Friday, April 19, 2024

ਜ਼ਿਲ੍ਹਾ ਪ੍ਰਸਾਸ਼ਨ ਵਲੋਂ ਖਾਣ ਵਾਲਾ ਤੇਲ ਬਨਾਉਣ ਵਾਲੀ ਫੈਕਟਰੀ ’ਤੇ ਛਾਪੇਮਾਰੀ

ਵੱਖ-ਵੱਖ ਪੈਕਿੰਗ ਵਾਲੇ 2080 ਤੇਲ ਦੇ ਡੱਬੇ ਬਰਾਮਦ

PPN1808201806ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਮ ਜਨਤਾ ਨੂੰ ਵੇਚੀਆਂ ਜਾਣ ਵਾਲੀਆਂ ਖਾਣ ਦੀਆਂ ਚੀਜ਼ਾਂ ਮਿਲਾਵਟ ਰਹਿਤ ਯਕੀਨੀ ਬਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਵਲੋਂ ਸ਼੍ਰੀ ਰਾਮ ਟਰੇਡਰਜ਼, ਫੈਕਟਰੀ ਨੰ: ਐਫ-68, ਇੰਡਸ਼ਟ੍ਰੀਅਲ ਗਰੋਥ ਸੈਂਟਰ ਮਾਨਸਾ ਰੋਡ ਬਠਿੰਡਾ ਵਿਖੇ ਸ਼ਨੀਵਾਰ ਦੇਰ ਸ਼ਾਮ ਛਾਪੇਮਾਰੀ ਕੀਤੀ ਗਈ।
  ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਪਰਨੀਤ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਇਹ ਰੇਡ ਕੀਤੀ ਗਈ ਸੀ।ਸੂਚਨਾ ਅਨੁਸਾਰ ਸ਼੍ਰੀ ਰਾਮ ਟਰੇਡਰਜ਼ ਕੰਪਨੀ ਕੋਲ ਕੇਵਲ ਖਾਣ ਵਾਲੇ ਤੇਲ ਬਨਾਉਣ ਦਾ ਲਾਇਸੈਂਸ ਹੈ, ਪਰੰਤੂ ਇਸ ਕੰਪਨੀ ਵਲੋਂ ਤੇਲ ’ਚ ਮਿਲਾਵਟ ਕਰਕੇ ਉਸ ਨੂੰ ਦੇਸੀ ਘਿਉ ਦੇ ਰੂਪ ’ਚ ਵੇਚਿਆ ਜਾ ਰਿਹਾ ਹੈ।ਸੂਚਨਾ ਮਿਲਣ ’ਤੇ ਡਿਉਟੀ ਮੈਜਿਸਟਰੇਟ ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ, ਐਸ.ਪੀ (ਡੀ) ਸਵਰਨ ਖੰਨਾ, ਵੇਰਕਾ ਦੇ ਜਨਰਲ ਮੈਨੇਜਰ ਰੁਪਿੰਦਰ ਸਿੰਘ ਸੇਖੋਂ, ਡੀ.ਐਸ.ਪੀ ਦਵਿੰਦਰ ਸਿੰਘ, ਨਾਇਬ ਤਹਿਸੀਲਦਾਰ ਜਸਵੀਰ ਸਿੰਘ ਵਿਰਕ, ਇੰਸਪੈਕਟਰ ਡੇਅਰੀ ਵਿਭਾਗ ਦੇਸ ਰਾਜ, ਜ਼ਿਲ੍ਹਾ ਸਿਹਤ  ਅਫ਼ਸਰ ਡਾ. ਅਸ਼ੋਕ ਮੋਂਗਾ ਅਤੇ ਡਾ. ਕਟਿਆਲ ਨੇ ਫੈਕਟਰੀ ਦੀ ਚੈਕਿੰਗ ਕੀਤੀ। ਟੀਮ ਦੇ ਮੈਬਰਾਂ ਵਲੋਂ ਫੈਕਟਰੀ ਦੇ ਮਾਲ ਦੇ ਬਸੰਤ ਨਗਰ ਗਲੀ ਨੰਬਰ 7-ਏ ਘਰ ਦੀ ਵੀ ਚੈਕਿੰਗ ਕੀਤੀ । ਕੁੱਲ 2080 ਵੱਖ-ਵੱਖ ਪੈਕਿੰਗ ਵਾਲੇ ਡੱਬੇ ਵੀ ਮੌਕੇ ’ਤੇ ਬਰਾਮਦ ਕੀਤੇ ਗਏ।ਫੈਕਟਰੀ ਦੇ ਮਾਲਕਾਂ ਦੇ ਘਰ ਤੋਂ ਪੰਜਾਬ ਦੇਸੀ ਘਿਉ ਨਾਂ ਦੇ ਸਟਿਕਰ ਵੀ ਬਰਾਮਦ ਹੋਏ।ਸ਼੍ਰੀ ਰਾਮ ਫਰੇਡਰਜ਼ ਵਲੋਂ ਹੋਮ ਚਾਈਸ ਮਾਰਕਾ ਖਾਣ ਵਾਲਾ ਤੇਲ ਤਿਆਰ ਕੀਤਾ ਜਾਂਦਾ ਹੈ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply