Saturday, April 20, 2024

ਪੁਲਿਸ ਥਾਣਾ ਜੋਗਾ ਤੋਂ ਪ੍ਰੇਸ਼ਾਨ ਮੋਟਰਸਾਇਕਲ ਰੇਹੜੀ ਵਾਲਿਆਂ ਨੇ ਕੀਤੀ ਰੋਸ ਰੈਲੀ

PPN1808201809ਭੀਖੀ, 18 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਮੋਟਰਸਾਇਕਲ ਰੇਹੜੀ ਚਲਾਉਣ ਵਾਲੇ ਮਜਦੂਰਾਂ ਨੂੰ ਪੁਲਿਸ ਥਾਣਾ ਜੋਗਾ `ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆਂ ਰੋਸ਼ ਵਜੋ ਡਾਕਟਰ ਅੰਬੇਡਕਰ ਰਿਕਸ਼ਾ ਰੇਹੜੀ ਮਜਦੂਰ ਯੂਨੀਅਨ (ਏਕਟੂ) ਵਲੋਂ ਜੋਗਾ ਦੀ ਰਮਦਾਸੀਆਂ ਸਿੱਖਾਂ ਦੀ ਧਰਮਸ਼ਾਲਾ ਵਿਖੇ ਭਰਵੀ ਰੈਲੀ ਕੀਤੀ ਗਈ।ਜਿਸ ਵਿੱਚ ਪਹੁੰਚੇ ਪਿੰਡ ਵਾਸੀਆ ਨੇ ਰੇਹੜੀ ਮਜਦੂਰਾਂ ਨੂੰ ਪੁਲਿਸ ਵਲੋਂ ਕੰਮ ਕਰਨ ਤੋਂ ਰੋਕਣ ਦੀ ਸ਼ਖਤ ਨਿੰਦਿਆ ਅਤੇ  ਥਾਣੇ ਦੇ ਇਲਾਕੇ ਵਿੱਚ ਹੁੰਦੀਆਂ ਚੋਰੀ ਵਰਗੀਆਂ ਵਾਰਦਾਤਾਂ ਰੋਕਣ ਅਤੇ ਚੋਰਾ ਨੂੰ ਬੇਪਰਦ ਕਰਨ ਵਿਚ ਅਸਾਫਲ ਰਹਿਣ ਦੀ ਵੀ ਥਾਣਾ ਪੁਲਿਸ ਜੋਗਾ ਦੇ ਮੁਲਾਜਮਾ ਦੀ ਜੰਮ ਕੇ ਅਲੋਚਨਾ ਕੀਤੀ।
ਲਿਬਰੇਸ਼ਨ ਦੇ ਬਲਾਕ ਆਗੂ ਬੱਲਾ ਸਿੰਘ ਰੱਲਾ ਅਤੇ ਡਾ. ਅੰਬੇਡਕਰ ਰਿਕਸ਼ਾ ਰੇਹੜੀ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਮਾਨਸਾ ਨੇ ਕਿਹਾ ਕਿ ਆਪਣੇ ਆਪ ਨੂੰ ਥੋੜਾ ਸੋਖਾ ਕਰਨ ਅਤੇ ਬੱਚਿਆਂ ਦਾ ਪੇਟ ਪਾਲਣ ਲਈ ਮਜਦੂਰਾਂ ਨੇ ਰੇਹੜੀਆ `ਤੇ ਮੋਟਰਸਾਇਕਲ ਲਗਾਏ ਹਨ, ਪਰ ਪੰਜਾਬ ਸਲਕਾਰ ਮਜਦੂਰਾਂ ਨੂੰ ਕੀਤੇ ਚੋਣ ਵਾਅਦੇ ਪੂਰੇ ਕਰਨ ਦੀ ਥਾਂ ਪਹਿਲਾਂ ਤੋ ਚੱਲ ਰਹੇ ਕੰਮ ਬੰਦ ਕਰਨ `ਤੇ ਤੁਲੀ ਪਈ ਹੈ ।ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਜਿਲਾ ਆਗੂ ਕਾਮਰੇਡ ਅਮਰੀਕ ਸਮਾਓ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਸਿਰਫ ਤੇ ਸਿਰਫ ਸਰਮਾਏਦਾਰ ਤੇ ਪੇਂਡੂ ਧਨਾਡਾਂ ਦੀ ਹੀ ਸੇਵਾ ਕਰ ਰਹੀ ਹੈ ਅਤੇ ਮਿਹਨਤ ਕਰਨ ਵਾਲਿਆਂ ਨੂੰ ਕੰਮ ਕਰਨ ਤੋਂ ਵੀ ਰੋਕ ਰਹੀ ਹੈ।ਉਨਾਂ ਕਿਹਾ ਕਿ ਪਹਿਲਾਂ ਸ੍ਰੋਮਣੀ ਅਕਾਲੀ ਦਲ ਨੂੰ ਵੀ ਅਜਿਹੀਆਂ ਨੀਤੀਆਂ ਲਾਗੂ ਕਰਨ `ਤੇ ਪੰਜਾਬ ਦੇ ਲੋਕ ਸਤਾ ਚੋ ਬਾਹਰ ਕਰ ਚੁੱਕੇ ਹਨ।
ਡਾ. ਅੰਬੇਡਕਰ ਰਿਕਸ਼ਾ ਰੇਹੜੀ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਮਾਨਸਾ ਅਤੇ ਲਿਬਰੇਸ਼ਨ ਦੇ ਬਲਾਕ ਆਗੂ ਬੱਲਾ ਸਿੰਘ ਰੱਲਾ ਦੀ ਅਗਵਾਈ ਹੇਠ ਇੱਕ ਵਫਦ ਐਸ.ਐਚ.ਓ ਥਾਣਾ ਜੋਗਾ ਬਲਵਿੰਦਰ ਸਿੰਘ ਨੂੰ ਮਿਲਿਆ ਜਿੱਥੇ ਥਾਣਾ ਮੁਖੀ ਵਲੋਂ ਰੇਹੜੀ ਮਜਦੂਰਾਂ ਨੂੰ ਪੁਲਿਸ ਵਲੋਂ ਬਿਨਾ ਕਿਸੇ ਕਾਰਣ ਨਾ ਰੋਕਣ ਦਾ ਭਰੋਸਾ ਦਿੱਤਾ ਗਿਆ।
ਇਸ ਸਮੇਂ  ਪੰਜਾਬ ਕਿਸਾਨ ਯੂਨੀਅਨ ਦੇ ਜਗਜੀਤ ਸਿੰਘ ਜੋਗਾ, ਹਰਨੇਕ ਸਿੰਘ ਜੋਗਾ, ਭੋਲਾ ਸਿੰਘ ਪੰਡਿਤ ਜੋਗਾ, ਰੇਹੜੀ ਯੂਨੀਅਨ ਦੇ ਮੇਲਾ ਸਿੰਘ, ਭੀਖੀ ਦੇ ਪ੍ਰਧਾਨ ਭਿੰਦਰ ਸਿੰਘ ਖੀਵਾ, ਬਰੇਟਾ ਦੇ ਪ੍ਰਕਾਸ ਸਿੰਘ,ਹੰਸਾ ਸਿੰਘ ਆਦਿ ਹਾਜਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply