Thursday, March 28, 2024

ਕਰਜ਼ੇ ਦੀ ਮਾਰ ਕਾਰਨ ਕਿਸਾਨ ਵਲੋਂ ਖੇਤ ਦੇ ਬੋਰ ‘ਚ ਛਾਲ ਮਾਰ ਕੇ ਕੀਤੀ ਆਤਮ ਹੱਤਿਆ

ਬਠਿੰਡਾ, 31 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਦੇ ਸਿਰ ਚੜੇ ਕਰਜ਼ੇ ਦਾ ਹੱਲ ਅੱਜ ਤੱਕ ਨਾ ਕੀਤਾ ਅਤੇ ਨਾ

ਮ੍ਰਿਤਕ ਦੀ ਫਾਈਲ ਫੋਟੋ।
ਮ੍ਰਿਤਕ ਦੀ ਫਾਈਲ ਫੋਟੋ।

ਹੀ ਪੰਜਾਬ ਸਰਕਾਰ ਵਲੋਂ ਕਰਜ਼ਾ ਮਾਫ਼ ਕੀਤਾ ਸਗੋਂ ਹਰ ਤਰ੍ਹਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰਕੇ ਬਣੀ ਕੈਪਟਨ ਸਰਕਾਰ ਨੇ ਕੋਈ ਹੱਲ ਕੱਢਿਆ? ਅੱਜ ਤੱਕ ਹਜ਼ਾਰਾਂ ਕਿਸਾਨ ਜੋ ਕਦੇ ਖੇਤਾਂ ਦੇ ਅੰਨਦਾਤੇ ਹੰੁਦੇ ਸਨ,ਆਪਣੇ ਪਰਿਵਾਰ ਦੇ ਨਾਲ ਨਾਲ ਹੀ ਦੇਸ਼ ਵਾਸੀਆਂ ਦਾ ਢਿੱਡ ਭਰਦੇ ਆ ਰਹੇ ਹਨ।ਲੀਡਰਾਂ ਦੇ ਝੂਠੇ ਲਾਰਿਆਂ ਦੇ ਕਾਰਨ ਅਤੇ ਸਿਰ ਚੜੇ ਕਰਜ਼ੇ ਕਾਰਨ ਸਪਰੇਆਂ ਪੀ ਕੇ, ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀਆਂ ਕਰ ਚੁੱਕੇ ਹਨ।ਅੰਨਦਾਤਾ ਦਿਨੋ ਦਿਨ ‘ਕਰਜ਼ ਦੀ ਬਲੀ’ ਚੜਦਾ ਆ ਰਿਹਾ ਹੈ।
ਅਜਿਹਾ ਕੁੱਝ ਹੀ ਵਾਪਰਿਆ ਸੰਗਤ ਬਲਾਕ ਦੇ ਪਿੰਡ ਪੱਕਾ ਕਲਾਂ ਵਿੱਚ ਜਿਥੇ ਸਿਰ ਚੜੇ ਕਰਜ਼ੇ ਦੀ ਮਾਰ ਨਾ ਝੱਲਦਿਆਂ ਇੱਕ ਕਿਸਾਨ ਨੇ ਖੇਤ ਵਿੱਚ ਬਣੇ ਬੋਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸਾਨ ਸਿਵਰਾਜ ਸਿੰਘ ਪੁੱਤਰ ਬਖਤੌਰ ਸਿੰਘ 43 ਸਾਲ ਕੋਲ ਡੇਢ ਕਿੱਲਾ ਜ਼ਮੀਨ ਸੀ ਤੇ ਇਸ ਜ਼ਮੀਨ ਤੇ ਕਰੀਬ 5 ਲੱਖ ਦਾ ਕਰਜ਼ਾ ਸੀ, ਜਿਸ ਕਾਰਨ ਕਿਸਾਨ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ ਅਤੇ ਬੀਤੀ ਰਾਤ ਖੇਤ ਪਾਣੀ ਲਾਉਣ ਗਏ ਸਿਵਰਾਜ ਸਿੰਘ ਨੇ ਰਾਤ ਵੇਲੇ ਖੇਤ ‘ਚ ਬਣੇ ਬੋਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ, ਪਰ ਜਦੋਂ ਉਕਤ ਕਿਸਾਨ ਘਰ ਨਾ ਪੁੱਜਾ ਤਾ ਪਰਿਵਾਰ ਮੈਂਬਰਾਂ ਨੇ ਖੇਤ ਵਿੱਚ ਬੋਰ ਵਿਚੋ ਕਿਸਾਨ ਨੂੰ ਕੱਢਿਆ ਤੇ ਸਿਵਲ ਹਸਪਤਾਲ ਲਿਜਾ ਰਹੇ ਸਨ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।ਥਾਣਾ ਸੰਗਤ ਪੁਲਿਸ ਨੇ ਪੋਸਟ ਮਾਰਟਮ ਲਈ ਲਾਸ਼ ਨੂੰ ਸਿਵਲ ਹਸਪਤਾਲ ਲਿਆਂਦਾ ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਹਵਾਲੇ ਕੀਤੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਇਸ ਘਟਨਾ ਲਈ ਕੈਪਟਨ ਸਰਕਾਰ ਨੂੰ ਜਿੰਮੇਵਾਰ ਦੱਸਿਆ ਅਤੇ ਮੰਗ ਕੀਤੀ ਕਿ ਮਿ੍ਰਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਮੁਆਵਜਾ, ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਕਰਜ਼ੇ ਮੁਆਫੀ ਦੀ ਮੰਗ ਕੀਤੀ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply