਕਿੱਥੋਂ ਤੱਕ ਪਹੁੰਚਿਆ ਹੈ।ਸਾਡੇ ਦੇਸ਼ ਵਿੱਚ  ਬਦਲਾਅ ਅਤੇ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ  ਅਤੇ ਇਸ ਦੀ  ਸ਼ਲਾਘਾ ਵੀ ਹੋ ਰਹੀ ਹੈ। ਸਾਡੇ ਦੇਸ਼ ਵਿਚ, ਇਸ ਪ੍ਰਕਾਰ ਦੇ ਬਦਲਾਅ ਸਾਡੀ ਜਨਤਾ, ਸਾਡੀ ਸਿਵਲ ਸੋਸਾਇਟੀ ਅਤੇ ਨਾਗਰਿਕਾਂ ਤੇ ਸਰਕਾਰ ਦੀ ਸਾਂਝੇਦਾਰੀ ਨਾਲ ਸੰਚਾਲਿਤ ਹੁੰਦੇ ਰਹੇ ਹਨ। ਹਮੇਸ਼ਾਂ ਤੋਂ ਸਾਡੀ ਸੋਚ ਇਹ ਰਹੀ ਹੈ, ਕਿ ਅਜਿਹੇ ਪਰਿਵਰਤਨਾਂ ਨਾਲ ਸਮਾਜ ਦੇ ਵਾਂਝੇ ਵਰਗਾਂ ਦਾ ਅਤੇ ਗ਼ਰੀਬਾਂ ਦਾ ਜੀਵਨ,  ਬਿਹਤਰ ਬਣੇ।
 ਮੈਂ ਤੁਹਾਨੂੰ ਸਿਰਫ਼ ਇੱਕ ਉਦਾਹਰਣ ਦਿੰਦਾ ਹਾਂ। ਇਸ ਸਮੇਂ ਗ੍ਰਾਮ ਸਵਰਾਜ ਅਭਿਆਨ ਦੇ ਤਹਿਤ ਸੱਤ ਪ੍ਰਮੁੱਖ ਪ੍ਰੋਗਰਾਮਾਂ ਦਾ ਲਾਭ ਸਾਡੇ ਸਭ ਤੋਂ ਗ਼ਰੀਬ ਅਤੇ ਵਾਂਝੇ ਨਾਗਰਿਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।ਇਨ੍ਹਾਂ ਸੇਵਾਵਾਂ ਵਿੱਚ ਬਿਜਲੀ, ਬੈਂਕਿੰਗ, ਕਲਿਆਣਕਾਰੀ ਅਤੇ ਬੀਮਾ ਪ੍ਰੋਗਰਾਮਾਂ ਦੇ ਨਾਲ-ਨਾਲ ਦੁਰਗਮ ਇਲਾਕਿਆਂ ਤੱਕ ਟੀਕਾਕਰਨ ਦੀ ਸੁਵਿਧਾ ਪਹੁੰਚਾਉਣਾ ਸ਼ਾਮਲ ਹੈ।ਗ੍ਰਾਮ ਸਵਰਾਜ ਅਭਿਆਨ ਦੇ ਦਾਇਰੇ ਵਿੱਚ ਉਨ੍ਹਾਂ 117 ਅਭਿਲਾਸ਼ੀ ਜ਼ਿਲ੍ਹਿਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ, ਜੋ ਅਜ਼ਾਦੀ ਦੇ ਸੱਤ ਦਹਾਕੇ ਬਾਅਦ ਵੀ, ਸਾਡੀ ਵਿਕਾਸ ਯਾਤਰਾ ਵਿੱਚ ਪਿੱਛੇ ਰਹਿ ਗਏ ਹਨ।
 ਇਨ੍ਹਾਂ ਜ਼ਿਲ੍ਹਿਆਂ ਦੀ ਅਬਾਦੀ ਵਿੱਚ, ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਲੋਕਾਂ ਦੀ ਸੰਖਿਆ ਵੱਧ ਹੈ। ਸਾਡੇ ਸਾਹਮਣੇ, ਸਮਾਜਿਕ ਅਤੇ ਆਰਥਿਕ ਪਿਰਾਮਿਡ ਵਿੱਚ ਸਭ ਤੋਂ ਹੇਠਾਂ ਰਹਿ ਗਏ ਦੇਸ਼ ਵਾਸੀਆਂ ਦੇ ਜੀਵਨ-ਪੱਧਰ ਨੂੰ ਤੇਜ਼ੀ ਨਾਲ ਸੁਧਾਰਨ ਦਾ ਚੰਗਾ ਮੌਕਾ ਹੈ।ਗ੍ਰਾਮ ਸਵਰਾਜ ਅਭਿਆਨ ਦਾ ਕਾਰਜ ਸਿਰਫ਼ ਸਰਕਾਰ ਵਲੋਂ ਨਹੀਂ ਕੀਤਾ ਜਾ ਰਿਹਾ ਹੈ।ਇਹ ਅਭਿਆਨ, ਸਰਕਾਰ ਅਤੇ ਸਮਾਜ ਦੇ ਸੰਯੁਕਤ ਯਤਨ ਨਾਲ ਚਲ ਰਿਹਾ ਹੈ।ਇਨ੍ਹਾਂ ਯਤਨਾਂ ਵਿੱਚ, ਅਜਿਹੇ ਨਾਗਰਿਕ ਸਰਗਰਮ ਹਨ, ਜੋ ਕਮਜ਼ੋਰ ਵਰਗਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ, ਉਨ੍ਹਾਂ ਦੀ ਤਕਲੀਫ਼ ਵੰਡਣ ਅਤੇ ਸਮਾਜ ਨੂੰ ਕੁਝ ਦੇਣ ਲਈ, ਹਮੇਸ਼ਾਂ ਤਿਆਰ ਰਹਿੰਦੇ ਹਨ।
 ਭਾਰਤੀ ਪਰੰਪਰਾ ਵਿਚ, ਦਰਿਦਰ-ਨਾਰਾਇਣ ਦੀ ਸੇਵਾ ਨੂੰ ਸਭ ਤੋਂ ਚੰਗਾ ਕੰਮ ਕਿਹਾ ਗਿਆ ਹੈ।ਭਗਵਾਨ ਬੁੱਧ ਨੇ ਵੀ ਕਿਹਾ ਸੀ ਕਿ ‘ਅਭਿਤਵਰੇਤ ਕਲਯਾਣੇ’ ਭਾਵ ਭਲਾਈ ਦੇ ਕੰਮ, ਹਮੇਸ਼ਾਂ ਤਤਪਰਤਾ ਨਾਲ ਕਰਨੇ ਚਾਹੀਦੇ ਹਨ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਾਰੇ ਭਾਰਤਵਾਸੀ, ਸਮਾਜ ਅਤੇ ਦੇਸ਼ ਦੀ ਭਲਾਈ ਲਈ, ਤੱਤਪਰਤਾ ਦੇ ਨਾਲ ਆਪਣਾ ਯੋਗਦਾਨ ਦਿੰਦੇ ਰਹਾਂਗੇ।

ਪਿਆਰੇ ਦੇਸ਼ ਵਾਸੀਓ,
 ਸੁਤੰਤਰਤਾ ਦਿਵਸ ਦਾ ਹਮੇਸ਼ਾਂ ਹੀ ਇੱਕ ਵਿਸ਼ੇਸ਼ ਮਹੱਤਵ ਹੁੰਦਾ ਹੈ।ਲੇਕਿਨ ਇਸ ਵਾਰ, ਇਸ ਦਿਵਸ ਦੇ ਨਾਲ ਇੱਕ ਖ਼ਾਸ ਗੱਲ ਜੁੜੀ ਹੋਈ ਹੈ।ਕੁੱਝ ਹੀ ਹਫ਼ਤਿਆਂ ਬਾਅਦ, 2 ਅਕਤੂਬਰ ਤੋਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਸਮਾਰੋਹ ਸ਼ੁਰੂ ਹੋ ਜਾਣਗੇ।ਗਾਂਧੀ ਜੀ ਨੇ, ਸਿਰਫ਼ ਸਾਡੇ ਸੁਤੰਤਰਤਾ ਸੰਘਰਸ਼ ਦੀ ਅਗਵਾਈ ਹੀ ਨਹੀਂ ਕੀਤੀ ਸੀ, ਬਲਕਿ ਉਹ ਸਾਡੇ ਨੈਤਿਕ ਪੱਥ-ਪ੍ਰਦਰਸ਼ਕ ਵੀ ਸਨ, ਅਤੇ ਹਮੇਸ਼ਾ ਰਹਿਣਗੇ। ਭਾਰਤ ਦੇ ਰਾਸ਼ਟਰਪਤੀ ਵਜੋਂ, ਮੈਨੂੰ ਅਫ਼ਰੀਕਾ ਦੇ ਦੇਸ਼ਾਂ ਦੀ ਯਾਤਰਾ ਕਰਨ ਦਾ ਸੁਅਵਸਰ ਪ੍ਰਾਪਤ ਹੋਇਆ।ਵਿਸ਼ਵ ਵਿੱਚ, ਹਰ ਜਗ੍ਹਾ, ਜਿਥੇ-ਜਿਥੇ ਮੈਂ ਗਿਆ, ਸੰਪੂਰਨ ਮਾਨਵਤਾ ਦੇ ਆਦਰਸ਼ ਵਜੋਂ ਗਾਂਧੀ ਜੀ ਨੂੰ ਸਨਮਾਨ ਨਾਲ ਯਾਦ ਕੀਤਾ ਜਾਂਦਾ ਹੈ।ਉਨ੍ਹਾਂ ਨੂੰ ਭਾਰਤ ਦੇ ਸਾਕਾਰ ਰੂਪ ਵਜੋਂ ਦੇਖਿਆ ਜਾਂਦਾ ਹੈ।
 ਸਾਨੂੰ ਗਾਂਧੀ ਜੀ ਦੇ ਵਿਚਾਰਾਂ ਦੀ ਗਹਿਰਾਈ ਨੂੰ ਸਮਝਣ ਦਾ ਪ੍ਰਯਤਨ ਕਰਨਾ ਹੋਵੇਗਾ।ਉਨ੍ਹਾਂ ਨੂੰ ਰਾਜਨੀਤੀ ਅਤੇ ਸੁਤੰਤਰਤਾ ਦੀ ਸੀਮਤ ਪਰਿਭਾਸ਼ਾ, ਪ੍ਰਵਾਨ ਨਹੀਂ ਸੀ।ਜਦੋਂ ਗਾਂਧੀ ਜੀ ਅਤੇ ਉਨ੍ਹਾਂ ਦੀ ਪਤਨੀ ਕਸਤੂਰਬਾ, ਚੰਪਾਰਨ ਵਿੱਚ ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਅੰਦੋਲਨ ਦੇ ਸਿਲਸਿਲੇ ਵਿੱਚ ਬਿਹਾਰ ਗਏ ਤਾਂ ਉੱਥੇ ਉਨ੍ਹਾਂ ਨੇ ਕਾਫ਼ੀ ਸਮਾਂ, ਉੱਥੋਂ ਦੇ ਲੋਕਾਂ, ਵਿਸ਼ੇਸ਼ ਕਰਕੇ ਔਰਤਾਂ ਅਤੇ ਬੱਚਿਆਂ ਨੂੰ, ਸਵੱਛਤਾ ਅਤੇ ਸਿਹਤ ਦੀ ਸਿੱਖਿਆ ਦੇਣ ਵਿੱਚ ਲਗਾਇਆ। ਚੰਪਾਰਨ ਵਿੱਚ, ਅਤੇ ਹੋਰ ਬਹੁਤ ਸਾਰੇ ਸਥਾਨਾਂ ’ਤੇ, ਗਾਂਧੀ ਜੀ ਨੇ ਖ਼ੁਦ, ਸਵੱਛਤਾ ਅਭਿਆਨ ਦੀ ਅਗਵਾਈ ਕੀਤੀ, ਉਨ੍ਹਾਂ ਨੇ ਸਾਫ਼-ਸਫ਼ਾਈ ਨੂੰ, ਆਤਮ-ਅਨੁਸ਼ਾਸਨ ਤੇ ਸਰੀਰਕ ਅਤੇ ਮਾਨਸਿਕ ਸਿਹਤ ਲਈ ਜ਼ਰੂਰੀ ਮੰਨਿਆ।
 ਉਸ ਸਮੇਂ, ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਉਠਾਇਆ ਸੀ ਕਿ ਇਨ੍ਹਾਂ ਸਾਰੀਆਂ ਗੱਲਾਂ ਦਾ ਭਲਾ ਸੁਤੰਤਰਤਾ ਸੰਘਰਸ਼ ਦੇ ਨਾਲ ਕੀ ਲੇਣਾ-ਦੇਣਾ ਹੈ? ਮਹਾਤਮਾ ਗਾਂਧੀ ਦੇ ਲਈ, ਸੁਤੰਤਰਤਾ ਦੇ ਅਭਿਆਨ ਵਿੱਚ, ਉਨ੍ਹਾਂ ਗੱਲਾਂ ਦਾ ਬਹੁਤ ਮਹੱਤਵ ਸੀ। ਉਨ੍ਹਾਂ ਲਈ ਉਹ ਸਿਰਫ਼ ਰਾਜਨੀਤਕ ਸੱਤਾ ਪ੍ਰਾਪਤ ਕਰਨ ਦਾ ਸੰਘਰਸ਼ ਨਹੀਂ ਸੀ, ਬਲਕਿ ਗ਼ਰੀਬ ਤੋਂ ਗ਼ਰੀਬ ਲੋਕਾਂ ਨੂੰ ਸਸ਼ਕਤ ਬਣਾਉਣ, ਅਨਪੜ੍ਹ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਹਰ ਵਿਅਕਤੀ, ਪਰਿਵਾਰ, ਸਮੂਹ ਅਤੇ ਪਿੰਡ ਦੇ ਲਈ ਸਨਮਾਨ ਦੇ ਨਾਲ ਜੀਵਨ ਜਿਉਂਣ ਦੇ ਅਧਿਕਾਰ ਦਾ ਸੰਘਰਸ਼ ਸੀ।
 ਗਾਂਧੀ ਜੀ ‘ਸਵਦੇਸ਼ੀ’ ’ਤੇ ਬਹੁਤ ਜ਼ੋਰ ਦਿੰਦੇ ਸਨ।ਉਨ੍ਹਾਂ ਲਈ ਇਹ ਭਾਰਤੀ ਪ੍ਰਤਿਭਾ ਅਤੇ ਸੰਵੇਦਨਸ਼ੀਲਤਾ ਨੂੰ ਹੁਲਾਰਾ ਦੇਣ ਦਾ ਪ੍ਰਭਾਵਸ਼ਾਲੀ ਸਾਧਨ ਸੀ।ਉਹ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਪ੍ਰਚਲਿਤ ਬੌਧਿਕ ਧਾਰਾਵਾਂ ਦੇ ਬਾਰੇ ਜਾਗਰੂਕ ਸਨ।ਉਹ ਇਹ ਮੰਨਦੇ ਸਨ ਕਿ, ਭਾਰਤੀ ਸੱਭਿਅਤਾ ਦੇ ਅਨੁਸਾਰ, ਸਾਨੂੰ ਪੱਖਪਾਤ ਤੋਂ ਮੁਕਤ ਹੋ ਕੇ, ਨਵੇਂ-ਨਵੇਂ ਵਿਚਾਰਾਂ ਦੇ ਲਈ ਆਪਣੇ ਦਿਮਾਗ਼ ਦੀਆਂ ਖਿੜਕੀਆਂ ਖੁੱਲ੍ਹੀਆਂ ਰੱਖਣੀਆਂ ਚਾਹੀਦੀਆਂ ਹਨ।ਇਹ ਸਵਦੇਸ਼ੀ ਦੀ ਉਨ੍ਹਾਂ ਦੀ ਆਪਣੀ ਸੋਚ ਸੀ।ਦੁਨੀਆਂ ਦੇ ਨਾਲ ਸਾਡੇ ਸਬੰਧਾਂ ਨੂੰ ਪਰਿਭਾਸ਼ਿਤ ਕਰਨ ਵਿੱਚ-ਸਾਡੀ ਅਰਥਵਿਵਸਥਾ, ਸਿਹਤ, ਸਿੱਖਿਆ, ਸਮਾਜਿਕ ਅਕਾਂਖਿਆਵਾਂ ਅਤੇ ਨੀਤੀਗਤ ਵਿਕਲਪਾਂ ਦੀ ਚੋਣ ਵਿੱਚ- ਸਵਦੇਸ਼ੀ ਦੀ ਇਹ ਸੋਚ ਅੱਜ ਵੀ ਪ੍ਰਸੰਗਿਕ ਹੈ।
 ਗਾਂਧੀ ਜੀ ਦਾ ਮਹਾਨ ਸੰਦੇਸ਼ ਇਹੀ ਸੀ ਕਿ ਹਿੰਸਾ ਦੀ ਥਾਂ, ਅਹਿੰਸਾ ਦੀ ਸ਼ਕਤੀ ਕਿਤੇ ਵੱਧ ਹੈ।ਹਮਲਾ ਕਰਨ ਦੀ ਬਜਾਏ,ਸੰਯਮ ਵਰਤਣਾ, ਕਿਤੇ ਵੱਧ ਸ਼ਲਾਘਾਯੋਗ ਹੈ ਅਤੇ ਸਾਡੇ ਸਮਾਜ ਵਿੱਚ ਹਿੰਸਾ ਦੇ ਲਈ ਕੋਈ ਥਾਂ ਨਹੀਂ ਹੈ। ਗਾਂਧੀ ਜੀ ਨੇ ਅਹਿੰਸਾ ਦਾ ਇਹ ਹਥਿਆਰ ਸਾਨੂੰ ਪ੍ਰਦਾਨ ਕੀਤਾ ਹੈ।ਉਨ੍ਹਾਂ ਦੀਆਂ ਹੋਰ ਸਿੱਖਿਆਂਵਾ ਦੀ ਤਰ੍ਹਾਂ, ਅਹਿੰਸਾ ਦਾ ਇਹ ਮੰਤਰ ਵੀ, ਭਾਰਤ ਦੀ ਪ੍ਰਾਚੀਨ ਪਰੰਪਰਾ ਵਿੱਚ ਮੌਜੂਦ ਸੀ, ਅਤੇ ਅੱਜ 21ਵੀਂ ਸਦੀ ਵਿੱਚ ਵੀ, ਸਾਡੇ ਜੀਵਨ ਵਿੱਚ ਇਹ ਓਨਾ ਹੀ ਉਪਯੋਗੀ ਅਤੇ ਪ੍ਰਸੰਗਿਕ ਹੈ।
 ਇਸ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਜੋ ਗਾਂਧੀ ਜੀ ਦੀ 150ਵੀਂ ਜਯੰਤੀ ਸਮਾਰੋਹਾਂ ਦੇ ਇੰਨਾ ਕਰੀਬ ਹੈ, ਅਸੀਂ ਸਭ ਭਾਰਤਵਾਸੀ ਆਪਣੇ ਦਿਨ-ਪ੍ਰਤੀਦਿਨ ਦੇ ਆਚਰਣ ਵਿੱਚ, ਉਨ੍ਹਾਂ ਵੱਲੋਂ ਸੁਝਾਏ ਗਏ ਰਸਤਿਆਂ ’ਤੇ ਚੱਲਣ ਦਾ ਸੰਕਲਪ ਲਈਏ।ਸਾਡੀ ਸੁਤੰਤਰਤਾ ਦਾ ਉਤਸਵ ਮਨਾਈਏ, ਅਤੇ ਭਾਰਤੀਅਤਾ  ਦੇ ਗੌਰਵ ਨੂੰ ਮਹਿਸੂਸ ਕਰਨ ਦਾ, ਇਸ ਤੋਂ ਬਿਹਤਰ ਕੋਈ ਹੋਰ ਤਰੀਕਾ ਨਹੀਂ ਹੋ ਸਕਦਾ।
 ਇਹ ਭਾਰਤੀਅਤਾ ਸਿਰਫ਼ ਸਾਡੇ ਲਈ ਨਹੀਂ ਹੈ।ਇਹ ਪੂਰੇ ਵਿਸ਼ਵ ਨੂੰ ਭਾਰਤੀ ਸਭਿਅਤਾ ਦੀ ਦੇਣ ਹੈ।ਗਾਂਧੀ ਜੀ ਅਤੇ ਭਾਰਤ ਦੀ ਸੋਚ ‘ਵਸੈਧੈਵ ਕੁਟੰਬਕਮ੍’ ਦੀ ਰਹੀ ਹੈ, ਅਸੀਂ ਪੂਰੀ ਦੁਨੀਆ ਨੂੰ ਇੱਕ ਹੀ ਪਰਿਵਾਰ ਮੰਨਦੇ ਹਾਂ। ਇਸ ਲਈ ਸਾਡਾ ਧਿਆਨ ਹਮੇਸ਼ਾਂ ਵਿਸ਼ਵ-ਕਲਿਆਣ ’ਤੇ ਹੁੰਦਾ ਹੈ, ਚਾਹੇ ਉਹ ਅਫ਼ਰੀਕੀ ਦੇਸ਼ਾਂ ਦੀ ਸਹਾਇਤਾ ਕਰਨਾ ਹੋਵੇ, ਜਲਵਾਯੂ ਪਰਿਵਰਤਨ ਦੇ ਮੁੱਦੇ ’ਤੇ ਪਹਿਲ ਕਰਨੀ ਹੋਵੇ। ਸੰਯੁਕਤ ਰਾਸ਼ਟਰ ਦੇ ਸ਼ਾਂਤੀ ਅਭਿਆਨਾਂ ਲਈ ਦੁਨੀਆ ਦੇ ਵੱਖ-ਵੱਖ ਖੇਤਰਾਂ ਵਿੱਚ ਸੈਨਾ ਭੇਜਣੀ ਹੋਵੇ, ਗੁਆਂਢੀ ਦੇਸ਼ਾਂ ਵਿੱਚ ਕੁਦਰਤੀ ਆਪਦਾ ਦੇ ਸਮੇਂ ਮਦਦ ਪਹੁੰਚਾਉਣੀ ਹੋਵੇ, ਜਾਂ ਫਿਰ ਵਿਸ਼ਵ ਵਿੱਚ ਕਿਤੇ ਵੀ, ਮੁਸ਼ਕਲ ਹਾਲਾਤਾਂ ਵਿੱਚ ਫਸੇ ਭਾਰਤ ਵਾਸੀਆਂ ਨੂੰ ਉੱਥੋਂ ਸੁਰੱਖਿਅਤ ਕੱਢਣ ਦੇ ਨਾਲ-ਨਾਲ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਉੱਥੋਂ ਬਾਹਰ ਕੱਢਣਾ ਹੋਵੇ।ਗਾਂਧੀ ਜੀ ਅਤੇ ਭਾਰਤ ਦੀ ਅਜਿਹੀ ਸੋਚ ਦੇ ਅਨੁਸਾਰ, ਅਸੀਂ ਸਿਹਤ ਤੇ ਮਾਨਵ-ਕਲਿਆਣ ਲਈ ਯੋਗ ਅਭਿਆਸ ਨੂੰ, ਅਤੇ ਵਿਕਾਸ ਲਈ ਆਧੁਨਿਕ ਟੈਕਨੋਲੋਜੀ ਨੂੰ, ਪੂਰੀ ਦੁਨੀਆ ਦੇ ਨਾਲ ਸਾਂਝਾ ਕਰਦੇ ਹਾਂ।ਅਸੀਂ ਸਭ ਗਾਂਧੀ ਜੀ ਦੀ ਸੰਤਾਨ ਹਾਂ।ਜਦੋਂ ਅਸੀਂ ਇਕੱਲੇ ਚੱਲਦੇ ਹਾਂ, ਉਦੋਂ ਵੀ ਸਾਡੀਆਂ ਅੱਖਾਂ ਵਿਚ ਪੂਰੀ ਮਾਨਵਤਾ ਦੀ ਭਲਾਈ ਦੇ ਸੁਪਨੇ ਹੁੰਦੇ ਹਨ।
ਪਿਆਰੇ ਦੇਸ਼ ਵਾਸੀਓ,
 ਅਨੇਕ ਯੂਨੀਵਰਸਿਟੀਆਂ ਵਿੱਚ ਆਪਣੇ ਸੰਵਾਦ ਦੌਰਾਨ, ਮੈਂ ਵਿਦਿਆਰਥੀਆਂ ਨੂੰ ਇਹ ਤਾਕੀਦ ਕੀਤੀ ਹੈ ਕਿ ਉਹ ਸਾਲ ਵਿੱਚ ਚਾਰ ਜਾਂ ਪੰਜ ਦਿਨ ਕਿਸੇ ਪਿੰਡ ਵਿੱਚ ਬਿਤਾਉਣ।