Thursday, March 28, 2024

ਜ਼ਿਲ੍ਹਾ ਟੇਬਲ ਟੈਨਿਸ ਮੁਕਾਬਲੇ ‘ਚ ਛਾਈਆਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਦੀਆਂ ਖਿਡਾਰਣਾਂ

PPN20081425

ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ ਸੱਗੂ)- ਦੋ ਦਿਨਾ ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ 2014-15 ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੀਆਂ ਖਿਡਾਰਣਾਂ  ਮੁਕਾਬਲੇ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਕੇ ਮੁਕਾਬਲੇ ਵਿੱਚ ਮੋਹਰੀ ਰਹੀਆਂ।ਜ਼ਿਲ੍ਹਾ ਟੇਬਲ ਟੈਨਿਸ ਕਮੇਟੀ ਦੇ ਚੇਅਰਮੈਨ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਅਤੇ ਕੋ-ਚੇਅਰਮੈਨ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਦੀ ਅਗਵਾਈ ਵਿੱਚ ਹੋਏ ਇਹਨਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਭਰ ਤੋਂ ਲੜਕੀਆਂ ਦੇ ਅੰਡਰ-14 ਗਰੁੱਪ ਦੀਆਂ 7 ਟੀਮਾ, ਅੰਡਰ-17 ਗਰੁੱਪ ਦੀਆਂ 3 ਟੀਮਾਂ, ਅੰਡਰ-19 ਗਰੁੱਪ ਦੀਆਂ 7 ਟੀਮਾਂ ਨੇ ਭਾਗ ਲਿਆ।ਅੰਡਰ-14 ਗਰੁੱਪ ਵਿੱਚ ਡੀ.ਏ.ਵੀ. ਸਕੂਲ ਲਾਰੰਸ ਰੋਡ ਪਹਿਲੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੂਜੇ ਅਤੇ ਸਪਰਿੰਗ ਡੇਲ ਸੀ: ਸੈ: ਸਕੂਲ ਤੀਜੇ ਨੰਬਰ ਤੇ ਰਹੇ।ਅੰਡਰ-17 ਗਰੁੱਪ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਪਹਿਲੇ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਦੂਜੇ ਅਤੇ ਸਰਕਾਰੀ ਕੰਨਿਆ ਸੀ: ਸੈ: ਸਕੂਲ ਮਾਲ ਰੋਡ ਤੀਜੇ ਨੰਬਰ ਤੇ ਰਹੇ ।ਅੰਡਰ-19 ਗਰੁੱਪ ਵਿੱਚ ਡੀ.ਏ.ਵੀ. ਇੰਟਰਨੈਸ਼ਨਲ ਪਬਲਿਕ ਸਕੂਲ ਪਹਿਲੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਮਜੀਠਾ ਬਾਈਪਾਸ ਦੂਜੇ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਤੀਸਰੇ ਸਥਾਨ ਤੇ ਰਹੇ ।ਸ੍ਰ. ਚਰਨਜੀਤ ਸਿੰਘ ਅਤੇ ਸ੍ਰੀ ਅਸ਼ੋਕ ਕੁਮਾਰ ਨੇ ਇਹਨਾਂ ਮੁਕਾਬਲਿਆਂ ਦਾ ਸੁਚੱਜੇ ਢੰਗ ਨਾਲ ਆਯੋਜਨ ਕੀਤਾ।ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਮੈਂਬਰ ਇੰਚਾਰਜ ਸ੍ਰ. ਹਰਮਿੰਦਰ ਸਿੰਘ, ਸ੍ਰ. ਨਵਪ੍ਰੀਤ ਸਿੰਘ, ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਅਤੇ ਖੇਡ ਇੰਚਾਰਜ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਉਹਨਾਂ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ । 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply