Tuesday, April 16, 2024

ਵੱਖ-ਵੱਖ ਅਪਰਾਧਿਕ ਮਾਮਲਿਆਂ ‘ਚ ਲੋੜੀਂਦਾ ਸ਼ਿੰਗਾਰਾ ਸਿੰਘ ਕਾਬੂ

PPN250202
ਫਾਜਿਲਕਾ, 25 ਫਰਵਰੀ  ਫਰਵਰੀ (ਵਿਨੀਤ ਅਰੋੜਾ): ਫ਼ਾਜ਼ਿਲਕਾ ਇਲਾਕੇ ਅੰਦਰ ਲੁੱਟਮਾਰ, ਡਕੈਤੀ, ਚੋਰੀ ਅਤੇ ਅਪਰਾਧਿਕ ਮਾਮਲਿਆਂ ਵਿਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਸ਼ਿੰਗਾਰਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਨਵੀਂ ਆਬਾਦੀ ਨੂੰ ਫ਼ਾਜ਼ਿਲਕਾ ਥਾਣਾ ਸਿਟੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ.ਐਸ.ਓ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਸ਼ਿੰਗਾਰਾ ਸਿੰਘ ਦੇ ਖਿਲਾਫ 13 ਦਸੰਬਰ 2012 ਨੂੰ ਅਸਲਾ ਐਕਟ ਅਧੀਨ ਥਾਣਾ ਸਿਟੀ ਫ਼ਾਜ਼ਿਲਕਾ ਵਿਖੇ ਪਰਚਾ ਦਰਜ ਕੀਤਾ ਗਿਆ ਗਿਆ ਸੀ। ਉਸ ਤੋਂ ਬਾਅਦ ਉਹ ਅਦਾਲਤ ਵਿਚ ਪੇਸ਼ ਨਹੀ ਹੋਇਆ, ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ। ਉਨਾਂ ਦੱਸਿਆ ਕਿ 29 ਜਨਵਰੀ 2013 ਨੂੰ ਕਾਂਸ਼ੀ ਰਾਮ ਕਾਲੋਨੀ ਅੰਦਰ ਕੈਲਾਸ਼ ਰਾਣੀ ਦੇ ਘਰੋਂ 70 ਹਜ਼ਾਰ ਰੁਪਏ ਦੀ ਨਗਦੀ ਅਤੇ ਸੋਨਾ ਚੋਰੀ ਕਰਕੇ ਉਸ ਨੂੰ ਜ਼ਖ਼ਮੀ ਕੀਤਾ ਗਿਆ ਸੀ, ਪੁੱਛ ਗਿੱਛ ਦੇ ਆਧਾਰ ‘ਤੇ ਪੁਲਿਸ ਵੱਲੋਂ ਤਿਆਰ ਸਕੈੱਚ ਨੂੰ ਮੁੱਖ ਰੱਖਦਿਆਂ ਉਸ ਖਿਲਾਫ 454, 380 ਆਈ.ਪੀ.ਸੀ. ਅਧੀਨ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਸ਼ਿੰਗਾਰਾ ਸਿੰਘ ਨੇ ਰਾਧਾ ਸੁਆਮੀ ਕਾਲੋਨੀ ਅੰਦਰ ਠੇਕੇਦਾਰਾਂ ਕੋਲੋਂ 5 ਲੱਖ ਰੁਪਏ ਦੀ ਰਾਸ਼ੀ ਲੁੱਟੀ, ਉਸ ਖਿਲਾਫ 3 ਮਾਰਚ 2013 ਨੂੰ  394, 34 ਆਈ.ਪੀ.ਸੀ. ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਇਨਾਂ ਸਾਰੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਿੰਗਾਰਾ ਸਿੰਘ ਅੰਡਰਗਰਾਉਂਡ ਹੋ ਗਿਆ ਸੀ, ਬੀਤੀ ਸ਼ਾਮ ਥਾਣਾ ਸਿਟੀ ਪੁਲਿਸ ਨੇ ਸੰਜੀਵ ਸਿਨੇਮਾ ਚੌਕ ਤੋਂ ਉਸ ਨੂੰ ਪਕੜਨ ਵਿਚ ਸਫਲਤਾ ਹਾਸਿਲ ਕੀਤੀ ਹੈ।

Check Also

ਖ਼ਾਲਸਾ ਕਾਲਜ ਵੂਮੈਨ ਨੇ ਕਰਵਾਈ ਪਲੇਸਮੈਂਟ ਡਰਾਈਵ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੂਮੈਨ ਦੇ ਕੈਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ …

Leave a Reply