ਭਾਵ ‘ਯੂਨੀਵਰਸਿਟੀ’ਜ਼ ਸੋਸ਼ਲ ਰਿਸਪੌਂਸਿਬਿਲਿਟੀ’ ਵਜੋਂ ਵਿੱਚ ਕੀਤੇ ਜਾਣ ਵਾਲੇ ਇਸ ਯਤਨ ਨਾਲ ਵਿਦਿਆਰਥੀਆਂ ਵਿੱਚ, ਆਪਣੇ ਦੇਸ਼ ਦੀ ਵਾਸਤਵਿਕਤਾ ਦੇ ਬਾਰੇ, ਜਾਣਕਾਰੀ ਵਧੇਗੀ।ਉਨ੍ਹਾਂ ਨੂੰ ਸਮਾਜਿਕ ਭਲਾਈ ਦੇ ਪ੍ਰੋਗਰਾਮਾਂ ਨਾਲ ਜੁੜਨ ਅਤੇ ਉਨ੍ਹਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ ਅਤੇ ਉਹ ਅਜਿਹੇ ਪ੍ਰੋਗਰਾਮਾਂ ਦੇ ਪ੍ਰਭਾਵ ਨੂੰ ਬਿਹਤਰ ਢੰਗ ਸਮਝ ਸਕਣਗੇ।ਇਸ ਪਹਿਲ ਨਾਲ ਵਿਦਿਆਰਥੀਆਂ ਨੂੰ ਵੀ ਲਾਭ ਹੋਵੇਗਾ ਅਤੇ ਨਾਲ ਹੀ ਨਾਲ ਗ੍ਰਾਮੀਣ ਖੇਤਰ ਨੂੰ ਵੀ ਮਦਦ ਮਿਲੇਗੀ।ਇਸ ਨਾਲ, ਸਾਡੀ ਅਜ਼ਾਦੀ ਦੇ ਸੰਘਰਸ਼ ਵਰਗਾ ਜੋਸ਼ ਫਿਰ ਤੋਂ ਪੈਦਾ ਹੋਵੇਗਾ ਅਤੇ ਹਰ ਨਾਗਰਿਕ ਨੂੰ ਰਾਸ਼ਟਰ-ਨਿਰਮਾਣ ਨਾਲ ਜੁੜਨ ਦੀ ਪ੍ਰੇਰਨਾ ਮਿਲੇਗੀ।
 ਆਪਣੇ ਦੇਸ਼ ਦੇ ਨੌਜੁਆਨਾਂ ਵਿੱਚ ਆਦਰਸ਼ਵਾਦ ਅਤੇ ਉਤਸ਼ਾਹ ਦੇਖ ਕੇ ਮੈਨੂੰ ਬਹੁਤ ਸੰਤੋਖ ਦਾ ਅਨੁਭਵ ਹੁੰਦਾ ਹੈ। ਉਨ੍ਹਾਂ ਵਿੱਚ ਆਪਣੇ ਲਈ, ਆਪਣੇ ਪਰਿਵਾਰ ਲਈ, ਸਮਾਜ ਲਈ ਅਤੇ ਆਪਣੇ ਦੇਸ਼ ਲਈ ਕੁਝ-ਨਾ-ਕੁਝ ਹਾਸਲ ਕਰਨ ਦੀ ਭਾਵਨਾ ਦਿਖਾਈ ਦਿੰਦੀ ਹੈ।ਨੈਤਿਕ ਸਿੱਖਿਆ ਦਾ ਇਸ ਤੋਂ ਬਿਹਤਰ ਉਦਾਹਰਣ ਨਹੀਂ ਹੋ ਸਕਦਾ ਹੈ।ਸਿਖਿਆ ਦਾ ਉਦੇਸ਼ ਸਿਰਫ਼ ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕਰ ਲੈਣਾ ਹੀ ਨਹੀਂ ਹੈ, ਬਲਕਿ ਸਾਰਿਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੀ ਭਾਵਨਾ ਨੂੰ ਜਗਾਉਣਾ ਵੀ ਹੈ।ਅਜਿਹੀ ਭਾਵਨਾ ਨਾਲ ਹੀ, ਸੰਵੇਦਨਸ਼ੀਲਤਾ ਅਤੇ ਭਾਈਚਾਰੇ ਨੂੰ ਹੁਲਾਰਾ ਮਿਲਦਾ ਹੈ।ਇਹੀ ਭਾਰਤੀਅਤਾ  ਹੈ।ਇਹੀ ਭਾਰਤ ਹੈ।ਇਹ ਭਾਰਤ ਦੇਸ਼ ‘ਸਾਡੇ ਸਭ ਭਾਰਤ ਦੇ ਲੋਕਾਂ’ ਦਾ ਹੈ, ਨਾ ਕਿ ਸਿਰਫ਼ ਸਰਕਾਰ ਦਾ।
 ਇੱਕਜੁਟ ਹੋ ਕੇ, ਅਸੀਂ ‘ਭਾਰਤ ਦੇ ਲੋਕ’ ਆਪਣੇ ਦੇਸ਼ ਦੇ ਹਰ ਨਾਗਰਿਕ ਦੀ ਮਦਦ ਕਰ ਸਕਦੇ ਹਾਂ। ਇੱਕਜੁਟ ਹੋਕੇ, ਅਸੀਂ ਆਪਣੇ ਵਣਾਂ ਅਤੇ ਕੁਦਰਤੀ ਵਿਰਾਸਤ ਦੀ ਸੰਭਾਲ ਕਰ ਸਕਦੇ ਹਾਂ, ਅਸੀਂ ਆਪਣੇ ਗ੍ਰਾਮੀਣ ਅਤੇ ਸ਼ਹਿਰੀ ਨਿਵਾਸ ਸਥਾਨਾਂ ਨੂੰ ਨਵਾਂ ਜੀਵਨ ਦੇ ਸਕਦੇ ਹਾਂ।ਅਸੀਂ ਸਭ ਗ਼ਰੀਬੀ, ਅਨਪੜ੍ਹਤਾ ਅਤੇ ਅਸਮਾਨਤਾ ਨੂੰ ਦੂਰ ਕਰ ਸਕਦੇ ਹਾਂ।ਅਸੀਂ ਸਭ ਮਿਲਕੇ, ਇਹ ਸਾਰੇ ਕੰਮ ਕਰ ਸਕਦੇ ਹਾਂ ਅਤੇ ਸਾਨੂੰ ਇਹ ਕਰਨਾ ਹੀ ਹੈ।ਸਰਕਾਰ ਦੀ ਇਸ ਵਿੱਚ ਪ੍ਰਮੁੱਖ ਭੂਮਿਕਾ ਹੁੰਦੀ ਹੈ, ਪਰੰਤੂ ਕੇਵਲ ਭੂਮਿਕਾ ਨਹੀਂ।
 ਆਓ, ਅਸੀਂ ਆਪਣੇ ਯਤਨਾਂ ਨੂੰ ਅੱਗੇ ਵਧਾਉਣ ਲਈ ਸਰਕਾਰ ਦੇ ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਦੀ ਪੂਰੀ-ਪੂਰੀ ਵਰਤੋਂ ਕਰੀਏ।ਆਓ, ਦੇਸ਼ ਦੇ ਕੰਮ ਨੂੰ ਆਪਣਾ ਕੰਮ ਸਮਝੀਏ, ਇਹੀ ਸੋਚ ਸਾਨੂੰ ਪ੍ਰੇਰਨਾ ਦੇਵੇਗੀ।
 ਇਨ੍ਹਾਂ ਸ਼ਬਦਾਂ ਦੇ ਨਾਲ, ਮੈਂ ਇੱਕ ਵਾਰ ਫਿਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ, ਸੁਤੰਤਰਤਾ ਦਿਵਸ ਦੀ ਹਾਰਦਿਕ ਵਧਾਈ
ਅਤੇ ਤੁਹਾਡੇ ਸਭ ਦੇ ਸੁਨਹਿਰੇ ਭਵਿੱਖ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਧੰਨਵਾਦ
ਜੈ ਹਿੰਦ!

     
 

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply