Saturday, April 20, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ. ਟੀ ਰੋਡ ਵਿਖੇ ਅਧਿਆਪਨ ਵਿਸ਼ੇ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਸੈਮੀਨਾਰ

ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ PPN3108201813ਹਰਿਕ੍ਰਿਸ਼ਨ ਸੀ; ਸੈ: ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਜਮਾਤ ਵਿਚ ਅਧਿਆਪਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।ਮਨੋਵਿਗਿਆਨੀ ਡਾ: ਵੰਦਿਤਾ ਅਗਰਵਾਲ ਵਲੋਂ ਸਹੋਦਯਾ ਸਕੂਲਾਂ ਦੀ ਲੜੀ ਅਧੀਨ ਚੱਲ ਰਹੇ ਇਸ ਸੈਮੀਨਾਰ ਦੌਰਾਨ ਜਮਾਤ ਵਿੱਚ ਅਧਿਆਪਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਈ ਨੁਕਤਿਆਂ `ਤੇ ਚਾਨਣਾ ਪਾਇਆ ਗਿਆ।ਡਾ: ਵੰਦਿਤਾ ਅਗਰਵਾਲ ਅੰਮ੍ਰਿਤਸਰ ਦੇ ਕਈ ਹਸਪਤਾਲਾਂ ਵਿੱਚ ਇੱਕ ਮਨੋਵਿਗਿਆਨੀ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।ਡਾ: ਧਰਮਵੀਰ ਸਿੰਘ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ।ਉਨ੍ਹਾਂ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਧਿਆਪਕ ਬੱਚਿਆਂ ਦੇ ਭਵਿੱਖ ਲਈ ਚਾਨਣ ਮੁਨਾਰਾ ਹਨ।ਇੰਨ੍ਹਾਂ ਦੀ ਸਰਪ੍ਰਸਤੀ ਹੇਠ ਬੱਚਿਆਂ ਦਾ ਭਵਿੱਖ ਉਜੱਵਲ ਬਣਾਇਆ ਜਾ ਸਕਦਾ ਹੈ।ਇਸ ਸੈਮੀਨਾਰ ਵਿੱਚ 45 ਸੀ.ਬੀ.ਐਸ.ਈ ਸਹੋਦਯਾ ਸਕੂਲਾਂ ਦੇ 92 ਅਧਿਆਪਕ ਸ਼ਾਮਲ ਹੋਏ।
ਡਾ: ਵੰਦਿਤਾ ਅਗਰਵਾਲ ਨੇ ਅਧਿਆਪਕ ਵਲੋਂ ਜਮਾਤ ਵਿੱਚ ਅਧਿਆਪਨ ਸਮੇਂ ਅਧਿਆਪਕ ਦੇ ਆਪਣੇ ਅਤੇ ਵਿਦਿਆਰਥੀਆਂ ਦੇ ਵਿਹਾਰ ਅਤੇ ਕਿਰਿਆਵਾਂ ਬਾਰੇ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਇੱਕ ਚੰਗਾ ਅਧਿਆਪਕ ਪੜਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਮਨੋਵਿਗਿਆਨਕ ਪੱਧਰ ਅਨੁਸਾਰ ਢੁਕਵਾਂ ਮਾਹੌਲ ਸਿਰਜ ਕੇ ਵਧੇਰੇ ਸਫਲਤਾ ਪੂਰਵਕ ਅਧਿਆਪਨ ਕਰ ਸਕਦਾ ਹੈ ਅਤੇ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨ ਵਿੱਚ ਸਹਾਇਕ ਸਾਬਤ ਹੋ ਸਕਦਾ ਹੈ।ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ: ਸੰਤੋਖ ਸਿੰਘ ਮੀਤ ਪ੍ਰਧਾਨ ਸਰਬਜੀਤ ਸਿੰਘ, ਮੈਂਬਰ ਇੰਚਾਰਜ ਅਟਾਰੀ ਕਮਲਜੀਤ ਸਿੰਘ ਅਤੇ ਡਾਇਰੈਕਟਰ/ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਵੱਲੋਂ ਰੀਸੋਰਸ ਪਰਸਨ ਡਾ: ਵੰਦਿਤਾ ਅਗਰਵਾਲ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸੈਮੀਨਾਰ ਜੀ.ਟੀ ਰੋਡ ਸਕੂਲ ਦੇ ਵਾਈਸ ਪਿ੍ਰੰਸੀਪਲ ਸ਼੍ਰੀਮਤੀ ਰੇਣੂ ਆਹੂਜਾ ਦੀ ਦੇਖ-ਰੇਖ ਵਿੱਚ ਬੜੇ ਸਫਲਤਾਪੂਰਵਕ ਢੰਗ ਨਾਲ ਸਮਾਪਤ ਹੋਇਆ।ਸੈਮੀਨਾਰ ਵਿੱਚ ਸ਼ਾਮਲ ਅਧਿਆਪਕਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।ਹਾਜਰ ਅਧਿਆਪਕਾਂ ਨੇ ਇਸ ਸੈਮੀਨਾਰ ਨੂੰ ਬਹੁਤ ਲਾਹੇਵੰਦ ਦੱਸਿਆ ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply